ਐੱਨਆਈਏ ਦੀ ਵਾਰੰਟ ਲਿਸਟ ’ਚ ਸੀ ਸ਼ਾਮਲ | Sukha Dunneke
ਚੰਡੀਗੜ੍ਹ। ਖਾਲਿਸਤਾਨੀ ਟਾਈਗਰ ਫੋਰਸ ਦੇ ਅੱਤਵਾਦੀ ਹਰਦੀਪ ਨਿੱਜਰ ਦੇ ਕਤਲ ਸਬੰਧੀ ਭਾਰਤ-ਕੈਨੇਡਾ ਵਿਚਕਾਰ ਤਣਾਅ ਦੌਰਾਨ ਕੈਨੇਡਾ ’ਚ ਭਾਰਤ ਦੇ ਏ ਕੈਟੇਗਿਰੀ ਦੇ ਗੈਂਗਸਟਰ ਖੁਦੁਲ ਸਿੰਘ ਗਿੱਲ ਉਰਫ਼ ਸੁੱਖਾ ਦੁੰਨੇਕੇ ਦਾ ਕਤਲ ਕਰ ਦਿੱਤਾ ਗਿਆ ਹੈ। ਉਹ ਪੰਜਾਬ ਤੋਂ 2017 ’ਚ ਜਾਅਲੀ ਪਾਸਪੋਰਟ ਤਿਆਰ ਕਰਵਾ ਕੇ ਕੈਨੇਡਾ ਫਾਰ ਹੋਇਆ ਸੀ।
ਸ਼ੁਰੂਆਤੀ ਜਾਣਕਾਰੀ ਅਨੁਸਾਰ ਸੁੱਖਾ ਦੁੰਨੇਕੇ ਨੂੰ ਕੈਨੇਡਾ ਦੇ ਵਿਨੀਪੈਗ ’ਚ ਗੋਲੀ ਮਾਰੀ ਗਈ ਹੈ। ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਇਹ ਉਨ੍ਹਾਂ 41 ਅੱਤਵਾਦੀ ਤੇ ਗੈਂਗਸਟਰਾਂ ਦੀ ਲਿਸਟ ਵਿੱਚ ਸ਼ਾਮਲ ਸੀ ਜਿਸ ਨੂੰ ਐੱਨਆਈਏ ਨੇ ਜਾਰੀ ਕੀਤਾ ਸੀ। ਕੈਨੇਡਾ ’ਚ ਖਾਲਿਸਤਾਨੀ ਅੱਤਵਾਦੀ ਨਿੱਜ ਦੇ ਕਤਲ ਤੋਂ ਬਾਅਦ ਇਹ ਦੂਜੀ ਵੱਡੀ ਵਾਰਦਾਤ ਹੈ।
ਕਤਲ ਕੀਤਾ ਗਿਆ ਗੈਂਗਸਟਰ ਖਾਲਿਸਤਾਨੀ ਅੱਤਵਾਦੀ ਗੈਂਗਸਟਰ ਅਰਸ਼ਦੀਪ ਸਿੰਘ ਉਲਫ਼ ਡੱਲਾ ਦਾ ਰਾਈਡ ਹੈਂਡ ਮੰਨਿਆ ਜਾਂਦਾ ਸੀ। ਉਹ ਕੈਨੇਡਾ ’ਚ ਬੈਠ ਕੇ ਆਪਣੇ ਗੁਰਗਿਆਂ ਤੋਂ ਭਾਰਤ ’ਚ ਰੰਗਦਾਰੀ ਵਸੂਲਦਾ ਸੀ।
ਡੀਸੀ ਦਫ਼ਤਰ ’ਚ ਕਰਦਾ ਸੀ ਕੰਮ, 2017 ’ਚ ਕੈਨੇਡਾ ਭੱਜਿਆ
ਸੁੱਖਾ ਦੁੰਨੇਕੇ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਦੁੰਨੇਕੇ ਕਲਾਂ ਦਾ ਰਹਿਣ ਵਾਲਾ ਹੈ। ਕੈਟੇਗਿਰੀ ਏ ਗੈਂਗਸਟਰ ਸੁੱਖਾ ਦੁੰਨੇਕੇ ਅਪਰਾਧ ਦੀ ਦੁਨੀਆਂ ’ਚ ਸ਼ਾਮਲ ਹੋਣ ਤੋਂ ਪਹਿਲਾਂ ਮੋਗਾ ਦੇ ਡੀਸੀ ਦਫ਼ਤਰ ’ਚ ਕੰਮ ਕਰਦਾ ਸੀ। ਉਹ 2017 ’ਚ ਨਾਲ ਜਾਅਲੀ ਦਾਸਤਾਵੇਜ਼ਾਂ ’ਤੇ ਪਾਸਪੋਰਟ ਬਣਾ ਵੇ ਕੈਨੇਡਾ ਭੱਜ ਗਿਆ ਸੀ। ਨੰਗਲ ਅੰਬੀਆਂ ਕਤਲ ਕਾਂਡ ’ਚ ਸੁੱਖਾ ਦੁੰਨੇਕੇ ਦਾ ਨਾਂਅ ਆਇਆ ਸੀ। ਉਸ ’ਤੇ ਦੋਸ਼ ਸੀ ਕਿ ਉਸ ਨੇ ਹਥਿਆਰ ਤੇ ਸ਼ੂਟਰ ਉਪਲੱਬਧ ਕਰਵਾਏ ਹਨ।