ਖੇਤਰੀ ਯੁਵਕ ਮੇਲੇ 2022 ‘ਚ ਤੀਜਾ ਸਥਾਨ ਪ੍ਰਾਪਤ ਕਰਨ ‘ਤੇ ਕਾਲਜ ਪ੍ਰਿੰਸੀਪਲ ਸਨਮਾਨਿਤ

Regional Youth Fair
ਪਟਿਆਲਾ : ਵਾਈਸ ਚਾਂਸਲਰ ਪ੍ਰੋ. ਅਰਵਿੰਦਰ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਪ੍ਰੋ. ਅਮਰਜੀਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ।

(ਸੱਚ ਕਹੂੰ ਨਿਊਜ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਤਰੀ ਯੁਵਕ ਮੇਲੇ 2022-23 ਵਿੱਚ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਨੇ ਉਵਰਆਲ ਤੀਜਾ ਸਥਾਨ ਪ੍ਰਾਪਤ ਕੀਤਾ ਸੀ ਜਿਸ ਕਾਰਨ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਨਮਾਨ ਸਮਾਰੋਹ ਵਿਚ ਪ੍ਰੋ.ਅਰਵਿੰਦ, ਵਾਈਸ- ਚਾਂਸਲਰ ਵੱਲੋਂ ਕਾਲਜ ਦੇ ਪਿ੍ਰੰਸੀਪਲ ਪ੍ਰੋ. ਅਮਰਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। (Regional Youth Fair )

Regional Youth Fair
ਪਟਿਆਲਾ : ਵਾਈਸ ਚਾਂਸਲਰ ਪ੍ਰੋ. ਅਰਵਿੰਦਰ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਪ੍ਰੋ. ਅਮਰਜੀਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ।

ਇਹ ਵੀ ਪੜ੍ਹੋ :ਵਿਧਾਇਕ ਵਰਸਿਜ ਚੇਅਰਮੈਨ ਹੋ ਨਿਬੜਿਆ ਖੇਤੀਬਾੜੀ ਵਿਭਾਗ ਦਾ ਸਰਕਾਰੀ ਸਮਾਰੋਹ 

ਕਾਲਜ ਦੇ ਪਿ੍ਰੰਸੀਪਲ ਪ੍ਰੋ. ਅਮਰਜੀਤ ਸਿੰਘ ਨੇ ਇਸ ਸਮੇਂ ਦੱਸਿਆ ਕਿ ਇਹ ਪ੍ਰਾਪਤੀ ਕਾਲਜ ਦੇ ਵਿਦਿਆਰਥੀਆਂ ਦੀ ਸਖਤ ਮਿਹਨਤ, ਟੀਮ ਇੰਚਾਰਜ ਸਾਹਿਬਾਨ ਅਤੇ ਯੂਥ ਕੋਆਰਡੀਨੇਟਰ ਦੇ ਯਤਨਾਂ ਸਦਕਾ ਹੀ ਸੰਭਵ ਹੋਇਆ ਹੈ। ਕਾਲਜ ਯੂਥ ਕੋਆਰਡੀਨੇਟਰ ਪ੍ਰੋ ਸਵਿੰਦਰ ਸਿੰਘ ਰੇਖੀ ਨੇ ਦੱਸਿਆ ਕਿ ਇਸ ਯੁਵਕ ਮੇਲੇ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁਲ ਦਸ ਟ੍ਰਰਾਫੀਆਂ ਜਿੱਤੀਆਂ ਸਨ।