ਜੁੜਵਾਂ ਭਰਵਾਂ ਹੋਏ ਸੜਕ ਹਾਦਸੇ ਦਾ ਸ਼ਿਕਾਰ, ਇੱਕ ਦੀ ਮੌਤ

Road-Accident
ਤਸਵੀਰ: ਜੁੜਵੇਂ ਭਰਾ ਦੀ ਫਾਈਲ ਫੋਟੋ ਤੇ ਜ਼ਖਮੀ ਨੌਜਵਾਨ ਜੇਰੇ ਇਲਾਜ।

ਸੁਨਾਮ ਉਧਮ ਸਿੰਘ ਵਾਲਾ  (ਕਰਮ ਥਿੰਦ)। ਸੁਨਾਮ ਚੀਮਾ ਰੋਡ ’ਤੇ ਮੋਟਰਸਾਈਕਲ ਸਵਾਰ ਦੋ ਜੁੜਵੇਂ ਭਰਾਵਾਂ ਦਾ ਇੱਕ ਕਾਰ ਨਾਲ ਐਕਸੀਡੈਂਟ ਹੋ ਗਿਆ ਜਿਸ ਨਾਲ ਇੱਕ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ, ਜਿਸ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ। (Road Accident)

ਇਹ ਵੀ ਪੜ੍ਹੋ : ਬੰਗਲਾਦੇਸ਼ ‘ਚ ਡੇਂਗੂ ਦਾ ਕਹਿਰ, ਇਕ ਹਜ਼ਾਰ ਲੋਕਾਂ ਦੀ ਮੌਤ, ਸਰਕਾਰ ਨੇ ਲਿਆ ਐਕਸ਼ਨ

ਇਸ ਸਬੰਧੀ ਉਨਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸਤਨਾਮ ਸਿੰਘ ਅਤੇ ਗੁਰਦੀਪ ਸਿੰਘ ਜੋ ਕਿ ਜੁੜਵੇਂ ਭਰਾ ਸੀ ਤੋਲਾਵਾਲ ਦੇ ਰਹਿਣ ਵਾਲੇ ਸੀ ਅਤੇ ਤੋਲਾਵਾਲ ਤੋਂ ਸੁਨਾਮ ਵੱਲ ਆ ਰਹੇ ਸੀ ਤਾਂ ਰਸਤੇ ਵਿੱਚ ਉਹਨਾਂ ਦਾ ਕਿਸੇ ਕਾਰਨ ਐਕਸੀਡੈਂਟ ਹੋ ਗਿਆ ਜਿਸ ਵਿੱਚ ਗੁਰਦੀਪ ਸਿੰਘ ਦੀ ਮੌਤ ਹੋ ਗਈ ਅਤੇ ਸਤਨਾਮ ਸਿੰਘ ਜ਼ਖਮੀ ਹੋ ਗਿਆ। ਇਸ ਸਬੰਧੀ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here