ਖਰਖੌਦਾ (ਹੇਮੰਤ ਕੁਮਾਰ)। ਹਰਿਆਣਾ ’ਚ ਸਰਕਾਰ ਬੀਪੀਐੱਲ ਪਰਿਵਾਰਾਂ ਨੂੰ ਮਕਾਨ ਦੀ ਮੁਰੰਮਤ ਲਈ 80 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ (Government Schemes) ਦੇਵੇਗੀ। ਪਹਿਲਾਂ ਇਹ ਯੋਜਨਾ ਸਿਰਫ਼ ਡਾਕਟਰ ਭੀਮ ਰਾਓ ਅੰਬੇਦਕਰ ਯੋਜਨਾ ਦੇ ਤਹਿਤ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਨੂੰ ਸਹਾਇਤਾ ਦੇ ਤੌਰ ’ਤੇ 50 ਹਜ਼ਾਰ ਰੁਪਏ ਦਿੱਤੇ ਜਾਂਦੇ ਸਨ। ਹੁਣ ਸਰਕਾਰ ਨੇ ਇਸ ਯੋਜਨਾ ਨੂੰ ਹਰੇਕ ਗਰੀਬ ਪਰਿਵਾਰ ਲਈ ਲਾਗੂ ਕੀਤੀ ਹੈ ਅਤੇ ਆਰਥਿਕ ਸਹਾਇਤਾ ਰਾਸ਼ੀ ਦੇ ਦਾਇਰੇ ਨੂੰ ਵਧਾ ਕੇ 50 ਹਜ਼ਾਰ ਤੋਂ 80 ਹਜ਼ਾਰ ਰੁਪਏ ਕਰ ਦਿੱਤਾ ਹੈ।
ਬਿਨੈ ਕਰਨ ’ਚ ਇਨ੍ਹਾਂ ਸ਼ਰਤਾਂ ਦਾ ਰੱਖੋ ਧਿਆਨ | Government Schemes
ਇਸ ਯੋਜਨਾ ਦਾ ਲਾਭ ਲੈਣ ਲਈ ਬਿਨੈ ਕਰਤਾ ਨੂੰ ਹਰਿਆਣਾ ਦਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ, ਉਸ ਦਾ ਨਾਂਅ ਬੀਪੀਐੱਲ ਸੂਚੀ ’ਚ ਹੋਣਾ ਚਾਹੀਦਾ ਹੈ। ਜਾਤੀ ਪ੍ਰਮਾਣ ਪੱਤਰ, ਬਿਨੈ ਕਰਤਾ ਦਾ ਘਰ ਘੱਟ ਤੋਂ ਘੱਟ 10 ਸਾਲ ਪੁਰਾਣਾ ਹੋਣਾ ਚਾਹੀਦਾ ਹੈ।
ਬਿਨੈ ਕਰਨ ਲਈ ਜ਼ਰੂਰੀ ਦਸਤਾਵੇਜ
ਪਰਿਵਾਰ ਪਛਾਣ ਪੱਤਰ, ਬੀਪੀਐੱਲ ਰਾਸ਼ਨ ਕਾਰਡ ਨੰਬਰ, ਰਾਸ਼ਨ ਕਾਪੀ, ਐੱਸਸੀ, ਬੀਸੀ ਜਾਤੀ ਪ੍ਰਮਾਣ ਪੱਤਰ, ਆਧਾਰ ਕਾਰਡ, ਬੈੀਕ ਖਾਤਾ ਨੰਬਰ, ਮੋਬਾਇਲ ਨੰਬਰ, ਘਰ ਦੇ ਨਾਲ ਫੋਟੋ, ਬਿਜਲੀ ਦਾ ਬਿੱਲ, ਹਾਊਸ ਰਜਿਸਟਰੀ, ਪਾਣੀ ਦਾ ਬਿੱਲ, ਮਕਾਨ ਦੀ ਮੁਰੰਮਤ ’ਤੇ ਅਨੁਮਾਨਿਤ ਖਰਚੇ ਦਾ ਪ੍ਰਮਾਣ ਪੱਤਰ ਜ਼ਰੂਰੀ ਹਨ। ਜਲਦੀ ਕਰੋ ਬਿਨੈ ਫਾਰਮ ਭਰਨ ਦਾ ਕੰਮ ਜਾਰੀ ਹੈ।