ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਇਨਫੋਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਥਿਤ ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਨਾਲ ਜੁੜੇ ਮਨੀ ਲਾਂਡਰਿੰਗ ਨੈੱਟਵਰਕ ਦੇ ਖਿਲਾਫ਼ ਵੱਖ-ਵੱਖ ਸ਼ਹਿਰਾਂ ’ਚ ਤਲਾਸ਼ੀ ਤੋਂ ਬਾਅਦ 417 ਕਰੋੜ ਰੁਪਏ ਦੀ ਸੰਪਤੀ ਜਬਤ ਕੀਤੀ ਹੈ। ਈਡੀ ਵੱਲੋਂ ਜਾਰੀ ਬਿਆਨ ’ਚ ਦੱਸਿਆ ਗਿਆ ਕਿ ਉਸ ਨੇ ਰਾਇਪੁਰ, ਭੋਪਾਲ, ਮੁੰਬਈ ਤੇ ਕਲਕੱਤਾ ’ਚ 39 ਥਾਵਾਂ ’ਤੇ ਤਲਾਸ਼ੀ ਲਈ ਹੈ ਅਤੇ 417 ਕਰੋੜ ਰੁਪਏ ਦੀ ਨਜਾਇਜ਼ ਸੰਪਤੀ ਜਬਤ ਕੀਤੀ ਹੈ। ਈਡੀ ਨੇ ਇਸ ਸਬੰਧੀ ਵਿਦੇਸ਼ ’ਚ ਵੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। (Online Betting App)
ਈਡੀ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਮਾਮਲੇ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਭਿਲਾਈ, ਛੱਤੀਸਗੜ੍ਹ ਦੇ ਰਹਿਣ ਵਾਲੇ ਦੋ ਵਿਅਕਤੀ ਮਹਾਦੇਵ ਆਨਲਾਈਨ ਬੁੱਕ ਦੇ ਮੁੱਖ ਪ੍ਰਵਰਤਕ ਹਨ ਅਤੇ ਦੁਬੱਈ ਤੋਂ ਆਪਣਾ ਸੰਚਾਲਨ ਲਗਾਤਾਰ ਚਲਾ ਰਹੇ ਹਨ। ਈਡੀ ਦੇ ਬਿਆਨ ’ਚ ਦਾਅਵਾ ਕੀਤਾ ਗਿਆ ਹੈ ਕਿ ਈਡੀ ਨੇ ਪਹਿਲਾਂ ਛੱਤੀਸਗੜ੍ਹ ’ਚ ਤਲਾਸ਼ੀ ਲਈਸੀ ਅਤੇ ਇਸ ਸੱਟੇਬਾਜ਼ੀ ਸਿੰਡੀਕੇਟ ਦੇ ਮੁੱਖ ਸੰਪਰਕ ਕਰਤਾ ਸਮੇਤ ਚਾਰ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਸੀ, ਜੋ ਸੀਨੀਅਰ ਸਰਕਾਰੀ ਅਧਿਕਾਰੀਆਂ ਨੂੰ ਸੁਰੱਖਿਆ ਧਨ ਦੇ ਰੂਪ ’ਚ ਰਿਸ਼ਵਤ ਦੇ ਭੁਗਤਾਨ ਦੀ ਵਿਵਸਥਾ ਕਰ ਰਹੇ ਸਨ। (Online Betting App)