ਵੱਧ ਰਹੇ ਨਸ਼ੇ ਨੂੰ ਠੱਲ ਪਾਉਣ ਲਈ ਕਿਸਾਨ ਆਗੂਆਂ ਨੇ ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਨਾਲ ਕੀਤੀ ਮੁਲਾਕਾਤ
ਗੁਰੂ ਹਰਸਹਾਏ (ਸੱਤਪਾਲ ਥਿੰਦ)। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਧਰਮ ਸਿੰਘ ਸਿੱਧੂ ਅਤੇ ਜੋਨ ਪ੍ਰਧਾਨ ਗੁਰਬਖ਼ਸ ਸਿੰਘ ਦੀ ਅਗਵਾਈ ਵਿੱਚ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਵਿਸ਼ਾਲ ਮੋਟਰ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਜਾਣਕਾਰੀ ਸਾਂਝਾ ਕਰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਇਸ ਵਾਅਦੇ ਨਾਲ ਸੱਤਾ ਵਿੱਚ ਆਈ ਸੀ ਕਿ ਚਾਰ ਮਹੀਨਿਆਂ ਵਿੱਚ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦਿਆਂਗੇ ਪਰ 18 ਮਹੀਨੇ ਬੀਤਣ ਤੇ ਨਸ਼ਾ ਬੰਦ ਦੀ ਬਜਾਏ ਚਾਰ ਗੁਣਾਂ ਵੱਧ ਗਿਆ ਹੈ ।
Kisan Mazdoor Sangharsh Committee
ਨਸ਼ਾ ਹਰ ਘਰ, ਹਰ ਪਿੰਡ, ਹਰੇਕ ਮੁਹੱਲੇ, ਹਰੇਕ ਗਲੀ ਵਿੱਚ ਸਰੇਆਮ ਵਿਕ ਰਿਹਾ ਹੈ ਪਰ ਪੰਜਾਬ ਸਰਕਾਰ ਅਤੇ ਪੁਲਿਸ ਕੁੰਭਕਰਨ ਦੀ ਨੀਂਦ ਸੁਤੀ ਪਈ ਹੈ । ਜੱਥੇਬੰਦੀ ਵੱਲੋਂ ਮੋਟਰ ਸਾਈਕਲ ਰੈਲੀ ਜੋਨ ਗੁਰੂ ਹਰ ਸਹਾਏ, ਪਿੰਡ ਚੱਕ ਕੰਧੇ ਸ਼ਾਹ, ਪਿੰਡ ਪਿੱਪਲੀ, ਪਿੰਡੀ ਤੋਂ ਗੋਲੂ ਕਾ ਮੋੜ, ਮੋਹਨ ਕੇ, ਪੰਜ ਕੇ ਉਤਾਰ, ਜੀਵਾ ਅਰਾਈ, ਮੋਹਣ ਕੇ ਉਤਾੜ, ਬੱਤੀਆਂ ਵਾਲਾ ਚੌਂਕ ਤੋਂ ਮਾੜੇ ਕਲਾ, ਚੱਕ ਸੋਮਿਆਂ, ਲਾਲਚੀਆਂ ਆਦਿ ਦੇ ਲੋਕਾਂ ਨੂੰ ਅਪੀਲ ਕੀਤੀ ਅਤੇ ਨਸ਼ੇ ਦੇ ਸੌਦਾਗਰਾਂ ਸਬੰਧੀ ਜਾਣਕਾਰੀ ਬਿਨਾਂ ਕਿਸੇ ਡਰ ਭੈ ਤੇ ਪੁਲਿਸ ਨੂੰ ਦਿਓ ਅਤੇ ਪੰਜਾਬ ਦੀ ਜਵਾਨੀ ਨਸ਼ਿਆ ਦੀ ਦਲ-ਦਲ ਤੋਂ ਕੱਢਣ ਲਈ ਹੱਲਾ ਮਾਰੋ ।
ਇਹ ਵੀ ਪੜ੍ਹੋ : ਆਖਰੀ ਗਿਆਰਾਂ ’ਚ ਥਾਂ ਨਾ ਮਿਲਣ ‘ਤੇ ਨਿਰਾਸ਼ ਨਹੀਂ ਹੋਣਾ ਚਾਹੀਦਾ : ਸ਼ਮੀ
ਇਸ ਮੌਕੇ ਗੁਰੂ ਹਰ ਸਹਾਏ ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਨੂੰ ਮਿਲ ਕੇ ਨਸ਼ਿਆਂ ਦੇ ਵਪਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਮਿਲ਼ਿਆ ਗਿਆ । ਇਸ ਮੌਕੇ ਜਸਵੰਤ ਸਿੰਘ, ਨਿਸ਼ਾਨ ਸਿੰਘ, ਭਗਵਾਨ ਸਿੰਘ, ਜਗਜੀਤ ਸਿੰਘ, ਦਰਸ਼ਨ ਸਿੰਘ, ਨਿਰਮਲ ਸਿੰਘ, ਮਹਿੰਦਰ ਸਿੰਘ, ਰਾਜਬੀਰ ਸਿੰਘ, ਬਲਦੇਵ ਸਿੰਘ ਆਦਿ ਕਿਸਾਨ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।