ਜਲੰਧਰ। ਹਿਮਾਚਲ ’ਚ ਘੁੰਮਣ ਲਈ ਦੂਰੋ-ਦੁੂਰੋ ਲੋਕ ਆਉਂਦੇ ਹਨ ਪਰ ਜਦੋਂ ਤੁਸੀ ਝਰਨੇ ਵਰਗੇ ਥਾਂ ’ਤੇ ਜਾਂਦੇ ਹੋ ਤਾ ਵਧੇਰੇ ਸਾਵਧਾਨੀ ਦੀ ਜ਼ਰੂਰਤ ਹੈ। ਜੇਕਰ ਥੋੜੀ ਜਿਹੀ ਵੀ ਅਣਗਹਿਲੀ ਵਰਤੀ ਜਾਵੇ ਤਾਂ ਵੱਡਾ ਘਟਨਾ ਵਾਪਰਨ ਲੱਗੇ ਦੇਰ ਨਹੀ ਲੱਗਦੀ। ਇਸੇ ਤਰਾਂ ਦਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਹਿਮਾਚਲ ਦੇ ਧਰਮਸ਼ਾਲਾ ’ਚ ਘੁੰਮਣ ਗਏ ਜਲੰਧਰ ਦੇ ਇੱਕ ਨੌਜਵਾਨ ਦੀ ਝਰਨੇ ’ਚ ਵਹਿਣ ਕਾਰਨ ਮੌਤ ਹੋ ਗਈ। ਉਹ ਧਰਮਸ਼ਾਲਾ ਦੇ ਮੈਕਲਿਓਡਗੰਜ (Mcleodganj) ਦੇ ਉੱਪਰ ਸਥਿਤ ਭਾਗਸੂ ਨਾਗ ਝਰਨੇ ਦੇ ਕੋਲ ਨਹਾਉਣ ਲਈ ਦੋਸਤਾਂ ਨਾਲ ਪਾਣੀ ਵਿੱਚ ਦਾਖਲ ਹੋਇਆ ਸੀ। ਇਸ ਦੌਰਾਨ ਉਹ ਪਾਣੀ ‘ਚ ਰੁੜ੍ਹ ਗਿਆ। ਫਿਲਹਾਲ ਹਿਮਾਚਲ ਐਸਡੀਆਰਐਫ ਨੇ ਮੌਕੇ ਤੋਂ 100 ਮੀਟਰ ਹੇਠਾਂ ਨੌਜਵਾਨ ਦੀ ਲਾਸ਼ ਬਰਾਮਦ ਕਰ ਲਈ ਹੈ। ਇਸ ਸਾਰੀ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇੱਕ ਯੂਜਰ ਨੇ ਇਸ ਦੀ ਵੀਡੀਓ ਆਪਣੇ ਅਕਾਊਂਟ ਵੀ ਸੇਅਰ ਕੀਤੀ ਹੈ।
#Mcleodganj #bhagsunath #HimachalPradesh #dharanshala #Waterfall #bhagsuwaterfall pic.twitter.com/kcLkM54iQG
— Kapil Sharma (@KapilSh02302659) September 17, 2023
ਮ੍ਰਿਤਕ ਨੌਜਵਾਨ ਦੀ ਪਛਾਣ ਪਵਨ ਕੁਮਾਰ (32) ਵਾਸੀ ਜਲੰਧਰ ਨੇੜੇ ਰਾਕੇਸ਼ ਟੈਂਟ ਹਾਊਸ ਵਜੋਂ ਹੋਈ ਹੈ। ਮ੍ਰਿਤਕ ਦੇ ਦੋਸਤ ਅਮਿਤ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਤੇ ਉਸ ਦੇ ਦੋਸਤ ਧਰਮਸ਼ਾਲਾ ਘੁੰਮਣ ਆਏ ਸਨ। ਇਹ ਸਾਰੇ ਭਾਗਸੂ ਨਾਗ ਝਰਨੇ ਦੇ ਹੇਠਾਂ ਨਾਲੇ ਵਿੱਚ ਨਹਾ ਰਹੇ ਸਨ। ਇਸ ਦੌਰਾਨ ਡਰੇਨ ਵਿੱਚ ਪਾਣੀ ਅਚਾਨਕ ਵੱਧ ਗਿਆ ਅਤੇ ਵਹਾਅ ਬਹੁਤ ਤੇਜ਼ ਹੋ ਗਿਆ। ਇਸ ਤੋਂ ਪਹਿਲਾਂ ਦੋ ਦੋਸਤ ਸੁਰੱਖਿਅਤ ਡਰੇਨ ‘ਚੋਂ ਬਾਹਰ ਨਿਕਲ ਕੇ ਦੂਜੇ ਕੋਨੇ ‘ਚ ਪਹੁੰਚ ਗਏ ਪਰ ਪਵਨ ਪਾਣੀ ‘ਚ ਉਤਰਨ ‘ਤੇ ਆਪਣੇ ਆਪ ‘ਤੇ ਕਾਬੂ ਨਾ ਰੱਖ ਸਕਿਆ ਅਤੇ ਪਾਣੀ ‘ਚ ਰੁੜ੍ਹ ਗਿਆ। (Mcleodganj)
ਇਹ ਵੀ ਪੜ੍ਹੋ : Holiday : ਪੰਜਾਬ ਦੇ ਇਸ ਇਲਾਕੇ ’ਚ 22 ਨੂੰ ਰਹੇਗੀ ਛੁੱਟੀ
ਸਥਾਨਕ ਲੋਕਾਂ ਅਤੇ ਦੋਸਤਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। SDRF ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। SDRF ਕਾਂਗੜਾ ਅਤੇ ਸਥਾਨਕ ਪੁਲਿਸ ਟੀਮ ਨੇ ਲਾਪਤਾ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਨੌਜਵਾਨ ਦੀ ਲਾਸ਼ ਝਰਨੇ ਤੋਂ ਕਰੀਬ 100 ਮੀਟਰ ਹੇਠਾਂ ਬਰਾਮਦ ਕੀਤੀ। ਐਸਪੀ ਕਾਂਗੜਾ ਬੀਰ ਬਹਾਦਰ ਨੇ ਦੱਸਿਆ ਕਿ ਐਤਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।