(ਸੁਖਜੀਤ ਮਾਨ) ਬਠਿੰਡਾ। ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Badal) ਭਾਵੇਂ ਦੋ ਹਫਤਿਆਂ ਤੋਂ ਲਗਾਤਾਰ ਕੀਤੀ ਜਾ ਰਹੀ ਭਾਲ ਦੇ ਬਾਵਜੂਦ ਪੁਲਿਸ ਦੇ ਹੱਥ ਨਹੀਂ ਆਏ ਪਰ ਉਹਨਾਂ ਦੇ ਕਰੀਬੀਆਂ ’ਤੇ ਪੁਲਿਸ ਲਗਾਤਾਰ ਰੇਡ ਕਰ ਰਹੀ ਹੈ। ਵਿਜੀਲੈਂਸ ਦੀ ਟੀਮ ਅੱਜ ਮਨਪ੍ਰੀਤ ਨਾਲ ਗੰਨਮੈਨ ਰਹੇ ਪੁਲਿਸ ਮੁਲਾਜ਼ਮ ਦੇ ਘਰ ਗਈ ਪਰ ਘਰ ਕੋਈ ਨਾ ਹੋਣ ਕਰਕੇ ਟੀਮ ਖਾਲੀ ਹੱਥ ਹੀ ਮੁੜ ਆਈ।
ਵੇਰਵਿਆਂ ਮੁਤਾਬਿਕ ਵਿਜੀਲੈਂਸ ਦੀ ਟੀਮ ਅੱਜ ਬਠਿੰਡਾ ’ਚ ਮਨਪ੍ਰੀਤ ਸਿੰਘ ਬਾਦਲ ਦੇ ਗੰਨਮੈਨ ਰਹੇ ਗੁਰਤੇਜ ਸਿੰਘ ਦੀ ਗ੍ਰੀਨ ਸਿਟੀ ਵਾਲੀ ਰਿਹਾਇਸ਼ੀ ਕੋਠੀ ਨੰਬਰ 703 ’ਚ ਪੁੱਜੀ ਪਰ ਵਿਜੀਲੈਂਸ ਨੂੰ ਉੱਥੋਂ ਖਾਲੀ ਹੱਥ ਹੀ ਵਾਪਸ ਆਉਣਾ ਪਿਆ ਕਿਉਂਕਿ ਘਰ ਦਾ ਦਰਵਾਜਾ ਖੜਕਾਉਣ ਤੋਂ ਬਾਅਦ ਵੀ ਕੋਈ ਬਾਹਰ ਨਹੀਂ ਆਇਆ। ਇਸ ਤੋਂ ਬਾਅਦ ਵਿਜੀਲੈਂਸ ਨੂੰ ਦੋ ਹੋਰ ਘਰਾਂ ਬਾਰੇ ਜਾਣਕਾਰੀ ਮਿਲੀ ਪਰ ਉੱਥੇ ਪਹੁੰਚਣ ’ਤੇ ਵੀ ਉਹਨਾਂ ਨੂੰ ਕੁਝ ਨਹੀਂ ਮਿਲਿਆ ਅਤੇ ਵਿਜੀਲੈਂਸ ਨੂੰ ਖਾਲੀ ਹੱਥ ਹੀ ਮੁੜਨਾ ਪਿਆ।
ਇਹ ਵੀ ਪੜ੍ਹੋ : Asian Games 2023 : ਭਾਰਤੀ ਹਾਕੀ ਟੀਮ ਨੇ ਰਚਿਆ ਇਤਿਹਾਸ ਜਿੱਤਿਆ ਸੋਨ ਤਗਮਾ
ਵਿਜੀਲੈਂਸ ਦੇ ਇੰਸਪੈਕਟਰ ਅਮਨਦੀਪ ਬਰਾੜ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਬਾਦਲ ਖਿਲਾਫ ਵਿਜੀਲੈਂਸ ਦੇ ਮੁਕੱਦਮੇ ’ਚ ਉਸ ਦੇ ਗੰਨਮੈਨ ਗੁਰਤੇਜ ਸਿੰਘ ਨੂੰ ਨੋਟਿਸ ਜਾਰੀ ਕੀਤਾ ਸੀ ਪਰ ਅੱਜ ਤੱਕ ਗੁਰਤੇਜ ਸਿੰਘ ਵਿਜੀਲੈਂਸ ਜਾਂਚ ’ਚ ਸ਼ਾਮਿਲ ਨਹੀਂ ਹੋਇਆ ਜਿਸ ਦੇ ਚੱਲਦਿਆਂ ਅੱਜ ਵਿਜੀਲੈਂਸ ਦੀ ਟੀਮ ਉਸਦੇ ਘਰ ਪੁੱਜੀ ਸੀ। ਉਹਨਾਂ ਦੱਸਿਆ ਕਿ ਗੁਰਤੇਜ ਸਿੰਘ ਦਾ ਤਫਤੀਸ਼ ’ਚ ਸ਼ਾਮਿਲ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਮਨਪ੍ਰੀਤ ਬਾਦਲ (Manpreet Badal) ਦੇ ਨਾਲ ਰਹਿ ਰਹੇ ਸੀ, ਉਹਨਾਂ ਤੋਂ ਪੁੱਛਗਿੱਛ ਕਰਨੀ ਹੈ