ਪੂਜਨੀਕ ਗੁਰੂ ਜੀ ਨੇ ਭੇਜੀ 17ਵੀਂ ਰੂਹਾਨੀ ਚਿੱਠੀ, ਸੁੁਣ ਕੇ ਸਾਧ-ਸੰਗਤ ਹੋਈ ਭਾਵੁਕ
- ਆਤਮ ਸਨਮਾਨ ਮੁਹਿੰਮ ਤਹਿਤ ਜ਼ਰੂਰਤਮੰਦ ਔਰਤਾਂ ਨੂੰ ਦਿੱਤੀਆਂ ਸਿਲਾਈ ਮਸ਼ੀਨਾਂ
- ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਵੰਡੀਆਂ ਪੌਸ਼ਟਿਕ ਖੁਰਾਕ ਦੀਆਂ ਕਿੱਟਾਂ
(ਸੱਚ ਕਹੂੰ ਨਿਊਜ਼) ਸਰਸਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 33ਵੇਂ ਪਵਿੱਤਰ ਮਹਾਂ ਪਰਉਪਕਾਰ (ਗੁਰਗੱਦੀ ਨਸ਼ੀਨੀ) ਦਿਹਾੜੇ ਦਾ ਪਵਿੱਤਰ ਭੰਡਾਰਾ ਸ਼ਨਿੱਚਰਵਾਰ ਨੂੰ ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ ਡੇਰਾ ਸੱਚਾ ਸੌਦਾ ਵਿਖੇ ਵੱਡੀ ਗਿਣਤੀ ’ਚ ਪੁੱਜੀ ਸਾਧ-ਸੰਗਤ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਲਈ 17ਵੀਂ ਰੂਹਾਨੀ ਚਿੱਠੀ ਭੇਜੀ, ਜੋ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਈ ਗਈ। ਚਿੱਠੀ ’ਚ ਪੂਜਨੀਕ ਗੁਰੂ ਜੀ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਮਹਾਂ ਪਰਉਪਕਾਰ ਦਾ ਵਰਣਨ ਕਰਦਿਆਂ ਸਾਧ-ਸੰਗਤ ਨੂੰ ਏਕਤਾ ’ਚ ਰਹਿਣ ਦੇ ਬਚਨ ਫ਼ਰਮਾਏ। (Maha Paropkar Diwas)
ਪਵਿੱਤਰ ਭੰਡਾਰੇ ’ਤੇ ਮਾਨਵਤਾ ਭਲਾਈ ਕਾਰਜਾਂ ਨੂੰ ਤੇਜ਼ੀ ਦਿੰਦੇ ਹੋਏ ਆਤਮ ਸਨਮਾਨ ਮੁਹਿੰਮ ਤਹਿਤ 23 ਜ਼ਰੂਰਤਮੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਅਤੇ ਸੇਫ ਮੁਹਿੰਮ ਤਹਿਤ ਨਸ਼ਾ ਛੱਡਣ ਵਾਲੇ 23 ਨੌਜਵਾਨਾਂ ਨੂੰ ਪੌਸ਼ਟਿਕ ਖੁਰਾਕ ਦੀਆਂ ਕਿੱਟਾਂ ਦਿੱਤੀਆਂ ਗਈਆਂ। ਜ਼ਿਕਰਯੋਗ ਹੈ ਕਿ 23 ਸਤੰਬਰ 1990 ਨੂੰ ਸੱਚੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਗੱਦੀ ਦੀ ਬਖ਼ਸ਼ਿਸ਼ ਕਰਕੇ ਆਪਣਾ ਰੂਪ ਬਣਾਇਆ ਸੀ।
ਭੰਡਾਰੇ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਸਾਰੇ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰ ਗਏ
ਪਵਿੱਤਰ ਮਹਾਂ ਪਰਉਪਕਾਰ ਦਿਹਾੜੇ ਦੇ ਸ਼ੁੱਭ ਭੰਡਾਰੇ ਦੀ ਸ਼ੁਰੂਆਤ ਸਵੇਰੇ 11 ਵਜੇ ਪੂਜਨੀਕ ਗੁਰੂ ਜੀ ਨੂੰ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਵਿੱਤਰ ਨਾਅਰੇ ਦੇ ਰੂਪ ’ਚ ਵਧਾਈ ਦੇੇਣ ਨਾਲ ਹੋਈ। ਇਸ ਤੋਂ ਬਾਅਦ ਕਵੀਰਾਜਾਂ ਨੇ ਸ਼ਬਦਬਾਣੀ ਕਰਕੇ ਗੁਰੂ ਮਹਿਮਾ ਦਾ ਗੁਣਗਾਣ ਕੀਤਾ। ਇਸ ਮੌਕੇ ਖਾਸ ਗੱਲ ਇਹ ਰਹੀ ਕਿ ਪਵਿੱਤਰ ਭੰਡਾਰੇ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਸਾਰੇ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰ ਗਏ ਸ਼ਾਹ ਸਤਿਨਾਮ ਜੀ ਮਾਰਗ ’ਤੇ ਜਿਥੋਂ ਤੱਕ ਨਜ਼ਰ ਜਾ ਰਹੀ ਸੀ ਸਾਧ-ਸੰਗਤ ਦਾ ਭਾਰੀ ਇਕੱਠ ਨਜ਼ਰ ਆ ਰਿਹਾ ਸੀ।
ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ ਡੇਰਾ ਸੱਚਾ ਸੌਦਾ ਵੱਲ ਆਉਣ ਵਾਲੇ ਸ਼ਾਹ ਸਤਿਨਾਮ ਜੀ ਮਾਰਗ, ਰਾਣੀਆਂ ਰੋਡ, ਡੱਬਵਾਲੀ ਰੋਡ, ਬਰਨਾਲਾ ਰੋਡ, ਹਿਸਾਰ ਰੋਡ, ਬਾਜੇਕਾਂ ਰੋਡ, ਰੰਗੜੀ ਰੋਡ ਸਮੇਤ ਸਾਰੇ ਰਸਤਿਆਂ ’ਤੇ ਕਈ-ਕਈ ਕਿਲੋਮੀਟਰ ਦੂਰ-ਦੂੁਰ ਤੱਕ ਸਾਧ-ਸੰਗਤ ਦੇ ਵਾਹਨਾਂ ਦੀਆਂ ਲਾਈਨਾਂ ਨਜ਼ਰ ਆ ਰਹੀਆਂ ਸਨ। ਇਸ ਮੌਕੇ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਨੂੰ ਸ਼ਰਧਾ ਪੂਰਵਕ ਸਰਵਣ ਕੀਤਾ।
ਇਸ ਦੇ ਨਾਲ ਹੀ ਪਵਿੱਤਰ ਮਹਾਂ ਪਰਉਪਕਾਰ ਦਿਹਾੜੇ ਸਬੰਧੀ ਇੱਕ ਮਨਮੋਹਕ ਡਾਕਿਊਮੈਂਟਰੀ ਵੀ ਸਾਧ-ਸੰਗਤ ਨੂੰ ਦਿਖਾਈ ਗਈ। ਇਸ ਦੌਰਾਨ ਪੂਜਨੀਕ ਗੁਰੂ ਜੀ ਵੱਲੋਂ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਲਈ ਗਾਏ ਗਏ ‘ਜਾਗੋ ਦੁਨੀਆ ਦੇ ਲੋਕੋ’ ਅਤੇ ‘ਅਸ਼ੀਰਵਾਦ ਮਾਓਂ ਕਾ’ ਗੀਤ ’ਤੇ ਸਾਧ-ਸੰਗਤ ਨੇ ਨੱਚ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਸਾਧ-ਸੰਗਤ ਦੇ ਆਉਣ ਦਾ ਸਿਲਸਿਲਾ ਭੰਡਾਰੇ ਦੀ ਸਮਾਪਤੀ ਤੱਕ ਲਗਾਤਾਰ ਜਾਰੀ ਰਿਹਾ। ਭੰਡਾਰੇ ਦੀ ਸਮਾਪਤੀ ’ਤੇ ਆਈ ਹੋਈ ਸਾਧ-ਸੰਗਤ ਨੂੰ ਹਜ਼ਾਰਾਂ ਸੇਵਾਦਾਰਾਂ ਵੱਲੋਂ ਕੁਝ ਹੀ ਮਿੰਟਾਂ ’ਚ ਲੰਗਰ ਛਕਾਇਆ ਗਿਆ ਅਤੇ ਪ੍ਰਸ਼ਾਦ ਵੰਡਿਆ ਗਿਆ। (Maha Paropkar Diwas)
ਜਨ ਕਲਿਆਣ ਪਰਮਾਰਥੀ ਕੈਂਪ ’ਚ 1226 ਦੀ ਹੋਈ ਮੁਫ਼ਤ ਜਾਂਚ, 135 ਸੇਵਾਦਾਰਾਂ ਨੇ ਕੀਤਾ ਖੂਨਦਾਨ
ਪਵਿੱਤਰ ਮਹਾਂ ਪਰਉਪਕਾਰ ਦਿਹਾੜੇ ਦੀ ਖੁਸ਼ੀ ’ਚ ਸ਼ਨਿੱਚਰਵਾਰ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਜਨ ਕਲਿਆਣ ਪਰਮਾਰਥੀ ਡਾਕਟਰੀ ਜਾਂਚ ਕੈਂਪ ਲਾਇਆ ਗਿਆ ਕੈਂਪ ’ਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਨੇ 1226 ਮਰੀਜ਼ਾਂ ਦੀ ਮੁਫ਼ਤ ਜਾਂਚ ਕਰਕੇ ਯੋਗ ਸਲਾਹ ਦਿੱਤੀ ਗਈ। ਇਸ ਤੋਂ ਇਲਾਵਾ ਕੈਂਪ ’ਚ ਪਹੁੰਚੇ ਮਰੀਜ਼ਾਂ ਨੂੰ ਵੱਖ-ਵੱਖ ਟੈਸਟਾਂ ’ਤੇ 20 ਫੀਸਦੀ ਛੋਟ ਦਿੱਤੀ ਗਈ ਨਾਲ ਹੀ ਪਵਿੱਤਰ ਮਹਾਂ ਪਰਉਪਕਾਰ ਦਿਹਾੜੇ ਦੀ ਖੁਸ਼ੀ ’ਚ ਸੈਂਕੜੇ ਸ਼ਰਧਾਲੂ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਸੈਂਟਰ ’ਚ ਖੂਨਦਾਨ ਕਰਨ ਪਹੁੰਚੇ ਬਾਅਦ ’ਚ ਬਲੱਡ ਸੈਂਟਰ ਵੱਲੋਂ ਆਪਣੀ ਲੋੜ ਅਨੁਸਾਰ 135 ਯੂਨਿਟ ਖੂਨ ਲਿਆ ਗਿਆ।
ਕੈਰੀਅਰ ਕਾਊਂਸਲਿੰਗ ਕੈਂਪ ’ਚ ਨੌਜਵਾਨਾਂ ਨੂੰ ਮਿਲਿਆ ਮਾਰਗ ਦਰਸ਼ਨ
ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ ਡੇਰਾ ਸੱਚਾ ਸੌਦਾ ’ਚ ਕੈਰੀਅਰ ਕਾਊਂਸਲਿੰਗ ਕੈਂਪ ਲਾਇਆ ਗਿਆ ਜਿਸ ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸੇਵਾ ਮੁਕਤ ਪ੍ਰੋਫੈਸਰ ਡਾ. ਐੱਸਬੀ ਆਨੰਦ ਇੰਸਾਂ ਨੇ ਕਾਮਰਸ ਤੇ ਉਨ੍ਹਾਂ ਦੀ ਪਤਨੀ ਕਮਲੇਸ਼ ਆਨੰਦ ਨੇ ਆਰਟਸ ਵਿਸ਼ੇ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ। ਇਸ ਤੋਂ ਇਲਾਵਾ ਕੰਪਿਊਟਰ ਵਿਸ਼ਾ ਐਕਸਪਰਟ ਡਾ. ਚੰਚਲ ਇੰਸਾਂ, ਡਾ. ਸਮੀਰ ਆਨੰਦ ਇੰਸਾਂ, ਡਾ. ਮਹਿਕ, ਨੀਤੂ ਚੁੱਘ ਨੇ ਕੰਪਿਊਟਰ ਵਿਸ਼ੇ ’ਚ ਕੈਰੀਅਰ ਸਬੰਧੀ ਗਾਇਡ ਕੀਤਾ। ਸੰਦੀਪ ਇੰਸਾਂ ਨੇ ਸੇਂਟ ਐੱਮਐੱਸਜੀ ਇੰਟਰਨੈਸ਼ਨਲ ਸਕੂਲ ’ਚ ਕਰਵਾਏ ਜਾ ਰਹੇ ਕੈਂਬਿ੍ਰਜ ਯੂਨੀਵਰਸਿਟੀ ਦੇ ਕੋਰਸ ਸਬੰਧੀ ਜਾਣਕਾਰੀ ਦਿੱਤੀ ਇਸ ਤੋਂ ਇਲਾਵਾ ਮਾਪਿਆਂ ਨੇ ਵਿਦੇਸ਼ਾਂ ’ਚ ਜਾ ਕੇ ਕਿਹੜਾ ਕੋਰਸ ਬੱਚੇ ਕਰਨ, ਇਸ ਬਾਰੇ ਵੀ ਜਾਣਕਾਰੀ ਲਈ।