ਪਿਛਲੇ ਸਾਲ ਦੇ ਮੁਕਾਬਲੇ ਜਿਆਦਾ ਨਰਮਾ ਆ ਰਿਹਾ ਹੈ ਮੰਡੀ ’ਚ
- ਸਮੇਂ ਸਿਰ ਦਿੱਤੇ ਨਹਿਰੀ ਪਾਣੀ ਨਾਲ ਨਰਮੇ ਦੀ ਸਮੇਂ ਸਿਰ ਹੋ ਗਈ ਸੀ ਬਿਜਾਈ
ਫਾਜ਼ਿਲਕਾ (ਰਜਨੀਸ਼ ਰਵੀ)। ਫਾਜ਼ਿਲਕਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਚਿੱਟੇ ਸੋਨੇ ਦੀ ਹੋ ਰਹੀ ਆਮਦ ਨਰਮੇ ਦੀ ਫਸਲ ਸਬੰਧੀ ਚੰਗੇ ਸੰਕੇਤ ਦੇ ਰਹੀ ਹੈ ਇਸ ਸਾਲ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਪਿੱਛਲੇ ਸਾਲ ਦੇ ਮੁਕਾਬਲੇ ਹੁਣ ਤੱਕ ਜਿਆਦਾ ਨਰਮਾ ਆ ਰਿਹਾ ਹੈ ਅਸਲ ਵਿੱਚ ਇਹ ਤਦ ਸੰਭਵ ਹੋਇਆ ਹੈ ਕਿਉਕਿ ਇਸ ਵਾਰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰਾਂ ਰਾਹੀਂ ਅਪਰੈਲ ਮਹੀਨੇ ਵਿੱਚ ਪਾਣੀ ਮੁਹੱਈਆ ਕਰਵਾਇਆ ਗਿਆ ਜਿਸ ਨਾਲ ਨਰਮੇ ਦੀ ਸਮੇਂ ਸਿਰ ਬਿਜਾਈ ਹੋਈ ਇਸ ਕਾਰਨ ਨਰਮੇ ਦੀ ਫਸਲ ਚਿੱਟੇ ਮੱਛਰ ਦੇ ਹਮਲੇ ਤੋਂ ਬਚ ਗਈ ਅਤੇ ਫਸਲ ਨੇ ਆਪਣੀ ਪਹਿਲੀ ਅਵਸਥਾ ਵਿੱਚ ਚੰਗਾ ਵਾਧਾ ਕਰ ਲਿਆ ਇਸ ਕਾਰਨ ਇਹ ਫਸਲ ਗੁਲਾਬੀ ਸੁੰਡੀ ਦੇ ਟਾਕਰੇ ਦੇ ਵੀ ਸਮੱਰਥ ਹੋ ਸਕੀ ਜਿਕਰਯੋਗ ਹੈ ਕਿ ਪਿਛਲੇ ਸਾਲ ਜ਼ਿਲ੍ਹੇ ਵਿੱਚ 91500 ਹੈਕਟੇਅਰ ਨਰਮੇ ਦੀ ਬਿਜਾਈ ਹੋਈ ਸੀ। (White Gold)
ਜਦ ਕਿ ਚਾਲੂ ਸਾਲ ਦੌਰਾਨ ਇਹ ਰਕਬਾ 92800 ਹੈਕਟੇਅਰ ਸੀ ਨਰਮੇ ਦੇ ਰਕਬੇ ਵਿੱਚ ਚਾਹੇ ਵਾਧਾ ਮਾਮੂਲੀ ਸੀ ਪਰ ਮੰਡੀਆਂ ਵਿੱਚ ਹੁਣ ਤੱਕ ਆਈ ਫਸਲ ਦੇ ਅੰਕੜੇ ਨਰਮੇ ਦੀ ਫਸਲ ਵੱਲੋਂ ਕਿਸਾਨਾਂ ਲਈ ਰਾਹਤ ਵਾਲੇ ਹਨ ਫਾਜ਼ਿਲਕਾ ਦੀ ਮੰਡੀ ਵਿਚ ਪਿੱਛਲੇ ਸਾਲ ਜਿੱਥੇ ਕੁੱਲ 38000 ਕੁਇੰਟਲ ਨਰਮੇ ਦੀ ਆਮਦ ਹੋਈ ਸੀ ਜਦ ਕਿ ਇਸ ਸਾਲ ਹੁਣ ਤੱਕ 15200 ਕੁਇੰਟਲ ਨਰਮੇ ਦੀ ਆਮਦ ਹੋ ਚੁੱਕੀ ਹੈ ਇਸੇ ਤਰ੍ਹਾਂ ਅਬੋਹਰ ਜੋ ਕਿ ਨਰਮੇ ਦੀ ਮੁੱਖ ਮੰਡੀ ਹੈ, ਵਿੱਚ ਪਿੱਛਲੇ ਸਾਲ ਅੱਜ ਦੀ ਤਾਰੀਖ ਤੱਕ 38300 ਕੁਇੰਟਲ ਦੀ ਆਮਦ ਹੋਈ ਸੀ ਜਦ ਕਿ ਇਸ ਸਾਲ ਅੱਜ ਤੱਕ ਇੱਥੇ 65160 ਕੁਇੰਟਲ ਦੀ ਆਮਦ ਹੋ ਚੁੱਕੀ ਹੈ ਜਦ ਕਿ ਹਾਲੇ ਨਰਮੇ ਦੇ ਮੰਡੀਕਰਨ ਸੀਜਨ ਦੇ ਸ਼ੁਰੂਆਤੀ ਦਿਨ ਹੀ ਹਨ ਦੂਜੇ ਪਾਸੇ ਹਾਲੇ ਤੱਕ ਨਰਮਾ ਸਰਕਾਰ ਵੱਲੋਂ ਨਿਰਧਾਰਤ ਘੱਟੋ-ਘੱਟ ਸਮਰੱਥਨ ਮੁੱਲ ਤੋਂ ਉੱਚਾ ਵਿਕ ਰਿਹਾ ਹੈ ਮੰਡੀ ਵਿੱਚ ਨਰਮਾ ਵੇਚਣ ਆਏ। (White Gold)
ਇਹ ਵੀ ਪੜ੍ਹੋ : ਆਮ ਆਦਮੀ ਦਾ ਚੋਰੀ ਹੋਇਆ ਸਮਾਨ ਵੀ ਲੱਭਿਆ ਜਾਵੇ
ਕਿਸਾਨ ਵੀ ਮੰਨਦੇ ਹਨ ਕਿ ਸਰਕਾਰ ਵੱਲੋਂ ਸਮੇਂ ਸਿਰ ਸਿੰਚਾਈ ਲਈ ਮਿਲੇ ਪਾਣੀ ਕਾਰਨ ਹੀ ਫਸਲ ਵਧੀਆ ਹੋਈ ਹੈ ਅਤੇ ਜੇਕਰ ਸਰਕਾਰ ਪਾਣੀ ਦਾ ਅਗੇਤਾ ਪ੍ਰਬੰਧ ਨਾ ਕਰਦੀ ਤਾਂ ਨਰਮੇ ਤੋਂ ਆਸ ਨਹੀਂ ਸੀ ਇਸੇ ਤਰ੍ਹਾਂ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਨਰਮੇ ਦੀ ਅਗੇਤੀ ਬਿਜਾਈ ਹੋਣ ਕਾਰਨ ਹੀ ਹੁਣ ਨਰਮੇ ਦੀ ਫਸਲ ਪੱਕ ਕੇ ਵੀ ਅਗੇਤੀ ਤਿਆਰ ਹੋਵੇਗੀ ਅਤੇ ਖੇਤ ਸਮੇਂ ਸਿਰ ਖਾਲੀ ਹੋ ਜਾਣ ਨਾਲ ਉਹ ਹੁਣ ਕਣਕ ਦੀ ਬਿਜਾਈ ਵੀ ਸਮੇਂ ਸਿਰ ਕਰ ਲੈਣਗੇ ਜਦ ਕਿ ਪਿਛਲੇ ਸਾਲਾਂ ਦੌਰਾਨ ਨਰਮੇ ਦੀ ਪਿਛੇਤੀ ਬਿਜਾਈ ਤੋਂ ਬਾਅਦ ਖੇਤ ਦੇਰ ਨਾਲ ਖਾਲੀ ਹੁੰਦੇ ਸਨ ਤੇ ਕਣਕ ਦੀ ਬਿਜਾਈ ਪੱਛੜ ਜਾਂਦੀ ਸੀ ਮਾਹਿਰ ਆਖਦੇ ਹਨ ਕਿ ਜੇਕਰ ਕਣਕ ਦੀ ਬਿਜਾਈ ਇੱਕ ਹਫਤਾ ਲੇਟ ਹੋ ਜਾਵੇ ਤਾਂ ਪ੍ਰਤੀ ਏਕੜ 1 ਕੁਇੰਟਲ ਝਾੜ ਘਟਦਾ ਹੈ ਇਸ ਤਰ੍ਹਾਂ ਕਿਸਾਨਾਂ ਦੀ ਇਸ ਸਾਲ ਕਣਕ ਵੀ ਚੰਗੀ ਰਹੇਗੀ। (White Gold)