Australia Vs South Africa :ਰਬਾਡਾ ਨੇ 3 ਵਿਕਟਾਂ ਲਈਆਂ , ਡੀ ਕਾਕ ਦਾ ਦਮਦਾਰ ਸੈਂਕੜਾ, ਮਾਰਕਰਮ ਦਾ ਅਰਧ ਸੈਂਕੜਾ; ਸਟਾਰਕ-ਮੈਕਸਵੇਲ ਲਈ 2-2 ਵਿਕਟਾਂ
ਲਖਨਊ। ਵਿਸ਼ਵ ਕੱਪ 2023 (World Cup 2023) ਦੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਸਟੇਡੀਅਮ ‘ਚ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਗਿਆ। ਦੱਖਣੀ ਅਫਰੀਕਾ ਨੇ ਇਹ ਮੈਚ ਇਹ 134 ਦੌੜਾਂ ਨਾਲ ਜਿੱਤ ਲਿਆ ਹੈ। ਦੱਖਣੀ ਅਫਰੀਕਾ ਨੇ ਆਸਟਰੇਲੀਆ ਨੂੰ ਜਿੱਤ ਲਈ 312 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ’ਚ ਆਸਟਰਲੀਆ ਟੀਮ 40.5 ਓਵਰਾਂ ’ਚ 177 ਦੌੜਾਂ ’ਤੇ ਆਲ ਆਊਟ ਹੋ ਗਈ। ਇਸ ਦੇ ਨਾਲ ਹੀ ਆਸਟਰਲੀਆਂ ਆਪਣੇ ਹੁਣ ਤੱਕ ਵਿਸ਼ਵ ਕੱਪ ’ਚ ਦੋਵੇਂ ਮੁਕਾਬਲੇ ਹਾਰ ਗਿਆ ਹੈ।
ਇਸ ਹਾਰ ਨਾਲ ਆਸਟਲੀਆਂ ਦੀ ਮੁਸ਼ਕਲਾਂ ਵਧ ਗਈਆਂ ਹਨ। ਅਸਟਰੇਲੀਆ ਵੱਲੋਂ ਕੋਈ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਮਾਰਨਸ ਲੈਬੁਸ਼ਗਨ ਨੇ ਜ਼ਰੂਰ 46 ਦੌੜਾਂ ਦੀ ਪਾਰੀ ਖੇਡੀ। ਵਨਡੇ ਵਿਸ਼ਵ ਕੱਪ ‘ਚ ਆਸਟ੍ਰੇਲੀਆ ਨੂੰ ਆਪਣੀ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਇਸ ਤੋਂ ਪਹਿਲਾਂ 1983 ‘ਚ ਭਾਰਤ ਨੇ ਆਸਟ੍ਰੇਲੀਆ ਨੂੰ 118 ਦੌੜਾਂ ਨਾਲ ਹਰਾਇਆ ਸੀ। Australia Vs South Africa
ਦੱਖਣੀ ਅਫਰੀਕਾ ਨੇ ਦਿੱਤਾ ਸੀ 312 ਦੌੜਾਂ ਦਾ ਟੀਚਾ
ਦੱਖਣੀ ਅਫਰੀਕਾ ਨੇ ਆਸਟਰੇਲੀਆ ਨੂੰ ਜਿੱਤ ਲਈ 312 ਦੌੜਾਂ ਦਾ ਟੀਚਾ ਦਿੱਤਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 311 ਦੌੜਾਂ ਬਣਾਈਆਂ। ( South Africa Vs Australia )
ਇਹ ਵੀ ਪੜ੍ਹੋ : ਭਾਦਸੋਂ ਦਾ 8ਵਾਂ ਕਬੱਡੀ ਕੱਪ, ਤਿਆਰੀਆਂ ਮੁਕੰਮਲ : ਬਰਿੰਦਰ ਬਿਟੂ
World Cup 2023 ਟੀਮ ਦੇ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ (109) ਨੇ ਸੈਂਕੜਾ ਲਗਾਇਆ। ਉਥੇ ਹੀ ਏਡਨ ਮਾਰਕਰਮ ਨੇ ਅਰਧ ਸੈਂਕੜੇ (56) ਦੀ ਪਾਰੀ ਖੇਡੀ। ਦੱਖਣੀ ਅਫਰੀਕਾ ਦੋ ਓਪਨਰ ਬੱਲੇਬਾਜਾਂ ਨੇ ਸ਼ਾਨਦਾਰੀ ਸ਼ੁਰੂਆਤ ਦਿੱਤੀ ਦੋਵਾਂ ਓਪਨਰਾਂ ਦੇ 108 ਦੌੜਾਂ ਦੀ ਸ਼ਾਂਝੀਦਾਰੀ ਕੀਤੀ। ਇਸ ਤੋਂ ਇਲਾਵਾ ਦੱਖਣੀ ਅਫਰੀਕਾ ਦਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਆਸਟ੍ਰੇਲੀਆ ਲਈ ਸਪਿਨ ਆਲਰਾਊਂਡਰ ਗਲੇਨ ਮੈਕਸਵੈੱਲ ਅਤੇ ਮਿਸ਼ੇਲ ਸਟਾਰਕ ਨੇ 2-2 ਵਿਕਟਾਂ ਹਾਸਲ ਕੀਤੀਆਂ। ਜਦਕਿ ਪੈਟ ਕਮਿੰਸ, ਐਡਮ ਜ਼ੈਂਪਾ ਅਤੇ ਜੋਸ਼ ਹੇਜ਼ਲਵੁੱਡ ਨੂੰ 1-1 ਸਫਲਤਾ ਮਿਲੀ।