ਸ਼੍ਰੇਅਸ ਅਈਅਰ 105 ਦੌੜਾਂ ਬਣਾ ਕੇ ਆਊਟ, ਸਕੋਰ 2 ਵਿਕਟਾਂ ‘ਤੇ 230 ਦੌੜਾਂ
(ਸੱਚ ਕਹੂੰ ਨਿਊਜ਼) ਇੰਦੋਰ। ਭਾਰਤ ਤੇ ਅਸਟਰੇਲੀਆ ਦਰਮਿਆਨ ਇੰਦੋਰ ’ਚ ਖੇਡੇ ਜਾ ਰਹੇ ਦੂਜੇ ਇੱਕ ਰੋਜ਼ਾ ਮੈਚ ’ਚ ਸ਼੍ਰੇਅਸ ਅਈਅਰ ਤੇ ਸ਼ੁਭਮਨ ਗਿੱਲ ਨੇ ਦਮਦਾਰ ਸੈਂਕੜੇ ਜੜੇ। ਅਈਅਰ (105) ਦੌੜਾਂ ਬਣਾ ਕੇ ਆਊਂਟ ਹੋਏ। ਸੁਭਮਨ ਗਿੱਲ (100) ਦੌੜਾਂ ਅਤੇ ਕੇਐਲ ਰਾਹੁਲ (9) ਦੌੜਾਂ ਬਣਾ ਕੇ ਖੇਡ ਰਹੇ ਹਨ। ਭਾਰਤ ਨੇ 33 ਓਵਰਾਂ ’ਚ ਦੋ ਵਿਕਟ ਦੇ ਨੁਕਸਾਨ ’ਤੇ 230 ਦੌੜਾਂ ਬਣਾ ਲਈਆਂ ਹਨ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਜੋ ਉਸ ਲਈ ਗਲਤ ਸਾਬਿਤ ਹੋਇਆ। ਹਾਲਾਂਕਿ ਭਾਰਤ ਦੇ ਓਪਨਲ ਬੱਲੇਬਾਜ਼ ਰਿਤੂ ਗਾਇਕਵਾੜ (8) ਦੌੜਾਂ ਬਣਾ ਕੇ ਛੇਤੀ ਆਊਟ ਹੋ ਗਏ। ਇਸ ਤੋਂ ਬਾਅਦ ਸ੍ਰੇਅਸ ਅਈਅਰ ਤੇ ਸੁਭਮਨ ਗਿੱਲ ਨੇ ਆਸਟਰੇਲੀਆ ਬੱਲੇਬਾਜ਼ਾਂ ਦੀ ਜੰਮ ਕੇ ਧੁਨਾਈ ਕੀਤੀ।
ਬੁਮਰਾਹ ਦੀ ਜਗ੍ਹਾ ਪ੍ਰਸਿੱਧ ਰਾਣਾ ਨੂੰ ਮੌਕਾ
ਅਸਟਰੇਲੀਆ ਵੱਲੋਂ ਪੈਟ ਕੰਮਿਸ ਦੀ ਜਗ੍ਹਾ ਸਟੀਵ ਸਮਿਥ ਅਸਟਰੇਲੀਆ ਦੀ ਕਪਤਾਨੀ ਕਰ ਰਹੇ ਹਨ। ਅਸਟਰੇਲੀਆਈ ਟੀਮ ’ਚ ਵੀ ਤਿੰਨ ਬਦਲਾਅ ਹੋਏ ਹਨ, ਜਦਕਿ ਭਾਰਤੀ ਟੀਮ ’ਚ ਇੱਕ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਪ੍ਰਸਿੱਧ ਰਾਣਾ ਨੂੰ ਟੀਮ ’ਚ ਮੌਕਾ ਦਿੱਤਾ ਗਿਆ ਹੈ।