ਅੱਜ ਦੇ ਸਮੇਂ ’ਚ ਹਰ ਕੋਈ ਸੁੰਦਰ ਦਿਖਣਾ ਚਾਹੁੰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੇ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਨਾਲ ਸਰਦੀਆਂ ਦੇ ਮੌਸਮ ’ਚ ਤੁਹਾਡਾ ਚਿਹਰਾ ਖੂਬਸੂਰਤ ਦਿਖਾਈ ਦੇਵੇਗਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਗਰਮੀਆਂ ਦੀ ਰੁੱਤ ਚਲੀ ਗਈ ਹੈ ਅਤੇ ਸਰਦੀਆਂ ਨੇ ਦਸਤਕ ਦੇ ਦਿੱਤੀ ਹੈ। ਠੰਡੀ ਹਵਾ ਅਤੇ ਖੁਸ਼ਕ ਵਾਤਾਵਰਣ ਕਾਰਨ ਸਾਡੀ ਤਵੱਚਾ ਖੁਸ਼ਕ ਹੋ ਜਾਂਦੀ ਹੈ ਅਤੇ ਫਟਣ ਲੱਗ ਜਾਂਦੀ ਹੈ। ਜਿਸ ਕਾਰਨ ਸਾਡਾ ਚਿਹਰਾ ਫਿੱਕਾ ਅਤੇ ਸੁੱਕਾ ਦਿਖਾਈ ਦੇਣ ਲੱਗਦਾ ਹੈ ਅਤੇ ਹੌਲੀ-ਹੌਲੀ ਆਪਣੀ ਚਮਕ ਗੁਆਉਣ ਲੱਗ ਜਾਂਦੀ ਹੈ। ਜਿਵੇਂ-ਜਿਵੇਂ ਮੌਸਮ ਬਦਲਦਾ ਹੈ, ਸਾਨੂੰ ਆਪਣੀ ਤਵੱਚਾ ਦੀ ਦੇਖਭਾਲ ਵੱਲ ਧਿਆਨ ਦੇਣਾ ਚਾਹੀਦਾ ਹੈ। ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਤੁਸੀਂ ਤਵੱਚਾ ਦੇ ਇਨ੍ਹਾਂ ਕੁਝ ਟਿਪਸ ਨੂੰ ਅਜਮਾ ਸਕਦੇ ਹੋ। (Winter Skincare Tips)
ਤਵੱਚਾ ਨੂੰ ਬਣਾਓ ਸਿਹਤਮੰਦ | Winter Skincare Tips
ਸਰਦੀਆਂ ’ਚ ਤੁਹਾਡੀ ਤਵੱਚਾ ਉਦੋਂ ਹੀ ਸੁੰਦਰ ਦਿਖਾਈ ਦਿੰਦੀ ਹੈ ਜਦੋਂ ਤੁਸੀਂ ਸਿਹਤਮੰਦ ਹੁੰਦੇ ਹੋ। ਇਸ ਦੇ ਲਈ ਕਲੀਨਜਿੰਗ, ਮਾਇਸਚਰਾਈਜਿੰਗ, ਸਕ੍ਰਬਿੰਗ ਬਹੁਤ ਮਹੱਤਵਪੂਰਨ ਕਦਮ ਮੰਨੇ ਜਾਂਦੇ ਹਨ। ਇਹ ਤਵੱਚਾ ਤੋਂ ਹਰ ਤਰ੍ਹਾਂ ਦੀ ਧੂੜ ਅਤੇ ਪ੍ਰਦੂਸ਼ਣ ਨੂੰ ਦੂਰ ਕਰਨ ’ਚ ਵੀ ਮਦਦਗਾਰ ਹੈ। ਇਸ ਨਾਲ ਤਵੱਚਾ ਸਿਹਤਮੰਦ ਦਿਖਾਈ ਦੇਵੇਗੀ ਅਤੇ ਨਰਮ ਬਣੀ ਰਹੇਗੀ।
ਘੱਟ ਤੋਂ ਘੱਟ ਕਰੋ ਗਰਮ ਪਾਣੀ ਦੀ ਵਰਤੋਂ
ਜੇਕਰ ਤੁਸੀਂ ਤਵੱਚਾ ’ਚ ਨਮੀ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਗਰਮ ਪਾਣੀ ਤੋਂ ਦੂਰ ਰਹਿਣਾ ਹੀ ਬਿਹਤਰ ਹੈ। ਅਜਿਹਾ ਇਸ ਲਈ ਕਿਉਂਕਿ ਬਹੁਤ ਜ਼ਿਆਦਾ ਗਰਮ ਪਾਣੀ ਦੀ ਵਰਤੋਂ ਕਰਨ ਵਾਲਿਆਂ ਦੀ ਤਵੱਚਾ ਖੁਸ਼ਕ ਅਤੇ ਬੇਜਾਨ ਦਿਖਾਈ ਦੇਣ ਲੱਗਦੀ ਹੈ। ਇਸ ਲਈ ਸਰਦੀਆਂ ’ਚ ਵੀ ਘੱਟ ਤੋਂ ਘੱਟ ਗਰਮ ਪਾਣੀ ਦੀ ਵਰਤੋਂ ਕਰੋ।
ਰਗੜਨ ਲਈ ਜਰੂਰੀ | Winter Skincare Tips
ਸਰਦੀਆਂ ਦੇ ਮੌਸਮ ’ਚ ਤਵੱਚਾ ਤੁਰੰਤ ਖੁਸ਼ਕ ਹੋ ਜਾਂਦੀ ਹੈ ਅਤੇ ਫਟਣ ਲੱਗ ਜਾਂਦੀ ਹੈ। ਇਸ ਕਾਰਨ ਡੈੱਡ ਸਕਿਨ ਨੂੰ ਹਟਾਉਣ ਲਈ ਸਕ੍ਰਬਿੰਗ ਜਰੂਰੀ ਹੈ। ਇਸ ਦੇ ਲਈ ਬਾਹਰੀ ਰਸਾਇਣਕ ਉਤਪਾਦਾਂ ਦੀ ਵਰਤੋਂ ਕਰਨ ਦੀ ਬਜਾਏ ਕੁਝ ਘਰੇਲੂ ਚੀਜਾਂ ਨੂੰ ਮਿਲਾ ਕੇ ਘਰ ’ਤੇ ਹੀ ਸਕ੍ਰਬ ਬਣਾਓ ਅਤੇ ਇਸ ਨਾਲ ਆਪਣੀ ਸੁੰਦਰਤਾ ਬਣਾਈ ਰੱਖੋ। ਚੀਨੀ ਅਤੇ ਦਹੀਂ ਨੂੰ ਮਿਲਾ ਕੇ ਵੀ ਵਧੀਆ ਸਕ੍ਰਬ ਤਿਆਰ ਕੀਤਾ ਜਾ ਸਕਦਾ ਹੈ। ਪਰ ਯਾਦ ਰੱਖੋ ਕਿ ਇਸ ਨੂੰ ਧੋਣ ਲਈ ਕੋਸੇ ਪਾਣੀ ਦੀ ਹੀ ਵਰਤੋਂ ਕਰੋ, ਨਹੀਂ ਤਾਂ ਚਿਹਰੇ ’ਤੇ ਜ਼ਿਆਦਾ ਤੇਲ ਦਿਖਾਈ ਦੇਵੇਗਾ।
ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਓ | Winter Skincare Tips
ਪਾਣੀ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਅਤੇ ਤਵੱਚਾ ਲਈ ਵੀ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ। ਪਾਣੀ ਦੀ ਕਮੀ ਕਾਰਨ ਤਵੱਚਾ ਜਲਦੀ ਖੁਸ਼ਕ ਅਤੇ ਮਰੀ ਹੋਈ ਦਿਖਾਈ ਦੇਣ ਲੱਗਦੀ ਹੈ। ਇਸ ਲਈ ਸਰਦੀਆਂ ਦੇ ਮੌਸਮ ’ਚ ਵੀ ਸਮੇਂ-ਸਮੇਂ ’ਤੇ ਪਾਣੀ ਪੀਂਦੇ ਰਹੋ। ਗਲੋਇੰਗ ਅਤੇ ਹੈਲਦੀ ਸਕਿਨ ਲਈ ਹਰ ਮੌਸਮ ’ਚ ਖੂਬ ਪਾਣੀ ਪੀਓ ਤਾਂ ਜੋ ਤੁਹਾਡੇ ਸਰੀਰ ’ਚ ਕਦੇ ਵੀ ਪਾਣੀ ਦੀ ਕਮੀ ਨਾ ਹੋਵੇ।
ਕੁਝ ਘਰੇਲੂ ਨੁਸਖੇ | Winter Skincare Tips
- ਤੁਸੀਂ ਆਪਣੀ ਤਵੱਚਾ ਨੂੰ ਚੰਗੀ ਰੱਖਣ ਲਈ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰ ਸਕਦੇ ਹੋ।
- ਚਿਹਰਾ ਧੋਣ ਤੋਂ ਪਹਿਲਾਂ ਕਿਸੇ ਵੀ ਅਸੈਂਸ਼ੀਅਲ ਤੇਲ ਨਾਲ ਮਾਲਿਸ਼ ਕਰੋ ਅਤੇ ਫਿਰ ਕੋਸੇ ਪਾਣੀ ਨਾਲ ਚਿਹਰਾ ਧੋ ਲਓ।
- ਗਲਿਸਰੀਨ, ਗੁਲਾਬ ਜਲ ਅਤੇ ਨਿੰਬੂ ਦਾ ਘੋਲ ਤਿਆਰ ਕਰੋ ਅਤੇ ਇਸ ਨੂੰ ਰੋਜਾਨਾ ਸੌਣ ਤੋਂ ਪਹਿਲਾਂ ਚਿਹਰੇ, ਗਰਦਨ, ਹੱਥਾਂ ਅਤੇ ਪੈਰਾਂ ਦੀ ਚਮੜੀ ’ਤੇ ਲਾਓ ਅਤੇ ਸਵੇਰੇ ਕੋਸੇ ਪਾਣੀ ਨਾਲ ਧੋ ਲਓ।
- ਜੇਕਰ ਤਵੱਚਾ ਬਹੁਤ ਖੁਸ਼ਕ ਹੈ ਤਾਂ ਸਰਦੀਆਂ ’ਚ ਸੌਣ ਤੋਂ ਪਹਿਲਾਂ ਨਾਰੀਅਲ ਤੇਲ ਅਤੇ ਵਿਟਾਮਿਨ ਈ ਕੈਪਸੂਲ ਦੀਆਂ ਕੁਝ ਬੂੰਦਾਂ ਮਿਲਾ ਕੇ ਚਿਹਰੇ ’ਤੇ ਕੁਝ ਦੇਰ ਤੱਕ ਮਸਾਜ ਕਰੋ ਅਤੇ ਇਸ ਤਰ੍ਹਾਂ ਹੀ ਰਹਿਣ ਦਿਓ ਅਤੇ ਫਿਰ ਸਵੇਰੇ ਉੱਠਣ ਤੋਂ ਬਾਅਦ ਇਸ ਨੂੰ ਧੋ ਲਓ। ਅਜਿਹਾ ਕਰਨ ਨਾਲ ਤੁਹਾਡੀ ਚਮੜੀ ਦੀ ਖੁਸ਼ਕੀ ਘੱਟ ਜਾਵੇਗੀ।