ਇੰਟਰਨੈਸ਼ਨਲ ਪੱਧਰ ’ਤੇ ਖੋਹ ਕਰਨ ਵਾਲਿਆਂ ਪਾਸੋਂ 49.50 ਲੱਖ ਰੁਪਏ ਦਾ ਸੋਨਾ, 8 ਲੱਖ ਰੁਪਏ ਦੀ ਨਕਦੀ, ਸਕਾਰਪਿਓ, ਦੋ ਮੋਬਾਇਲ ਤੇ 1 ਪਾਸਪੋਰਟ ਬਰਾਮਦ | Gold Smugglers
ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੰਟਰਨੈਸ਼ਨਲ ਪੱਧਰ ’ਤੇ ਤਸਕਰੀ ਅਤੇ ਲੁੱਟ- ਖੋਹ ਦੀਆਂ ਵਾਰਦਾਤਾਂ ਕਰਨ ਵਾਲਿਆਂ ਵਿੱਚੋਂ 1 ਮਹਿਲਾ ਸਮੇਤ 4 ਜਣਿਆਂ ਨੂੰ ਗਿ੍ਰਫ਼ਤਾਰ ਕਰਨ ’ਚ ਜ਼ਿਲਾ ਲੁਧਿਆਣਾ ਦੀ ਪੁਲਿਸ ਹੱਥ ਵੱਡੀ ਸਫ਼ਲਤਾ ਲੱਗੀ ਹੈ। ਪੁਲਿਸ ਨੇ ਗਿ੍ਰਫ਼ਤਾਰ ਕੀਤੇ ਗਏ ਸਮੱਗਲਰਾਂ/ਲੁਟੇਰਿਆਂ ਪਾਸੋਂ 50 ਲੱਖ ਦੇ ਕਰੀਬ ਦੀ ਕੀਮਤ ਦਾ ਸੋਨਾ ਤੇ 8 ਲੱਖ ਰੁਪਏ ਦੀ ਨਕਦੀ ਤੋਂ ਇਲਾਵਾ ਇੱਕ ਸਕਾਰਪਿਓ ਗੱਡੀ, ਖੋਹ ਕੀਤੇ ਦੋ ਮੋਬਾਇਲ ਅਤੇ 1 ਪਾਸਪੋਰਟ ਬਰਾਮਦ ਕੀਤਾ ਹੈ। (Gold Smugglers)
ਜਾਣਕਾਰੀ ਦਿੰਦਿਆਂ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਮੁਤਾਬਕ ਉਕਤ ਮਾਮਲੇ ਵਿੱਚ ਹਰਜਿੰਦਰ ਸਿੰਘ ਉਰਫ਼ ਬੱਬਾ ਵਾਸੀ ਪਿੰਡ ਕਲਿਆਣਪੁਰ (ਗੁਰਦਾਸਪੁਰ), ਸਤਨਾਮ ਸਿੰਘ ਉਰਫ਼ ਸੋਢੀ ਵਾਸੀ ਸਿਟੀ ਗੁਰਦਾਸਪੁਰ, ਹਰਪ੍ਰੀਤ ਸਿੰਘ ਉਰਫ਼ ਬੱਬੂ ਵਾਸੀ ਪਿੰਡ ਘੁਰਾਲਾ (ਗੁਰਦਾਸਪੁਰ) ਤੇ ਨੇਹਾ ਵਾਸੀ ਪਿੰਡ ਰਣੀਆ (ਗੁਰਦਾਸਪੁਰ) ਤੋਂ ਇਲਾਵਾ ਏ. ਐਸ. ਆਈ. ਕਮਲ ਕਿਸ਼ੋਰ ਵਾਸੀ ਬਹਿਰਾਮਪੁਰ (ਗੁਰਦਾਸਪੁਰ) ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ ਜੋ ਸੀਆਈਏ ਸਟਾਫ਼ ਗੁਰਦਾਸਪੁਰ ਵਿਖੇ ਤਾਇਨਾਤ ਸੀ।
ਇਹ ਵੀ ਪੜ੍ਹੋ : ਐਸ.ਡੀ.ਐਮ ਬੱਸੀ ਪਠਾਣਾਂ ਸੰਜੀਵ ਕੁਮਾਰ ਵੱਲੋਂ ਆਮ ਆਦਮੀ ਕਲੀਨਿਕ ਦੀ ਅਚਨਚੇਤ ਚੈਕਿੰਗ
ਉਨਾਂ ਦੱਸਿਆ ਕਿ ਉਕਤਾਨ ਅੰਤਰਰਾਸ਼ਟਰੀ ਸੋਨਾ ਤਸਕਰੀ ਰੈਕਿਟ ਜੋ ਅੰਤਰਰਾਜ਼ੀ ਏਅਰਪੋਰਟ ਰਾਜਾਸ਼ਾਸੀ ਅੰਮਿ੍ਰਤਸਰ ਰਾਹੀਂ ਤਸਕਰੀ ਦਾ ਧੰਦਾ ਕਰਦੇ ਸਨ। ਜਿੰਨਾਂ ਨੂੰ ਥਾਣਾ ਸਲੇਮ ਟਾਬਰੀ ਵਿਖੇ ਮਾਮਲਾ ਰਜਿਸਟਰ ਕਰਕੇ ਗਿ੍ਰਫ਼ਤਾਰ ਕੀਤਾ ਗਿਆ। ਉਨਾਂ ਦੱਸਿਆ ਕਿ ਉਕਤਾਨ ਨੂੰ ਅਜਾਦ ਕੁਮਾਰ ਤੇ ਆਸੂ ਕੁਮਾਰ ਦੀ ਪੁੱਛਗਿੱਛ ਦੇ ਅਧਾਰ ’ਤੇ ਗਿ੍ਰਫ਼ਤਾਰ ਕੀਤਾ ਗਿਆ ਹੈ। ਜਿੰਨਾਂ ਪਾਸੋਂ ਪਹਿਲਾਂ ਹੀ ਪੁਲਿਸ ਵੱਲੋਂ 1 ਕਿੱਲੋ 230 ਗ੍ਰਾਮ ਸੋਨੇ ਪੇਸਟ ਤੇ 1 ਪਿਸਟਲ ਬਰਾਮਦ ਕੀਤਾ ਸੀ। (Gold Smugglers)