ਮਾਲੇਰਕੋਟਲਾ (ਗੁਰਤੇਜ ਜੋਸੀ)। ਇਤਿਹਾਸਕ ਨਵਾਬੀ ਸ਼ਹਿਰ ਮਾਲੇਰਕੋਟਲਾ ਵਿੱਚ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਸ਼ਹਿਰ ਵਾਸੀਆਂ ਨੂੰ ਜਾਣਕਾਰੀ ਮਿਲੀ ਕਿ ਪੰਜਾਬ ਜੁਡੀਸ਼ੀਅਲ ਸਰਵਿਸ ਦੇ ਟੈਸਟ ਵਿੱਚੋਂ ਪਾਸ ਹੋ ਕੇ ਗੁਲਫਾਮ ਪੁੱਤਰੀ ਤਾਲਿਬ ਹੁਸੈਨ ਵਾਸੀ ਬਾਰਾ ਦਰੀ ਜੱਜ ਚੁਣੀ ਗਈ। ਖਬਰ ਮਿਲਦੇ ਹੀ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰ ਨੇ ਮੁਬਾਰਕਾਂ ਦੇਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ ਤੇ ਅਤੇ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।
ਇਹ ਵੀ ਪੜ੍ਹੋ : ਸਕਿਊਰਿਟੀ ਗਾਰਡ ਦੀ ਧੀ ਬਣੀ ਜੱਜ, ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ
ਪ੍ਰਾਪਤ ਜਾਣਕਾਰੀ ਮੁਤਾਬਕ ਗੁਲਫਾਮ ਨਵਾਬੀ ਸ਼ਹਿਰ ਮਾਲੇਰਕੋਟਲਾ ਦੀ ਪਹਿਲੀ ਮੁਸਲਿਮ ਲੜਕੀ ਹੈ ਜਿਸ ਨੇ ਪੰਜਾਬ ਸਿਵਲ ਸਰਵਿਸ ਦਾ ਟੈਸਟ ਪਾਸ ਕੀਤਾ ਅਤੇ ਜੱਜ ਦੀ ਪੋਸਟ ਲਈ ਚੁਣੀ ਗਈ ਹੈ। ਇਸ ਮੌਕੇ ਗੁਲਫਾਮ ਨੂੰ ਮੁਬਾਰਕਬਾਦ ਦੇਣ ਲਈ ਸ਼ਹਿਰ ਵਾਸੀਆਂ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।