ਪੰਜ ਹਜ਼ਾਰ ਸੋਸ਼ਲ ਮੀਡੀਆ ਸਮੱਗਰੀ ਨਿਰਮਾਤਾਵਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ

Varanasi Nomination

ਦੇਸ਼ ਨੂੰ ਜਾਗਰੂਕ ਕਰੋ, ਇੱਕ ਅੰਦੋਲਨ ਸ਼ੁਰੂ ਕਰੋ: ਮੋਦੀ | Social Media

ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਯੂਟਿਊਬ ’ਤੇ ਸਮੱਗਰੀ ਨਿਰਮਾਤਾਵਾਂ ਨੂੰ ਆਪਣੇ ਕੰਮ ਰਾਹੀਂ ਸਵੱਛਤਾ, ਡਿਜ਼ੀਟਲ ਭੁਗਤਾਨ ਅਤੇ ‘ਵੋਕਲ ਫਾਰ ਲੋਕਲ’ ਮੁਹਿੰਮ ਬਾਰੇ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘ਦੇਸ਼ ਨੂੰ ਜਾਗਰੂਕ ਕਰੋ, ਇੱਕ ਅੰਦੋਲਨ ਸ਼ੁਰੂ ਕਰੋ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ 15 ਸਾਲਾਂ ਤੋਂ ਇੱਕ ਯੂਟਿਊਬ ਚੈਨਲ ਰਾਹੀਂ ਦੇਸ਼ ਅਤੇ ਦੁਨੀਆ ਨਾਲ ਜੁੜੇ ਹੋਏ ਹਨ। (Social Media)

ਪ੍ਰਧਾਨ ਮੰਤਰੀ ਮੋਦੀ ਨੇ ਲੱਗਭੱਗ ਪੰਜ ਹਜ਼ਾਰ ਸਮੱਗਰੀ ਨਿਰਮਾਤਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਮੱਗਰੀ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਉਨ੍ਹਾਂ ਕੋਲ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦਾ ਮੌਕਾ ਹੈ। ਕੁਝ ਵਿਸ਼ਿਆਂ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ‘ਸਵੱਛ ਭਾਰਤ ਅਭਿਆਨ’ ਪਿਛਲੇ ਨੌਂ ਸਾਲਾਂ ਵਿੱਚ ਇੱਕ ਵੱਡੀ ਮੁਹਿੰਮ ਬਣ ਗਿਆ ਹੈ, ਜਿਸ ਵਿੱਚ ਹਰ ਕੋਈ ਆਪਣਾ ਯੋਗਦਾਨ ਪਾ ਰਿਹਾ ਹੈ। (Social Media)

ਉਨ੍ਹਾਂ ਕਿਹਾ, ‘ਅਸੀਂ ਇਕੱਠੇ ਮਿਲ ਕੇ ਕਰੋੜਾਂ ਲੋਕਾਂ ਨੂੰ ਮਹੱਤਵਪੂਰਨ ਚੀਜ਼ਾਂ ਆਸਾਨੀ ਨਾਲ ਸਿਖਾ ਅਤੇ ਸਮਝਾ ਸਕਦੇ ਹਾਂ। ਦੋਸਤੋ, ਭਾਵੇਂ ਮੇਰੇ ਚੈਨਲ ’ਤੇ ਹਜ਼ਾਰਾਂ ਵੀਡੀਓਜ਼ ਹਨ, ਪਰ ਮੇਰੇ ਲਈ ਸਭ ਤੋਂ ਵੱਧ ਸੰਤੁਸ਼ਟੀ ਉਦੋਂ ਹੋਈ ਜਦੋਂ ਮੈਂ ਯੂ-ਟਿਊਬ ਰਾਹੀਂ ਸਾਡੇ ਦੇਸ਼ ਦੇ ਲੱਖਾਂ ਵਿਦਿਆਰਥੀਆਂ ਨਾਲ ਪ੍ਰੀਖਿਆ ਤਣਾਅ, ਉਮੀਦ ਪ੍ਰਬੰਧਨ, ਉਤਪਾਦਕਤਾ ਵਰਗੇ ਵਿਸ਼ਿਆਂ ’ਤੇ ਗੱਲ ਕੀਤੀ।’ ਉਨ੍ਹਾਂ ਕਿਹਾ ਕਿ ਮਸ਼ਹੂਰ ਹਸਤੀਆਂ ਨੇ ਇਸ ਦਾ ਸਮਰੱਥਨ ਕੀਤਾ ਅਤੇ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਲੋਕਾਂ ਨੇ ਇਸ ਨੂੰ ਇੱਕ ਮਿਸ਼ਨ ਵਿੱਚ ਬਦਲ ਦਿੱਤਾ ਅਤੇ ‘ਯੂਟਿਊਬਰਜ਼’ ਨੇ ਸਵੱਛਤਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ।

ਸਵੱਛਤਾ, ਡਿਜ਼ੀਟਲ ਪੇਮੈਂਟ, ਵੋਕਲ ਫਾਰ ਲੋਕਲ ਨੂੰ ਉਤਸ਼ਾਹਿਤ ਕਰਨ ਦੀ ਅਪੀਲ | Social Media

ਉਨ੍ਹਾਂ ਕਿਹਾ, ‘ਪਰ ਅਸੀਂ ਰੁਕਣਾ ਨਹੀਂ ਹੈ। ਅਸੀਂ ਉਦੋਂ ਤੱਕ ਨਹੀਂ ਰੁਕਾਂਗੇ ਜਦੋਂ ਤੱਕ ਸਵੱਛਤਾ ਭਾਰਤ ਦੀ ਪਛਾਣ ਨਹੀਂ ਬਣ ਜਾਂਦੀ। ਇਸ ਲਈ ਸਵੱਛਤਾ ਤੁਹਾਡੇ ਸਾਰਿਆਂ ਦੀ ਪਹਿਲ ਹੋਣੀ ਚਾਹੀਦੀ ਹੈ।’ ਪ੍ਰਧਾਨ ਮੰਤਰੀ ਨੇ ਕਿਹਾ, ‘ਦੂਸਰਾ ਵਿਸ਼ਾ ਡਿਜ਼ੀਟਲ ਭੁਗਤਾਨ ਹੈ। ਯੂੁਪੀਆਈ ਦੀ ਸਫਲਤਾ ਕਾਰਨ ਅੱਜ ਦੁਨੀਆ ਦੇ ਡਿਜ਼ੀਟਲ ਪੇਮੈਂਟਸ ਵਿੱਚ ਭਾਰਤ ਦੀ ਹਿੱਸੇਦਾਰੀ 46 ਫੀਸਦੀ ਹੈ। ਤੁਹਾਨੂੰ ਦੇਸ਼ ਦੇ ਵੱਧ ਤੋਂ ਵੱਧ ਲੋਕਾਂ ਨੂੰ ਡਿਜ਼ੀਟਲ ਭੁਗਤਾਨ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ, ਉਨ੍ਹਾਂ ਨੂੰ ਆਪਣੇ ਵੀਡੀਓ ਰਾਹੀਂ ਸਰਲ ਭਾਸ਼ਾ ਵਿੱਚ ਡਿਜ਼ੀਟਲ ਭੁਗਤਾਨ ਕਰਨਾ ਸਿਖਾਉਣਾ ਚਾਹੀਦਾ ਹੈ।’

ਇਹ ਵੀ ਪੜ੍ਹੋ : ਭਾਰਤ-ਕੈਨੇਡਾ ਸਬੰਧਾਂ ’ਚ ਬਰਕਰਾਰ ਰਿਹਾ ਤਣਾਅ ਤਾਂ ਦਾਲਾਂ ਦੀਆਂ ਕੀਮਤਾਂ ’ਤੇ ਪਾ ਸਕਦੈ ਅਸਰ!

ਮੋਦੀ ਨੇ ਕਿਹਾ ਕਿ ਇੱਕ ਹੋਰ ਵਿਸ਼ਾ ‘ਵੋਕਲ ਫਾਰ ਲੋਕਲ’ ਹੈ। ਭਾਰਤ ਵਿੱਚ ਬਹੁਤ ਸਾਰੇ ਉਤਪਾਦ ਸਥਾਨਕ ਤੌਰ ’ਤੇ ਬਣਾਏ ਜਾਂਦੇ ਹਨ ਅਤੇ ਸਥਾਨਕ ਕਾਰੀਗਰਾਂ ਕੋਲ ਸ਼ਾਨਦਾਰ ਹੁਨਰ ਹਨ। ਉਨ੍ਹਾਂ ਨੇ ਕੰਟੈਂਟ ਕਿ੍ਰਏਟਰਾਂ ਨੂੰ ਕਿਹਾ ਕਿ ਉਹ ਆਪਣੇ ਕੰਮ ਰਾਹੀਂ ਉਨ੍ਹਾਂ ਦਾ ਪ੍ਰਚਾਰ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਵਿਸ਼ੇ ਲੋਕ ਲਹਿਰ ਨਾਲ ਜੁੜੇ ਹੋਏ ਹਨ ਅਤੇ ਦੇਸ਼ ਦੇ ਲੋਕਾਂ ਦੀ ਤਾਕਤ ਹੀ ਇਨ੍ਹਾਂ ਦੀ ਸਫ਼ਲਤਾ ਦਾ ਆਧਾਰ ਹੈ।