ਜੈਪੁਰ ’ਚ ਸ਼ਰਧਾ ਦਾ ਸਮੁੰਦਰ, ਭੰਡਾਰੇ ਤੋਂ ਇੱਕ ਘੰਟਾ ਪਹਿਲਾਂ ਹੀ ਭਰੇ ਪੰਡਾਲ

MSG Bhandara

ਸਤਿਸੰਗ ਗਰਾਊਂਡ ਸਮੇਤ ਟ੍ਰੈਫਿਕ ਪੰਡਾਲ ਪਏ ਘੱਟ, ਦਸ ਕਿਮੀ. ਤੱਕ ਲੱਗੇ ਰਹੇ ਜਾਮ | MSG Bhandara

  • ਸੜਕ ਕਿਨਾਰੇ ਖੜ੍ਹੇ ਹੋ ਕੇ ਸ਼ਰਧਾਲੂਆਂ ਨੇ ਸਰਵਣ ਕੀਤਾ ਸਤਿਸੰਗ | MSG Bhandara
  • ਨਸ਼ਿਆਂ ’ਤੇ ਲਗਾਮ ਲਈ ਡੇਰਾ ਸੱਚਾ ਸੌਦਾ ਦੇ ਲੱਖਾਂ ਸ਼ਰਧਾਲੂਆਂ ਨੇ ਜੈਪੁਰ ’ਚ ਫਿਰ ਬਜਾਇਆ ਬਿਗੁਲ | MSG Bhandara

ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਮਾਨਸਰੋਵਰ ’ਚ ਐਤਵਾਰ ਨੂੰ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਗੁਰਗੱਦੀ ਨਸ਼ੀਨੀ ਦਿਹਾੜੇ ਦਾ ਸ਼ੁੱਭ ਭੰਡਾਰਾ ਰਾਜਸਥਾਨ ਦੀ ਸਾਧ-ਸੰਗਤ ਨੇ ਮਹਾਂ ਪਰਉਪਕਾਰ ਮਹੀਨੇ ਵਜੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਇਸ ਦੌਰਾਨ ਲੱਖਾਂ ਸ਼ਰਧਾਲੂ ਜੈਪੁਰ ’ਚ ਹੋਏ ਸਤਿਸੰਗ ਭੰਡਾਰੇ ’ਚ ਪੁੱਜੇ ਅਤੇ ਮਾਨਵਤਾ ਭਲਾਈ ਕਾਰਜਾਂ ’ਚ ਤੇਜ਼ੀ ਲਿਆਉਣ ਲਈ ਇੱਕਜੁਟਤਾ ਦਾ ਸੰਕਲਪ ਲਿਆ ਸ਼ਰਧਾਲੂਆਂ ’ਚ ਉਤਸ਼ਾਹ ਇਨ੍ਹਾਂ ਸੀ ਕਿ ਡੇਰਾ ਸੱਚਾ ਸੌਦਾ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਤਮਾਮ ਪ੍ਰਬੰਧ ਛੋਟੇ ਪੈ ਗਏ।

10 ਕਿਮੀ. ਦੇ ਖੇਤਰ ’ਚ ਜਾਮ ਲੱਗਿਆ ਰਿਹਾ ਸਤਿਸੰਗ ਭੰਡਾਰੇ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਮੁੱਖ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰ ਗਏ ਬਾਅਦ ’ਚ ਸੜਕ ਕਿਨਾਰੇ ਖੜ੍ਹੇ ਹੋ ਕੇ ਸ਼ਰਧਾਲੂਆਂ ਨੇ ਸਤਿਸੰਗ ਭੰਡਾਰਾ ਸੁਣਿਆ ਜੈਪੁਰ ਦੇ ਰਾਜਸਥਾਨ ਆਵਾਸਨ ਮੰਡਲ ਗਰਾਊਂਡ, ਅਰਾਵਲੀ ਮਾਰਗ, ਵੀਟੀ ਰੋਡ ਸ਼ਿਪਰਾ ਪਥ ਥਾਣੇ ਦੇ ਸਾਹਮਣੇ ਮਾਨਸਰੋਵਰ ’ਚ ਹੋਏ ਸਤਿਸੰਗ ਭੰਡਾਰੇ ਮੌਕੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ 159 ਮਾਨਵਤਾ ਭਲਾਈ ਕਾਰਜਾਂ ਨੂੰ ਤੇਜ਼ੀ ਦਿੰਦੇ ਹੋਏ ਫੂਡ ਬੈਂਕ ਮੁਹਿੰਮ ਤਹਿਤ 33 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦਿੱਤੀਆਂ ਗਈਆਂ। ਇਸ ਦੌਰਾਨ ਪੂਜਨੀਕ ਗੁਰੂ ਜੀ ਵੱਲੋਂ ਭੇਜੀ ਗਈ 17ਵੀਂ ਚਿੱਠੀ ਨੂੰ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਇਆ ਗਿਆ, ਜਿਸ ਨੂੰ ਸੁਣ ਕੇ ਸਾਧ-ਸੰਗਤ ਭਾਵੁਕ ਹੋ ਗਈ। ਠੀਕ 11 ਵਜੇ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਇਲਾਹੀ ਨਾਅਰਾ ਲਾ ਕੇ ਸਤਿਸੰਗ ਭੰਡਾਰੇ ਦੀ ਸ਼ੁਰੂਆਤ ਹੋਈ। (MSG Bhandara)

MSG Bhandara

ਇਸ ਤੋਂ ਬਾਅਦ ਹਾਜ਼ਰ ਸਾਧ-ਸੰਗਤ ਨੇ ਇਲਾਹੀ ਨਾਅਰਾ ਬੋਲ ਕੇ ਪੂਜਨੀਕ ਗੁਰੂ ਜੀ ਨੂੰ ਪਵਿੱਤਰ ਸਤਿਸੰਗ ਭੰਡਾਰੇ ਦੀ ਵਧਾਈ ਦਿੱਤੀ ਅਤੇ ਕਵੀਰਾਜਾਂ ਨੇ ਗੁਰੂ ਮਹਿਮਾ ਦਾ ਗੁਣਗਾਨ ਕੀਤਾ ਬਾਅਦ ’ਚ ਸਤਿਸੰਗ ਪੰਡਾਲ ’ਚ ਲਾਈਆਂ ਗਈਆਂ ਐੱਲਈਡੀ ਸਕਰੀਨਾਂ ਰਾਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ਬਚਨਾਂ ਨੂੰ ਸਾਧ-ਸੰਗਤ ਨੇ ਇੱਕਚਿਤ ਹੋ ਕੇ ਸਰਵਣ ਕੀਤਾ ਦੱਸ ਦੇਈਏ ਕਿ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 23 ਸਤੰਬਰ 1990 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ?ਨੂੰ ਪਵਿੱਤਰ ਗੁਰਗੱਦੀ ਦੀ ਬਖ਼ਸ਼ਿਸ਼ ਕੀਤੀ ਸੀ ਇਸ ਲਈ ਇਸ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦੇ ਰੂਪ ’ਚ ਮਨਾਉਦੀ ਹੈ?ਅਤੇ ਅੱਜ ਐਤਵਾਰ ਨੂੰ ਜੈਪੁਰ ’ਚ ਰਾਜਸਥਾਨ ਸੂੁਬੇ ਦੀ ਸਾਧ-ਸੰਗਤ ਨੇ ਇਸ ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦੇ ਸਤਿਸੰਗ ਨੂੰ ਭੰਡਾਰੇ ਦੇ ਰੂਪ ’ਚ ਮਨਾਇਆ

MSG Bhandara

ਸਫਾਈ ਮਹਾਂ ਅਭਿਆਨ ਸਬੰਧੀ ਡਾਕਿਊਮੈਂਟ੍ਰੀ ਨਾਲ ਕੀਤਾ ਸਫਾਈ ਲਈ ਪ੍ਰੇਰਿਤ

ਸਤਿਸੰਗ ਭੰਡਾਰੇ ਮੌਕੇ ਡੇਰਾ ਸੱਚਾ ਸੌਦਾ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਕੀਤੇ ਜਾ ਰਹੇ 159 ਮਾਨਵਤਾ ਭਲਾਈ ਕਾਰਜਾਂ ’ਚ ਸ਼ਾਮਲ 29ਵਾਂ ਕਾਰਜ ਸਫਾਈ ਮਹਾਂ ਅਭਿਆਨ ਨਾਲ ਸਬੰਧਿਤ ਇੱਕ ਡਾਕਿਊਮੈਂਟ੍ਰੀ ਦਿਖਾਈ, ਜਿਸ ਨਾਲ ਲੋਕਾਂ ਨੂੰ ਆਪਣੇ ਆਸ-ਪਾਸ ਸਫਾਈ ਰੱਖਣ ਲਈ ਜਾਗਰੂਕ ਕੀਤਾ ਗਿਆ ਡਾਕਿਊਮੈਂਟ੍ਰੀ ’ਚ 4 ਫਰਵਰੀ 2023 ਨੂੰ ਰਾਜਸਥਾਨ ਸੂਬੇ ਦੇ ਕੋਨੇ-ਕੋਨੇ ’ਚ ਡੇਰਾ ਸੱਚਾ ਸੌਦਾ ਨਾਲ ਜੁੜੀ ਸਾਧ-ਸੰਗਤ ਵੱਲੋਂ ਚਲਾਏ ਗਏ ਸਫਾਈ ਮਹਾਂ ਅਭਿਆਨ ਬਾਰੇ ਦੱਸਿਆ ਗਿਆ ਡਾਕਿਊਮੈਂਟ੍ਰੀ ’ਚ ਪੂਜਨੀਕ ਗੁਰੂ ਜੀ ਨੇ ਸਫਾਈ ਮਹਾਂ ਅਭਿਆਨ ਨੂੰ ਇੱਕ ਯੱਗ ਦੱਸਿਆ ਹੋਇਆ ਹੈ, ਜਿਸ ਤੋਂ ਪ੍ਰੇਰਿਤ ਹੋ ਕੇ ਡੇਰਾ ਸ਼ਰਧਾਲੂ ਇਨ੍ਹਾਂ?ਸਫ਼ਾਈ ਕਾਰਜਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ ਇਸ ਤੋਂ ਇਲਾਵਾ ਦਿਖਾਇਆ ਗਿਆ ਕਿ ਸਫਾਈ ਰੱਖਣ ਨਾਲ ਡੇਂਗੂ, ਚਿਕਨਗੁਨੀਆ ਵਰਗੀਆਂ ਬਿਮਾਰੀਆਂ ’ਚ ਕਮੀ ਆਉਦੀ ਹੈ ਇਸ ਲਈ ਸਫਾਈ ਮਹਾਂ ਅਭਿਆਨ ’ਚ ਵੱਧ-ਚੜ੍ਹ ਕੇ ਹਿੱਸਾ ਲਵੋ ਅਤੇ ਆਪਣੇ ਆਸ-ਪਾਸ ਸਫਾਈ ਰੱਖੋ। (MSG Bhandara)

ਏਕਤਾ ਬਣਾਈ ਰੱਖਣ ਦਾ ਲਿਆ ਸੰਕਲਪ | MSG Bhandara

ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 159 ਮਾਨਵਤਾ ਭਲਾਈ ਕਾਰਜਾਂ ਨੂੰ ਦੁੱਗਣੀ ਰਫ਼ਤਾਰ ਅਤੇ ਏਕਤਾ ਨਾਲ ਕਰਨ ਦਾ ਸੰਕਲਪ ਲਿਆ 85 ਮੈਂਬਰ ਗੁਰਸੇਵਕ ਇੰਸਾਂ ਨੇ ਕਿਹਾ ਕਿ ਸਤਿਗੁਰੂੁ ਜੀ ਦੇ ਪ੍ਰਤੀ ਜੋ ਪਿਆਰ ਹੈ ਉਹ ਪੂਰੀ ਦੁਨੀਆ ਦੇਖ ਰਹੀ ਹੈ ਫਸਲੀ ਸੀਜ਼ਨ ਦੇ ਬਾਵਜੂਦ ਵੀ ਲੱਖਾਂ ਦੀ ਗਿਣਤੀ ’ਚ ਅੱਜ ਸਾਧ-ਸੰਗਤ ਸਤਿਸੰਗ ਭੰਡਾਰੇ ਮੌਕੇ ਆਪਣੇ ਸਤਿਗੁਰੂ ਜੀ ਤੋਂ ਰਹਿਮਤਾਂ ਲੁੱਟਣ ਆਈ ਹੈ, ਖੁਸ਼ੀਆਂ ਲੈਣ ਆਈ ਹੈ, ਇਹ ਬਹੁਤ ਵੱਡੀ ਗੱਲ ਹੈ।

ਪਵਿੱਤਰ ਸਤਿਸੰਗ ਭੰਡਾਰੇ ’ਚ ਪਤਵੰਤੇ ਸੱਜਣਾਂ ਨੇ ਕੀਤੀ ਸ਼ਿਰਕਤ

ਸਤਿਸੰਗ ਭੰਡਾਰੇ ਮੌਕੇ ਸਾਬਕਾ ਮੰਤਰੀ ਡਾ. ਰਾਮਪ੍ਰਤਾਪ, ਸਾਬਕਾ ਵਿਧਾਇਕ ਰਾਜੇਂਦਰ ਭਾਦੂ ਸਮੇਤ ਦਰਜਨਾਂ ਪੰਚਾਇਤਾਂ ਦੇ ਸਰਪੰਚ, ਨਗਰ ਕੌਂਸਲ ਦੇ ਕੌਂਸਲਰ ਸਮੇਤ ਵੱਡੀ ਗਿਣਤੀ ’ਚ ਪਤਵੰਤੇ ਸੱਜਣਾਂ ਹਾਜ਼ਰ ਰਹੇ।

ਕਾਬਿਲੇ ਤਾਰੀਫ ਰਿਹਾ ਅਨੁਸ਼ਾਸਨ | MSG Bhandara

ਸਤਿਸੰਗ ਭੰਡਾਰੇ ਮੌਕੇ ਪੁੱਜੀ ਸਾਧ-ਸੰਗਤ ਦਾ ਅਨੁਸ਼ਾਸਨ ਕਾਬਿਲੇ ਤਾਰੀਫ ਰਿਹਾ ਪੰਡਾਲ ਸਮੇਤ ਸਾਰੀਆਂ ਥਾਂਵਾਂ ’ਤੇ ਪਿਨ ਡ੍ਰਾਪ ਸਾਇਲੈਂਸ ਵਰਗਾ ਮਾਹੌਲ ਵੇਖਣ ਨੂੰ ਮਿਲਿਆ ਸਾਧ-ਸੰਗਤ ਲਈ ਭੈਣਾਂ ਤੇ ਭਾਈਆਂ ਲਈ ਵੱਖ-ਵੱਖ ਪੰਡਾਲ ਤਿਆਰ ਕੀਤੇ ਗਏ ਅਤੇ ਗਰਮੀ ਨੂੰ ਦੇਖਦੇ ਹੋਏ ਹਜ਼ਾਰਾਂ ਸੇਵਾਦਾਰ ਭੈਣ-ਭਾਈ ਹਾਜ਼ਰ ਸਾਧ-ਸੰਗਤ ਨੂੰ ਪਾਣੀ ਪਿਆਉਣ ਦੀ ਸੇਵਾ ’ਚ ਜੁਟੇ ਰਹੇ ਇਸ ਤੋਂ ਇਲਾਵਾ ਸੈਂਕੜੇ ਸੇਵਾਦਾਰ ਟ੍ਰੈਫਿਕ ਪ੍ਰਬੰਧ ਨੂੰ ਸਚਾਰੂ ਬਣਾਉਣ ’ਚ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਦਿਖੇ ਸਤਿਸੰਗ ਭੰਡਾਰੇ ਦੀ ਸਮਾਪਤੀ ’ਤੇ ਕੁਝ ਹੀ ਮਿੰਟਾਂ ’ਚ ਹਾਜ਼ਰ ਸਾਧ-ਸੰਗਤ ਨੂੰ ਲੰਗਰ ਛਕਾਇਆ ਗਿਆ। (MSG Bhandara)

ਗੁਰੂਮੰਤਰ ਦੇ ਜਾਪ ਨਾਲ ਕੁਝ ਹੀ ਮਿੰਟਾਂ ’ਚ ਛੁੱਟ ਜਾਂਦਾ ਹੈ ਨਸ਼ਾ : ਪੂਜਨੀਕ ਗੁਰੂ ਜੀ

ਪਵਿੱਤਰ ਸਤਿਸੰਗ ਭੰਡਾਰੇ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਫ਼ਰਮਾਏ ਗਏ ਪਵਿੱਤਰ ਬਚਨ ਸੁਣਾਏ ਗਏ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਰਾਮ ਦਾ ਨਾਮ, ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਨ ਦਾ ਤਰੀਕਾ, ਜਿਸ ਨੂੰੂ ਗੁਰੂਮੰਤਰ ਜਾਂ ਮੈਥਡ ਆਫ ਮੈਡੀਟੇਸ਼ਨ ਆਖੀਏ ਜਾਂ ਕਲਮਾ, ਸ਼ਬਦ ਆਖੀਏ ਜਾਂ ਨਾਮ, ਮਤਲਬ ਇੱਕ ਹੀ ਹੈ ਇਹ ਕਿਵੇਂ ਕੰਮ ਕਰਦਾ ਹੈ  ਕਿਸ ਤਰ੍ਹਾਂ ਨਾਲ ਕੰਮ ਕਰਦਾ ਹੈ  ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਮਾਲਕ ਦਾ ਨਾਮ ਆਦਮੀ ਦੇ ਅੰਦਰ ਦੀਆਂ ਉਨ੍ਹਾਂ ਸ਼ਕਤੀਆਂ ਨੂੰ ਜਗਾ ਦਿੰਦਾ ਹੈ ਜੋ ਦੱਬੀ ਬੈਠੇ ਹੋ, ਜਾਂ ਦੱਬ ਚੁੱਕੀਆਂ ਹਨ, ਜਿਸ ਨੂੰ ਆਤਮਿਕ ਸ਼ਕਤੀਆਂ ਆਖੀਏ ਤਾਂ ਗਲਤ ਨਹੀਂ ਹੋਵੇਗਾ, ਜਾਂ ਸੋਲ ਪਾਵਰ ਆਖੀਏ ਤਾਂ ਵੀ ਗਲਤ ਨਹੀਂ ਹੋਵੇਗਾ ਉਂਜ ਤਾਂ?ਵਿਲ ਪਾਵਰ, ਆਤਮਬਲ ਵੀ ਉਹ ਹੀ ਚੀਜ਼ ਹੈ। (MSG Bhandara)

ਪਰ ਕਈ ਵਾਰ ਕੋਈ ਸਮਝਣ ’ਚ ਫਰਕ ਕਰ ਲੈਂਦਾ ਹੈ ਕਿਉਕਿ ਸ਼ੌਰਟ ’ਚ ਜੇਕਰ ਆਤਮਬਲ ਆਖੀਏ ਤਾਂ ਆਤਮਾ ਦੀ ਹੀ ਸ਼ਕਤੀ ਹੈ, ਤਾਂ ਹੀ ਇਹ ਬਲ ਆਉਦਾ ਹੈ, ਪਰ ਅੱਜ ਕੱਲ੍ਹ ਲੋਕ ਆਤਮਬਲ ਜਾਂ ਵਿਲ ਪਾਵਰ ਨੂੰ ਕੁਝ ਹੋਰ ਮੰਨ ਲੈਂਦੇ ਹਨ ਆਤਮਿਕ ਸ਼ਕਤੀਆਂ ਨੂੰ ਜਗਾਉਣਾ ਬਹੁਤ ਜ਼ਰੂਰੀ ਹੈ ਅਤੇ ਜਦੋਂ ਤੱਕ ਉਹ ਜਾਗਰਤ ਨਹੀਂ ਹੁੰਦੀਆਂ ਆਦਮੀ ਸ਼ਾਂਤੀ ਦਾ ਅਭਾਸ, ਖੁਸ਼ੀ ਮਹਿਸੂਸ ਨਹੀਂ ਕਰ ਸਕਦਾ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਆਤਮਿਕ ਸ਼ਕਤੀਆਂ ਨੂੰ ਜਗਾਉਣ ਲਈ ਇੱਕ ਖੁਰਾਕ ਚਾਹੀਦੀ ਹੈ ਜਿਸ ਤਰ੍ਹਾਂ ਬੱਚੇ ਖੇਡਦੇ ਹਨ, ਕੰਮ ਧੰਦਾ ਕਰਦੇ ਹਨ ਤਾਂ ਉਸ ਲਈ ਸਰੀਰਕ ਪਾਵਰ ਚਾਹੀਦੀ ਹੈ, ਦਿਮਾਗ ਤੇਜ਼ ਹੋਣਾ ਚਾਹੀਦਾ ਹੈ, ਤਾਂ ਹੀ ਇਹ ਸੰਭਵ ਹੈ ਉਸ ਦੇ ਲਈ ਤੁਸੀਂ ਵੱਖ-ਵੱਖ ਖੁਰਾਕ ਲੈਂਦੇ ਹੋ ਤੁਹਾਨੂੰ ਕੋਈ ਨਾ ਕੋਈ ਉਸਤਾਦ, ਕੋਈ ਨਾ ਕੋਈ ਟੀਚਰ, ਕੋਈ ਨਾ ਕੋਈ ਕੋਚ ਸਿੱਖਿਆ ਦਿੰਦਾ ਹੈ।

ਕਿ ਕਿਵੇਂ ਤੁਸੀਂ ਆਪਣੀ ਵਿਲ ਪਾਵਰ ਨੂੰ ਜਗਾ ਸਕਦੇ ਹੋ? ਜਾਂ ਆਤਮਬਲ ਨੂੰ ਵਧਾ ਸਕਦੇ ਹੋ? ਜਾਂ?ਆਪਣੀ ਬੌਡੀ ਪਾਵਰ ਨੂੰ ਕਿਵੇਂ ਵਧਾ ਸਕਦੇ ਹੋ? ਕਿਵੇਂ ਦਿਮਾਗ ਨੂੰ ਤੇਜ਼ ਕਰ ਸਕਦੇ ਹੋ? ਉਂਜ ਤਾਂ ਇਹ ਕਹਾਵਤ ਹੈ?ਕਿ ਅਣਸੁਲਝੀਆਂ ਹੋਈਆਂ ਪਹਿਲੀਆਂ ਨੂੰ ਸੁਲਝਾਉਣਾ ਵੀ ਦਿਮਾਗ ਨੂੰ ਵਧਾਉਣਾ ਹੈ, ਜਿਨ੍ਹਾਂ ਦਿਮਾਗ ਜ਼ਿਆਦਾ ਲਾਓਗੇ ਉਨ੍ਹਾਂ ਹੀ ਦਿਮਾਗ ਵਧਦਾ ਚਲਾ ਜਾਂਦਾ ਹੈ ਅਤੇ ਜਿਨ੍ਹਾਂ ਦਿਮਾਗ ਨਹੀਂ ਲਾਉਣਾ ਚਾਹੋਗੇ ਦਿਮਾਗ ਦਾ ਇੱਕ ਤਰ੍ਹਾਂ ਨਾਲ ਸ਼ਟਰ ਡਾਊਨ ਹੋ ਜਾਂਦਾ ਹੈ, ਬੰਦ ਹੋ ਜਾਂਦਾ ਹੈ ਤਾਂ ਜਿਨ੍ਹਾਂ ਜ਼ਿਆਦਾ ਇਸ ਦੀ ਵਰਤੋਂ ਕਰੋਗੇ ਉਨ੍ਹਾਂ ਹੀ ਦਿਮਾਗ ਵਧੇਗਾ, ਜੋ ਤੁਹਾਨੂੰ ਪੜ੍ਹਣ ’ਚ, ਬਿਜਨਸ ’ਚ, ਜੋ ਵੀ ਤੁਸੀਂ ਦਿਮਾਗੀ ਕਾਰਜ ਕਰਦੇ ਹੋ ਉਸ ਵਿੱਚ ਤੁਹਾਡੀ ਮੱਦਦ ਕਰੇਗਾ ਪੂਜਨੀਕ ਗੁੁਰੂ ਜੀ ਨੇ ਫ਼ਰਮਾਇਆ ਕਿ ਬੌਡੀ ਪਾਵਰ ਲਈ ਵੱਖ-ਵੱਖ ਤਰੀਕੇ ਦੱਸੇ ਜਾਂਦੇ ਹਨ ਪੁਰਾਣੇ ਸਮੇਂ ’ਚ ਘਿਓ ਖਾ ਲਓ ਭਾਈ, ਦਹੀਂ ਖਾ ਲਓ, ਲੱਸੀ ਪੀ ਲਓ ਅੱਜ ਵਾਲਿਆਂ ਨੂੰ ਉਹ ਚੀਜ਼ ਲੱਗਦਾ ਹੈ। (MSG Bhandara)

ਕਿ ਗਲਤ ਸੀ ਤੁਹਾਨੂੰ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਜੋ ਵੇਵ ਪ੍ਰੋਟੀਨ ਬਣਦਾ ਹੈ?ਜਾਂ ਪ੍ਰੋਟੀਨ ਬਹੁਤ ਸਾਰਾ ਬਣਦਾ ਹੈ ਉਹ ਲੱਸੀ ’ਚ ਮਲਾਈ ਹੁੰਦੀ ਹੈ, ਘਰ ਦੀ ਲੱਸੀ ਹੁੰਦੀ ਹੈ, ਪਿੰਡਾਂ ਵਾਲੇ ਬੱਚੇ ਜਾਣਦੇ ਹੋਣਗੇ ਤਾਂ ਘਰ ਦੀ ਲੱਸੀ ’ਚ ਇੱਕ ਮਲਾਈ ਹੁੰਦੀ ਹੈ, ਜਿਸ ਦੇ ਵੱਖ-ਵੱਖ ਭਾਸ਼ਾਵਾਂ ’ਚ ਨਾਂਅ ਵੱਖ-ਵੱਖ ਹਨ ਕੋਈ ਛਿੱਦੀ ਕਹਿੰਦਾ ਹੈ, ਕੋਈ ਮਲਾਈ ਕਹਿੰਦਾ ਹੈ, ਕੋਈ ਕੁਝ ਕਹਿੰਦਾ ਹੈ ਅੱਜ ਕੱਲ੍ਹ ਤਾਂ?ਤੁਸੀਂ ਦੁੱਧ ਦੀ ਮਲਾਈ ਵੀ ਛਾਣ-ਛਾਣ ਕੇ ਪੀਂਦੇ ਹੋ ਭਲਵਾਨ ਜੋ ਹੋਏ ਪਰ ਉਸ ਸਮੇਂ ਲਈ ਕਿਉ ਪੀਂਦੇ ਸੀ ਲੋਕ, ਕਿਉਕਿ ਅੱਜ ਵੇਵ ਪ੍ਰੋਟੀਨ ਵੀ ਉਸ ਲੱਸੀ ਦੀ ਮਲਾਈ ਤੋਂ ਹੀ ਬਣਾਇਆ ਜਾਂਦਾ ਹੈ, ਜੋ ਅਸਲੀ ਹੁੰਦਾ ਹੈ ਅਤੇ ਆਰਗੈਨਿਕ ਹੁੰਦਾ ਹੈ ਸਾਡੇ ਬਜ਼ੁਰਗਾਂ ’ਚ ਬੌਡੀ ਪਾਵਰ ਹੋਇਆ ਕਰਦੀ ਸੀ ਅੱਜ ਵੀ ਹੈ ਬੱਚਿਆਂ ’ਚ ਬੌਡੀ ਪਾਵਰ ਹੈ, ਜੋ ਭਲਵਾਨ ਹਨ, ਜੋ ਖਿਡਾਰੀ ਹਨ, ਅੱਜ ਵੀ ਅਜਿਹੀਆਂ-ਅਜਿਹੀਆਂ?ਚੀਜ਼ਾਂ ਕਰ ਰਹੇ ਹਨ ਜੋ ਪਹਿਲਾਂ ਨਹੀਂ ਹੋਈਆਂ, ਤਕਨੀਕ ਨਹੀਂ ਪਤਾ ਸੀ। (MSG Bhandara)

ਉਨ੍ਹਾਂ ਨੂੰ ਪਾਵਰ-ਪਾਵਰ ਸੀ ਅੱਜ ਤਕਨੀਕ ਸਿੱਖ ਗਏ ਪਾਵਰ ਪਹਿਲਾਂ ਬਹੁਤ ਜ਼ਿਆਦਾ ਸੀ ਟ੍ਰੈਕਟਰ ਨੂੰ ਚੁੱਕ ਦੇਣਾ, ਅਜਿਹਾ ਬਹੁਤ ਕੁਝ ਹੁੰਦਾ ਸੀ, ਜੋ ਅਸੀਂ ਦੇਖਿਆ, ਜੋ ਅੱਜ ਘੱਟ ਹੀ ਵੇਖਣ ਨੂੰ ਮਿਲਦਾ ਹੈ ਹਾਂ, ਤਕਨੀਕੀ ਤੌਰ ’ਤੇ ਅੱਜ ਜ਼ਿਆਦਾ ਪਰਫੈਕਟ ਹੁੰਦੇ ਜਾ ਰਹੇ ਹਾਂ ਸੋ ਇਸ ਸਭ ਲਈ ਖੁਰਾਕ ਨਿਸਚਿਤ ਕੀਤੀ ਜਾਂਦੀ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜਿਸ ਦੀ ਚਰਚਾ ਅਸੀਂ ਕਰ ਰਹੇ ਹਾਂ ਉਹ ਵਾਲੀ ਖੁਰਾਕ ਆਤਮਿਕ ਸ਼ਕਤੀ ਜਾਂ ਸੋਲ ਪਾਵਰ ਆਤਮਾ ਦੀ ਖੁਰਾਕ ਕਿਹੜੀ ਹੈ, ਜਿਸ ਨਾਲ ਆਤਮਿਕ ਸ਼ਕਤੀ ਵਧ ਜਾਵੇ ਤਾਂ ਕਿ ਤੁਹਾਡੀ ਵਿਲ ਪਾਵਰ ਅੱਪ ਹੁੰਦੀ ਜਾਵੇ ਅਤੇ ਤੁਹਾਨੂੰ ਪਤਾ ਹੈ?ਕਿ ਜਿਸ ਦੇ ਅੰਦਰ ਵਿਲ ਪਾਵਰ ਹੁੰਦੀ ਹੈ, ਆਤਮਬਲ ਹੁੰਦਾ ਹੈ ਉਹ ਆਪਣੀਆਂ ਆਦਤਾਂ ਨੂੰ ਬਦਲ ਲੈਂਦੇ ਹਨ ਅਤੇ ਅੱਜ ਕਿਹੜੀ ਆਦਤ ਬਦਲਣ ਦੀ ਲੋੜ ਹੈ। (MSG Bhandara)

MSG Bhandara

ਮਾਸਾਹਰ, ਸ਼ਰਾਬ, ਨਸ਼ੇ ਅਤੇ ਆਪਣੀ ਬੈਡ ਹੈਬਿਟਸ ਤੁਸੀਂ ਕਿਸੇ ਨੂੰ ਦੱਸੋ ਨਾ, ਕਿਉਕਿ ਤੁਹਾਨੂੰ ਸ਼ਰਮ ਆਉਦੀ ਹੈ, ਪਤਾ ਨਹੀਂ ਕੀ ਬੋਲੇਗਾ? ਤੇ ਸੱਚ ਵੀ ਹੈ ਪਤਾ ਨਹੀਂ ਕਿਹੜਾ ਕੀ ਬੋਲ ਦੇਵੇ? ਇਹ ਤਾਂ?ਲਫੰਗਾ ਹੈ, ਇਹ ਤਾਂ?ਗੁੰਡਾ ਹੈ, ਇਹ ਤਾਂ?ਨਸ਼ੇੜੀ ਹੈ, ਤਰ੍ਹਾਂ-ਤਰ੍ਹਾਂ ਦੇ ਸ਼ਬਦ ਅੱਜ ਆਮ ਹੀ ਸੁਣਨ ਨੂੰ ਮਿਲਦੇ ਹਨ ਤਾਂ?ਇਸ ਡਰ ਤੋਂ ਤੁਸੀਂ ਕਿਸੇ ਨਾਲ ਸ਼ੇਅਰ ਵੀ ਨਹੀਂ ਕਰਨਾ ਚਾਹੁੰਦੇ ਤਾਂ ਉਸ ਦੇ ਲਈ ਤੁਹਾਨੂੰ ਇੱਕ ਤਰੀਕਾ ਦੱਸਾਂਗੇ ਜਿਸ ਦਾ ਨਾਂਅ ਹੈ ਗੁਰੂਮੰਤਰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪਵੇਗੀ ਤੁਸੀਂ ਆਪਣੀਆਂ ਆਦਤਾਂ ਨੂੰ ਖੁਦ ਬਦਲ ਲਵੋਂਗੇ ਅਤੇ ਉਹ ਵੀ ਕੁਝ ਘੰਟਿਆਂ ’ਚ, ਕੁਝ ਮਿੰਟਾਂ ’ਚ, ਤੁਹਾਡੇ ਅੰਦਰ ਉਹ ਸੋਲ ਪਾਵਰ, ਉਹ ਆਤਮਿਕ ਸ਼ਕਤੀਆਂ ਜਾਗ ਉਠਣਗੀਆਂ ਤੁਹਾਡਾ ਆਤਮਬਲ, ਵਿਲ ਪਾਵਰ ਬੁਲੰਦੀਆਂ ’ਤੇ ਪਹੁੰਚਣ ਲੱਗੇਗਾ ਅਤੇ ਜਿਸ ਦੇ ਅੰਦਰ ਆਤਮਬਲ ਹੁੰਦਾ ਹੈ ਉਹ ਕਦੇ ਇਹ ਨਹੀਂ ਕਹਿੰਦਾ ਕਿ ਇਹ ਕਿਵੇਂ ਹੋਵੇਗਾ ਕਿਨ੍ਹਾਂ ਵੀ ਅਸੰਭਵ ਕੰਮ ਹੋਵੇ ਉਹ ਕਹਿੰਦਾ ਹੈ ਕਿ ਇਹ ਤਾਂ?ਚੁਟਕੀਆਂ ’ਚ ਹੋ ਜਾਵੇਗਾ, ਗੱਲ ਹੀ ਕੁਝ ਨਹੀਂ। (MSG Bhandara)

MSG Bhandara

ਇਹ ਵੀ ਪੜ੍ਹੋ : ਪੰਜਾਬ ’ਚ ਸਰਕਾਰੀ ਸਕੂਲਾਂ ਦਾ ਸਮਾਂ ਬਦਲਿਆ, ਵੇਖੋ ਨਵਾਂ ਸ਼ੈਡਊਲ