ਇੰਗਲੈਂਡ ਅਤੇ ਨਿਊਜੀਲੈਂਡ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ | ICC World Cup 2023
- ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ ਟੂਰਨਾਮੈਂਟ ਦਾ ਪਹਿਲਾ ਮੁਕਾਬਲਾ | ICC World Cup 2023
ਅਹਿਮਦਾਬਾਦ (ਏਜੰਸੀ)। ਕ੍ਰਿਕੇਟ ਦਾ ਸਭ ਤੋਂ ਵੱਡਾ ਫਾਰਮੈਟ ਭਾਵ ਕਿ ਵਿਸ਼ਵ ਕੱਪ ਦਾ ਮਹਾਕੁੰਭ ਭਲਕੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇੰਗਲੈਂਡ ਅਤੇ ਨਿਊਜੀਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਕ੍ਰਿਕੇਟ ਦੇ ਇੱਸ ਸਭ ਤੋਂ ਵੱਡੇ ਫਾਰਮੈਟ ਦੇ ਸ਼ੁਰੂ ਹੋਣ ’ਚ ਸਿਰਫ 24 ਘੰਟੇ ਹੀ ਬਾਕੀ ਹਨ। ਭਲਕੇ ਭਾਵ ਕਿ 5 ਅਕਤੂਬਰ ਨੂੰ ਇਸ ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਵਿੱਚੋਂ ਇੱਕ ਪਿਛਲੀ ਚੈਂਪੀਅਨ ਟੀਮ ਹੈ ਅਤੇ ਦੂਜੇ ਓਪਜੇਤੂ ਟੀਮ ਹੈ। ਪਿਛਲੇ ਵਿਸ਼ਵ ਕੱਪ 2019 ’ਚ ਇੰਗਲੈਂਡ ਨੇ ਨਿਊਜੀਲੈਂਡ ਨੂੰ ਹਰਾ ਕੇ ਪਹਿਲੀ ਵਾਰ ਇਸ ਟੂਰਨਾਮੈਂਟ ਦਾ ਤਗਮਾ ਆਪਣੇ ਨਾਂਅ ਕੀਤਾ ਸੀ। ਦੂਜੀ ਵਾਰ ਵੀ ਇਹ ਵੀ ਟੀਮਾਂ ਟੂਰਨਾਮੈਂਟ ਦੀ ਸ਼ੁਰੂਆਤ ਕਰਨਗੀਆਂ। ਇਹ ਮੈਚ ਭਾਰਤੀ ਸਮੇਂ ਮੁਤਾਬਿਕ ਦੁਪਹਿਰ 2:00 ਵਜੇ ਸ਼ੁਰੂ ਹੋਵੇਗਾ। (ICC World Cup 2023)
ਇਹ ਵੀ ਪੜ੍ਹੋ : ਸੜਕ ਕਿਨਾਰਿਓਂ ਮਿਲੀ ਵਿਅਕਤੀ ਦੀ ਅਧਨੰਗੀ ਹਾਲਤ ’ਚ ਲਾਸ਼, ਕਤਲ ਦਾ ਸ਼ੱਕ
ਜੇਕਰ ਟੀਮਾਂ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ਵਿੱਚੋਂ ਇੰਗਲੈਂਡ ਦਾ ਪੱਲਾ ਭਾਰੀ ਦੱਸਿਆ ਜਾ ਰਿਹਾ ਹੈ। ਇਸ ਮੈਚ ’ਚ ਇੰਗਲੈਂਡ ਟੀਮ ਦੇ ਜਿੱਤਣ ਦੀ ਸੰਭਾਵਨਾ 65 ਫੀਸਦੀ ਹੈ ਅਤੇ ਨਿਊਜੀਲੈਂਡ ਦੀ ਸੰਭਾਵਨਾ 35 ਫੀਸਦੀ ਹੈ। ਇੰਗਲੈਂਡ ਦੀ ਟੀਮ ਇੱਕਰੋਜਾ ਫਾਰਮੈਟ ’ਚ 105 ਦੀ ਰੈਟਿੰਗ ਨਾਲ ਪੰਜਵੇਂ ਸਥਾਨ ’ਤੇ ਹੈ, ਜਦਕਿ ਨਿਊਜੀਲੈਂਡ ਦੀ ਟੀਮ ਦੇ ਇੱਕਰੋਜਾ ’ਚ 103 ਰੈਟਿੰਗ ਅੰਕ ਹਨ ਅਤੇ ਉਹ ਛੇਵੇਂ ਸਥਾਨ ’ਤੇ ਹੈ। ਇੱਕ ਪਾਸੇ ਜੋਸ ਬਟਲਰ ਵਰਗੇ ਮਜ਼ਬੂਤ ਬੱਲੇਬਾਜ਼ ਹਨ ਅਤੇ ਉਹ ਅਪਣੀ ਟੀਮ ਦੀ ਕਮਾਨ ਸੰਭਾਲਣਗੇ, ਜਦਕਿ ਦੂਜੇ ਪਾਸੇ ਨਿਊਜੀਲੈਂਡ ਟੀਮ ਦੀ ਜਿੰਮੇਵਾਰੀ ਸ਼ਾਂਤ ਵਿਵਹਾਰ ਲਈ ਮਸ਼ਹੂਰ ਜਾਣੇ ਜਾਣ ਵਾਲੇ ਕੇਨ ਵਿਲੀਅਮਸਨ ਦੇ ਮੋਢਿਆਂ ’ਤੇ ਰਹੇਗੀ। ਕੇਨ ਵਿਲੀਅਮਸਨ ਕਾਫੀ ਸਮੇਂ ਬਾਅਦ ਟੂਰਨਾਮੈਂਟ ’ਚ ਵਾਪਸੀ ਕਰ ਰਹੇ ਹਨ। ਉਹ ਆਈਪੀਐੱਲ ਦੌਰਾਨ ਜ਼ਖ਼ਮੀ ਹੋ ਗਏ ਸਨ।
ਦੋਵਾਂ ਟੀਮਾਂ ਦਾ ਅੱਜ ਤੱਕ ਦਾ ਰਿਕਾਰਡ | ICC World Cup 2023
ਜੇਕਰ ਦੋਵੇਂ ਟੀਮਾਂ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਜਦੋਂ ਵੀ ਇਹ ਦੋਵੇਂ ਟੀਮਾਂ ਆਹਮੋ-ਸਾਹਮਣੇ ਹੁੰਦੀਆਂ ਹਨ ਤਾਂ ਹਰ ਵਾਰ ਮੁਕਾਬਲਾ ਰੋਮਾਂਚਕ ਜ਼ਰੂਰ ਹੁੰਦਾ ਹੈ। ਹੁਣ ਤੱਕ ਦੋਵਾਂ ਟੀਮਾਂ ਵਿਚਕਾਰ ਕੁਲ 95 ਇੱਕਰੋਜਾ ਮੈਚ ਖੇਡੇ ਗਏ ਹਨ, ਜਿਸ ਵਿੱਚ ਇੰਗਲੈਂਡ ਨੇ 45 ਮੈਚ ਜਿੱਤੇ ਹਨ ਅਤੇ 44 ਮੈਚ ਨਿਊਜੀਲੈਂਡ ਨੇ ਆਪਣੇ ਨਾਂਅ ਕੀਤੇ ਹਨ। ਬਾਕੀ ਮੈਚਾਂ ਦਾ ਨਤੀਜ਼ਾ ਨਹੀਂ ਨਿਕਲਿਆ ਹੈ। ਕੁਝ ਸਮਾਂ ਪਹਿਲਾਂ ਦੋਵਾਂ ਟੀਮਾਂ ਵਿਚਕਾਰ 4 ਮੈਚਾਂ ਦੀ ਇੱਕਰੋਜਾ ਲੜੀ ਖੇਡੀ ਗਈ ਸੀ, ਜਿਸ ਵਿੱਚ ਨਿਊਜੀਲੈਂਡ ਨੇ ਇੰਗਲੈਂਡ ਨੂੰ 3-1 ਨਾਲ ਹਰਾ ਕੇ ਲੜੀ ’ਤੇ ਕਬਜ਼ਾ ਕੀਤਾ ਸੀ। (ICC World Cup 2023)