ਮੈਚ ਦਾ ਸਮਾਂ ਦੁਪਹਿਰ 2:00 ਵਜੇ ਤੋਂ
ਗੁਵਾਹਾਟੀ (ਏਜੰਸੀ)। ਇੱਕਰੋਜ਼ਾ ਵਿਸ਼ਵ ਕੱਪ 2023 ਦਾ ਮਹਾਂਕੂੰਭ 5 ਅਕਤੂਬਰ ਤੋਂ ਸ਼ੁਰੂ ਹੋ ਜਾ ਰਿਹਾ ਹੈ। ਉਸ ਤੋਂ ਪਹਿਲਾਂ ਅਭਿਆਸ ਮੈਚਾਂ ਦਾ ਸਿਲਸਿਲਾ ਜਾਰੀ ਹੈ। ਅੱਜ ਭਾਵ ਕਿ ਸ਼ਨਿੱਚਰਵਾਰ ਨੂੰ 2 ਅਭਿਆਸ ਮੈਚ ਖੇਡੇ ਜਾਣਗੇ। ਜਿਸ ਵਿੱਚ ਪਹਿਲਾ ਮੈਚ ਭਾਰਤ ਅਤੇ ਇੰਗਲੈਂਡ ਵਿਚਕਾਰ ਗੁਵਾਹਾਟੀ ਦੇ ਮੈਦਾਨ ’ਤੇ ਖੇਡਿਆ ਜਾਵੇਗਾ, ਜਦਕਿ ਤਿਰੂਵਨੰਤਮਪੁਰਮ ’ਚ ਅਸਟਰੇਲੀਆ ਤੇ ਨੀਦਰਲੈਂਡ ਆਹਮੋ- ਸਾਹਮਣੇ ਹੋਣਗੇ। ਭਾਰਤ ਅਤੇ ਇੰਗਲੈਂਡ ਦੋਵੇਂ ਟੀਮਾਂ ਦੁਪਹਿਰ 2:00 ਵਜੇ ਆਹਮੋ-ਸਾਹਮਣੇ ਹੋਣਗੀਆਂ। ਟਾਸ ਦਾ ਸਮਾਂ ਦੁਪਹਿਰ 1:30 ਵਜੇ ਦਾ ਹੈ। (ICC World Cup 2023)
ਦੋਵਾਂ ਟੀਮਾਂ ਦਾ ਹੁਣ ਤੱਕ ਦਾ ਰਿਕਾਰਡ | ICC World Cup 2023
ਭਾਰਤ ਅਤੇ ਇੰਗਲੈਂਡ ਵਿਚਕਾਰ ਅੱਜ ਤੱਕ 106 ਇੱਕਰੋਜ਼ਾ ਮੈਚ ਖੇਡੇ ਗਏ ਹਨ। ਜਿਨ੍ਹਾਂ ਵਿੱਚੋਂ ਭਾਰਤ ਦਾ ਪੱਲਾ ਭਾਰੀ ਰਿਹਾ ਹੈ, ਭਾਰਤ ਨੇ 57 ਮੈਚ ਜਿੱਤੇ ਹਨ, ਅਤੇ ਇੰਗਲੈਂਡ ਨੇ 44 ਮੁਕਾਬਲੇ ਆਪਣੇ ਨਾਂਅ ਕੀਤੇ ਹਨ। 3 ਮੈਚਾਂ ਦਾ ਨਤੀਜਾ ਨਹੀਂ ਨਿਕਲਿਆ ਅਤੇ ਦੋ ਮੈਚ ਟਾਈ ਰਹੇ ਹਨ। ਦੱਸ ਦੇਈਏ ਕਿ ਅਭਿਆਸ ਮੈਚਾਂ ਦੀ ਗਿਣਤੀ ਰਿਕਾਰਡ ’ਚ ਨਹੀਂ ਹੁੰਦੀ, ਤਾਂ ਇਸ ਮੈਚ ਦੇ ਨਤੀਜੇ ਨਾਲ ਕੋਈ ਰਿਕਾਰਡ ਨਹੀਂ ਬਦਲੇਗਾ। ਵਿਸ਼ਵ ਕੱਪ ’ਚ ਦੋਵਾਂ ਟੀਮਾਂ ਦਾ ਰਿਕਾਰਡ ਮਿਲਦਾ-ਜੁਲਦਾ ਹੀ ਰਿਹਾ ਹੈ, ਵਿਸ਼ਵ ਕੱਪ ਦੌਰਾਨ ਦੋਵਾਂ ਟੀਮਾਂ ਵਿਚਕਾਰ ਕੁਲ 8 ਮੈਚ ਖੇਡੇ ਗਏ ਹਨ ਜਿਸ ਵਿੱਚ ਇੰਗਲੈਂਡ ਨੇ 4 ਜਿੱਤੇ ਹਨ ਅਤੇ ਭਾਰਤ ਨੇ 3 ਮੈਚ ਆਪਣੇ ਨਾਂਅ ਕੀਤੇ ਹਨ, ਜਦਕਿ 2011 ਵਿਸ਼ਵ ਕੱਪ ਵਾਲਾ ਮੈਚ ਟਾਈ ਰਿਹਾ ਹੈ। (ICC World Cup 2023)
ਮੀਂਹ ਦੀ 40 ਫੀਸਦੀ ਸੰਭਾਵਨਾ | ICC World Cup 2023
ਗੁਵਾਹਾਟੀ ’ਚ ਹੋਣ ਵਾਲੇ ਮੈਚ ਦੌਰਾਨ ਅੱਜ ਦੇ ਦਿਨ ਸ਼ਨਿੱਚਰਵਾਰ ਨੂੰ ਬੱਦਲ ਛਾਏ ਰਹਿਣਗੇ। ਮੀਂਹ ਦੀ 40 ਫੀਸਦੀ ਤੱਕ ਸੰਭਾਵਨਾ ਹੈ। ਤਾਪਮਾਨ 25 ਤੋਂ 34 ਡਿਗਰੀ ਤੱਕ ਰਹਿ ਸਕਦਾ ਹੈ। (ICC World Cup 2023)