ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

Trafficking

(ਸੱਚ ਕਹੂੰ ਨਿਊਜ਼) ਬਠਿੰਡਾ। ਸਥਾਨਕ ਸੰਗਤਪੁਰਾ ਰੋਡ ’ਤੇ ਕੂੜੇ ਦੇ ਢੇਰ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ। ਇਸ ਦੀ ਸੂਚਨਾ ਸਹਾਰਾ ਟੀਮ ਨੂੰ ਮਿਲਣ ’ਤੇ ਉਹ ਘਟਨਾ ਸਥਾਨ ’ਤੇ ਪਹੁੰਚੇ। ਮ੍ਰਿਤਕ ਨੌਜਵਾਨ ਨੇ ਚਿੱਟੇ ਦਾ ਟੀਕਾ ਲਗਾਇਆ ਹੋਇਆ ਸੀ ਉਸ ਦੇ ਕੋਲ ਇੱਕ ਸਰਿੰਜ ਪਈ ਮਿਲੀ ਮਿ੍ਰਤਕ ਦੀ ਲਾਸ਼ ਕੂੜੇ ਦੇ ਢੇਰ ’ਚ ਪਈ ਸੀ। (Drug Overdose)

ਇਹ ਵੀ ਪੜ੍ਹੋ : ਸੰਜੇ ਸਿੰਘ ਦੀ ਗ੍ਰਿਫਤਾਰੀ ਖਿਲਾਫ ‘ਆਪ’ ਵਰਕਰਾਂ ਦਾ ਰੋਸ ਪ੍ਰਦਰਸ਼ਨ

ਸਹਾਰਾ ਟੀਮ ਵੱਲੋਂ ਥਾਣਾ ਜੀਆਰਪੀ ਨੂੰ ਇਸ ਦੀ ਸੂਚਨਾ ਦਿੱਤੀ ਗਈ। ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਗਈ। ਮ੍ਰਿਤਕ ਨੌਜਵਾਨ ਦੀ ਮੌਤ ਚਿੱਟੇ ਦੀ ਓਵਰਡੋਜ ਨਾਲ ਹੋਈ ਪ੍ਰਤੀਤ ਹੁੰਦੀ ਹੈ। ਮ੍ਰਿਤਕ ਦੀ ਵੀਡੀਓ ਦੇਖ ਕੇ ਇੱਕ ਵਿਅਕਤੀ ਵੱਲੋਂ ਉਸ ਦੀ ਪਹਿਚਾਣ ਕੀਤੀ ਗਈ। ਮਿ੍ਰਤਕ ਦੀ ਪਹਿਚਾਣ ਰਾਜੇਸ਼ ਕੁਮਾਰ (27) ਪੁੱਤਰ ਜੀਤਾਰਾਮ ਹੋਈ। ਮ੍ਰਿਤਕ ਨੌਜਵਾਨ ਦੇ ਘਰ ਚਾਰ ਦਿਨ ਪਹਿਲਾਂ ਹੀ ਬੇਟੀ ਨੇ ਜਨਮ ਲਿਆ ਹੈ। ਜਾਣਕਾਰੀ ਅਨੁਸਾਰ ਮਿ੍ਰਤਕ ਦਿਹਾੜੀ ਮਜ਼ਦੂਰੀ ਦਾ ਕੰਮ ਕਰਦਾ ਸੀ।

LEAVE A REPLY

Please enter your comment!
Please enter your name here