ਮੁਹੰਮਦ ਸਿਰਾਜ ਦੀ ਜਗ੍ਹਾ ਅਸ਼ਵਿਨ ਨੂੰ ਮਿਲ ਸਕਦਾ ਹੈ ਮੌਕਾ
- ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ ਮੁਕਾਬਲਾ
- ਕਿਸ਼ਨ ਜਾਂ ਅਈਅਰ ਦੋਵਾਂ ’ਚੋਂ ਇੱਕ ਨੂੰ ਬੈਠਣਾ ਪੈ ਸਕਦਾ ਹੈ ਬਾਹਰ
ਅਹਿਮਦਾਬਾਦ (ਏਜੰਸੀ)। ਵਿਸ਼ਵ ਕੱਪ 2023 ’ਚ ਲਗਾਤਾਰ ਮੁਕਾਬਲੇ ਖੇਡੇ ਜਾ ਰਹੇ ਹਨ। ਅੱਜ ਦੇ ਦਿਨ ਭਾਵ ਸ਼ਨਿੱਚਵਾਰ ਨੂੰ ਵਿਸ਼ਵ ਕੱਪ 2023 ਦੇ ਲੀਗ ਸਟੇਜ ਦਾ ਸਭ ਤੋਂ ਵੱਡਾ ਮੁਕਾਬਲਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡਿਆ ਜਾਵੇਗਾ। ਇਹ ਦੋਵੇਂ ਹੀ ਦੇਸ਼ ਇੱਕ-ਦੂਜੇ ਦੇ ਸਖਤ ਵਿਰੋਧੀ ਹਨ। ਜਿਸ ਕਰਕੇ ਜਦੋਂ ਇਹ ਦੋਵੇਂ ਟੀਮਾਂ ਆਹਮੋ-ਸਾਹਮਣੇ ਹੁੰਦੀਆਂ ਹਨ ਤਾਂ ਇਨ੍ਹਾਂ ਦੇ ਮੁਕਾਬਲੇ ਨੂੰ ਮਹਾਮੁਕਾਬਲੇ ਦਾ ਨਾਂਅ ਦਿੱਤਾ ਜਾਂਦਾ ਹੈ। ਅੱਜ ਵੀ ਇੱਕ ਮਹਾਮੁਕਾਬਲਾ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। ਜੋ ਕਿ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 1:30 ਵਜੇ ਹੋਵੇਗਾ।
ਸ਼ੁਭਮਨ ਗਿੱਲ ਦਾ ਖੇਡਣਾ ਲੱਗਭਗ ਤੈਅ | ICC World Cup 2023
ਭਾਰਤ-ਪਾਕਿਸਤਾਨ ਮੈਚ ਦੌਰਾਨ ਟੀਮ ਇੰਡੀਆ ਦੇ ਸਟਾਰ ਓਪਨਰ ਖਿਡਾਰੀ ਸ਼ੁਭਮਨ ਗਿੱਲ ਦਾ ਖੇਡਣਾ ਲੱਗਭਗ ਤੈਅ ਮੰਨਿਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਹੋਈ ਪ੍ਰੈਸ ਕਾਨਫਰੰਸ ਦੌਰਾਨ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਵੀ ਬਿਆਨ ਦਿੱਤਾ ਸੀ ਕਿ, ਸ਼ੁਭਮਨ ਗਿੱਲ ਦਾ 99 ਫੀਸਦੀ ਖੇਡਣਾ ਤੈਅ ਹੈ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਪਲੇਇੰਗ-11 ’ਚ ਸ਼ਾਮਲ ਕੀਤੇ ਜਾਣ ਦਾ ਫੈਸਲਾ ਮੈਚ ਤੋਂ ਪਹਿਲਾਂ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਟੀਮ ਇੰਡੀਆ ਦੇ ਸਟਾਰ ਓਪਨਰ ਖਿਡਾਰੀ ਸ਼ੁਭਮਨ ਗਿੱਲ ਇਸ ਸਾਲ ਦੇ ਇੱਕਰੋਜ਼ਾ ਮੈਚਾਂ ’ਚ ਟੀਮ ਇੰਡੀਆ ਵੱਲੋਂ ਟਾਪ ਸਕੋਰਰ ਹਨ ਅਤੇ ਉਨ੍ਹਾਂ ਨੇ ਇੱਕਰੋਜ਼ਾ ਮੈਚਾਂ ’ਚ ਅੱਜ ਤੱਕ ਕੁਲ 6 ਸੈਂਕੜੇ ਲਾਏ ਹਨ ਅਤੇ ਉਨ੍ਹਾਂ ਦੇ 6 ਵਿੱਚੋਂ 5 ਸੈਂਕੜੇ ਇਸ ਸਾਲ ਹੀ ਆਏ ਹਨ। (ICC World Cup 2023)
ਇਹ ਵੀ ਪੜ੍ਹੋ : ਇਰਾਨ ’ਚ ਸੁਧਾਰ ’ਤੇ ਨਿਰਭਰ ਹੈ ਨਰਗਿਸ ਦੀ ਮੁਕਤੀ ਦਾ ਮਾਰਗ
ਪਰ ਗੱਲ ਇਹ ਹੈ ਕਿ ਪਿਛਲੇ ਹਫ਼ਤੇ ਗਿੱਲ ਨੂੰ ਡੇਂਗ ਹੋਇਆ ਸੀ, ਜਿਸ ਕਰਕੇ ਉਹ ਇਸ ਵਿਸ਼ਵ ਕੱਪ ’ਚ ਟੀਮ ਇੰਡੀਆ ਦੇ ਪਹਿਲੇ 2 ਮੁਕਾਬਲਿਆਂ ’ਚੋਂ ਬਾਹਰ ਸਨ ਤੇ ਚੈੱਨਈ ਦੇ ਹਸਪਤਾਲ ’ਚ ਦਾਖਲ ਸਨ। ਪਰ ਹੁਣ ਗਿੱਲ ਡੇਂਗੂ ਤੋਂ ਠੀਕ ਹੋ ਚੁੱਕੇ ਹਨ। ਉਨ੍ਹਾਂ ਨੇ 12 ਅਤੇ 13 ਅਕਤੂਬਰ ਨੂੰ ਅਭਿਆਸ ’ਚ ਵੀ ਹਿੱਸਾ ਲਿਆ ਸੀ। ਜਿਸ ਦੇ ਚਲਦੇ ਉਨ੍ਹਾਂ ਦਾ ਇਸ ਮੈਚ ’ਚ ਖੇਡਣਾ ਲੱਗਭਗ ਤੈਅ ਮੰਨਿਆ ਜਾ ਰਿਹਾ ਹੈ। ਜੇਕਰ ਸ਼ੁਭਮਨ ਗਿੱਲ ਟੀਮ ’ਚ ਸ਼ਾਮਲ ਹੋਏ ਤਾਂ ਈਸ਼ਾਨ ਕਿਸ਼ਨ ਨੂੰ ਮੈਚ ਤੋਂ ਬਾਹਰ ਬੈਠਣਾ ਪੈ ਸਕਦਾ ਹੈ। ਉੱਧਰ ਗੇਂਦਬਾਜ਼ੀ ਵੱਲ ਟੀਮ ਇੰਡੀਆ ਸ਼ਾਰਦੁਲ ਠਾਕੁਰ ਦੀ ਜਗ੍ਹਾ ਮੁਹੰਮਦ ਸ਼ਮੀ ਨੂੰ ਮੌਕਾ ਦੇ ਸਕਦੀ ਹੈ। (ICC World Cup 2023)
ਮੌਸਮ ਦੀ ਅਪਡੇਟ | ICC World Cup 2023
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਹਿਮਦਾਬਾਦ ’ਚ ਅੱਜ ਬੱਦਲ ਛਾਏ ਰਹਿਣਗੇ ਪਰ ਇੱਥੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ 35 ਤੋਂ 37 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਬਾਕੀ ਜੇ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੀ ਪਿੱਚ ਬੱਲੇਬਾਜ਼ੀ ਦੇ ਪੱਖ ’ਚ ਜ਼ਿਆਦਾ ਹੈ। ਤੇਜ਼ ਗੇਂਦਬਾਜ਼ਾਂ ਨੂੰ ਵੀ ਇੱਥੇ ਮੱਦਦ ਮਿਲ ਸਕਦੀ ਹੈ। ਜਿਵੇਂ-ਜਿਵੇਂ ਮੈਚ ਅੱਗੇ ਵੱਧਦਾ ਹੈ ਤਾਂ ਇੱਥੇ ਸਪਿਨਰ ਵੀ ਕਮਾਲ ਦਿਖਾ ਸਕਦੇ ਹਨ। ਇੱਥੇ ਤਰੇਲ ਵੀ ਅਹਿਮ ਭੂਮਿਕਾ ਨਿਭਾ ਸਕਦੀ ਹੈ। ਜੇਕਰ ਇੱਥੇ ਤਰੇਲ ਪੈਂਦੀ ਹੈ ਤਾਂ ਜਿਹੜੀ ਟੀਮ ਬਾਅਦ ’ਚ ਬੱਲੇਬਾਜ਼ੀ ਕਰੇਗੀ ਉਸ ਨੂੰ ਫਾਇਦਾ ਜ਼ਿਆਦਾ ਮਿਲੇਗਾ। ਇਸ ਸਟੇਡੀਅਮ ’ਚ ਹੁਣ ਤੱਕ ਕੁਲ 27 ਇੱਕਰੋਜ਼ਾ ਮੈਚ ਖੇਡੇ ਗਏ ਹਨ। ਜਿਸ ਵਿੱਚਂ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ 14 ਮੈਚ ਜਿੱਤੀ ਹੈ ਅਤੇ ਬਾਅਦ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ 13 ਮੈਚਾਂ ’ਚ ਜਿੱਤ ਮਿਲੀ ਹੈ।