ਮੁੰਬਈ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਪ੍ਰਿਥਵੀ ਸ਼ਾਅ ਗੋਡੇ ਦੀ ਸੱਟ ਕਾਰਨ ਲੰਮੇ ਸਮੇਂ ਤੱਕ ਕ੍ਰਿਕਟ ਦੇ ਮੈਦਾਨ ਤੋਂ ਦੂਰ ਹੋ ਗਏ ਹਨ। ਈਐਸਪੀਐਨਕ੍ਰਿਇਂਫੋ ਦੀ ਖਬਰ ਅਨੁਸਾਰ ਪ੍ਰਿਥਵੀ ਸ਼ਾਅ ਨੂੰ ਸੱਟ ਤੋਂ ਉਭਰਨ ਲਈ ਤਿੰਨ-ਚਾਰ ਮਹੀਨੇ ਲੱਗ ਸਕਦੇ ਹਨ ਇਸ ਦਾ ਮਤਲਬ ਇਹ ਨਿਸ਼ਚਿਤ ਤੌਰ ’ਤੇ ਭਾਰਤ ਦੇ 2023-24 ਘਰੇਲੂ ਸੀਜ਼ਨ ਦਾ ਇੱਕ ਵੱਡਾ ਹਿੱਸਾ ਝੂਕ ਜਾਣਗੇ ਜੋ ਇੱਕ ਅਕਤੂਬਰ ਨੂੰ ਰਾਜਕੋਟ ’ਚ ਇਰਾਨੀ ਕੱਪ ਦਾ ਨਾਲ ਸ਼ੁਰੂ ਹੋਣ ਵਾਲਾ ਹੈ। ਸ਼ਾਅ ਨੂੰ ਡਰਹਮ ਖਿਲਾਫ ਇੱਕ ਰੋਜ਼ਾ ਚੈਪੀਅਨਸ਼ਿਪ ਮੈਚ ’ਚ ਨਾਰਥਮਪਟਨਸ਼ਾਇਰ ਲਈ ਖੇਡਦੇ ਸਮੇਂ ਸੱਟ ਲੱਗੀ ਸੀ। (Prithvi Shaw Injury)
ਪ੍ਰਿਥਵੀ ਸ਼ਾਅ ਤਿੰਨ-ਚਾਰ ਮਹੀਨਿਆਂ ਲਈ ਕ੍ਰਿਕਟ ਤੋਂ ਦੂਰ ਰਹਿਣਗੇ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਦੱਸਿਆ ਕਿ ਪ੍ਰਿਥਵੀ ਸ਼ਾਅ ਤਿੰਨ-ਚਾਰ ਮਹੀਨਿਆਂ ਲਈ ਕ੍ਰਿਕਟ ਤੋਂ ਦੂਰ ਰਹਿਣਗੇ। ਇਸ ਦੌਰਾਨ ਉਹ ਰਿਹੈਬ ’ਚ ਰਹਿਣਗੇ। ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪ੍ਰਿਥਵੀ ਦੇ ਸੱਟਣ ਲੱਗਣ ਤੋਂ ਬਾਅਦ ਐਮਆਰਆਈ ਕੀਤੀ ਗਈ। ਇਸ ’ਚ ਪਤਾ ਚੱਲਿਆ ਕਿ ਉਨਾਂ ਦੇ ਲਿਗਾਮੇਂਟ ’ਚ ਇੰਜਰੀ ਹੈ। ਫਿਲਹਾਲ ਮੈਡੀਕਲ ਟੀਮ ਸ਼ਾਅ ਦੇ ਇਲਾਜ ਨੂੰ ਲੈ ਕੇ ਸਾਰੇ ਸੰਭਾਵਿਤ ਬਦਲਾਵਾਂ ’ਤੇ ਵਿਚਾਰ ਕਰ ਰਹੀ ਹੈ ਤੇ ਸਰਜਰੀ ਹੀ ਆਖਰੀ ਰਾਸਤਾ ਹੈ। ਮੁੰਬਈ ਕ੍ਰਿਕਟ ਐਸੋਸੀਏਸ਼ਨ (ਐਮਸੀਏ) ਦੇ ਇੱਕ ਅਧਿਕਾਰੀ ਨੇ ਈਐਸਪੀਐਨਕ੍ਰਿਕਇੰਫੋ ਨੂੰ ਦੱਸਿਆ ਕਿ ਸ਼ਾਅ 16 ਅਕਤੂਬਰ ਤੋਂ ਸ਼ਇਅਦ ਮੁਸ਼ਤਾਕ ਅਲੀ ਟਰਾਫੀ ਤੋਂ ਸ਼ੁਰੂ ਹੋਣ ਵਾਲੇ ਸੀਮਿਤ ਓਵਰਾਂ ਦੇ ਮੁਕਾਬਲੇ ’ਚ ਨਹੀਂ ਖੇਡਣਗੇ। ਇਹ ਸੱਟ ਸ਼ਾਅ ਲਈ ਇੱਕ ਵੱਡਾ ਝਟਕਾ ਹੈ, ਕਿਉਂਕਿ ਉਹ ਕਾਫੀ ਚੰਗਾ ਪ੍ਰਦਰਸ਼ਨ ਕਰ ਰਹੇ ਸਨ ਤੇ ਅੱਗੇ ਵਧ ਰਹੇ ਸਨ। ਇਹ ਚਾਰ ਪਾਰੀਆਂ ’ਚ 429 ਦੌੜਾਂ ਦੇ ਨਾਲ ਇੱਕ ਰੋਜ਼ਾ ਮੁਕਾਬਲੇ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਸ਼ਨ। (Prithvi Shaw Injury)
ਜਿਕਰਯੋਗ ਹੈ ਕਿ ਪ੍ਰਿਥਵੀ ਸ਼ਾਅ ਨੇ ਨਾਰਥਪਟਨਸ਼ਾਇਰ ਲਈ ਇੱਕ ਮੁਕਾਬਲੇ ’ਚ ਨਾਬਾਦ 125 ਦੌੜਾਂ ਬਣਾਈਆਂ ਸਨ। ਉਨਾਂ ਨੇ ਇਸ ਤੋਂ ਪਹਿਲਾਂ 224 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਪ੍ਰਿਥਵੀ ਭਾਰਤੀ ਕ੍ਰਿਕਟ ਟੀਮ ਤੋਂ 2021 ਤੋਂ ਦੂਰ ਚੱਲ ਰਹੇ ਹਨ। ਉਨ੍ਹਾਂ ਨੂੰ ਟੀਮ ਇੰਡੀਆ ਲਈ ਆਖਰੀ ਮੈਚ ਸ੍ਰੀਲੰਕਾ ਖਿਲਾਫ ਜੁਲਾਈ 2021 ’ਚ ਖੇਡਿਆ ਸੀ। ਸ਼ਾਅ ਜੁਲਾਈ ’ਚ ਦਲੀਪ ਟਰਾਫੀ ਲਈ ਵੈਸਟ ਜੋਨ ਦਾ ਹਿੱਸਾ ਸਨ ਜਿਸ ਤੋਂ ਬਾਅਦ ਉਹ ਨਾਰਥਟਸ ਲਈ ਇੱਕ ਰੋਜ਼ਾ ਮੁਕਾਬਲੇ ’ਚ ਖੇਡਣ ਲਈ ਇੰਗਲੈਂਡ ਗਏ।
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੇ ਰੇਟਾਂ ’ਤੇ ਆਈ ਅਪਡੇਟ, ਵੇਖੋ ਤਾਜ਼ਾ ਰੇਟ
ਸ਼ਾਅ ਆਖਰੀ ਵਾਰ ਫਰਵਰੀ ’ਚ ਨਿਊਜ਼ੀਲੈਂਡ ਖਿਲ਼ਾਫ ਘਰੇਲੂ ਟੀ-20 ਲਈ ਭਾਰਤੀ ਟੀਮ ਦਾ ਹਿੱਸਾ ਸਨ ਅਤੇ ਬਾਅਦ ’ਚ ਆਈਪੀਐਲ 2023 ’ਚ ਦਿੱਲੀ ਕੈਪੀਟਲਸ ਲਈ ਚੰਗਾ ਪ੍ਰਦਰਸ਼ਨ ਨਹੀਂ ਕੀਤਾ, ਜਿਸ ’ਚ ਉਨ੍ਹਾਂ ਨੇ 14 ਮੈਚਾਂ ’ਚ ਸਿਰਫ ਅੱਠ ’ਚ 106 ਦੌੜਾਂ ਬਣਾਈਆਂ। ਸ਼ਾਅ ਨੇ ਵਾਪਸੀ ‘ਤੇ ਖੁਸ਼ੀ ਪ੍ਰਗਟ ਕਰਦਿਆਂ ਪਿਛਲੇ ਦਿਨੀਂ ਕਿਹਾ ਸੀ ਮੈਂ ਅਗਲੀ ਗਰਮੀਆਂ ’ਚ ਨਾਰਥਮਪਟਨਸ਼ਾਇਰ ਵਾਪਸ ਜਾਣ ਲਈ ਬਹੁਤ ਉਤਸ਼ਾਹਿਤ ਹਾਂ ਭਾਵੇ ਇਹ ਖੇਡ ਛੇਤੀ ਖਤਮ ਹੋ ਗਿਆ, ਮੈਂ ਅਸਲ ’ਚ ਉੱਥੇ ਆਪਣੇ ਸਮੇਂ ਦਾ ਆਨੰਦ ਲੈ ਰਿਹਾ ਹਾਂ। ਇਹ ਇੱਕ ਸ਼ਾਨਦਾਰ ਕਲੱਬ ਹੈ ਤੇ ਉੱਥੇ ਸਭ ਨੇ ਮੇਰਾ ਸਵਾਗਤ ਕੀਤਾ। ਮੈਂ ਵਾਪਸੀ ਲਈ ਉਡੀਕ ਨਹੀਂ ਕਰ ਸਕਦਾ। ਮੇਰਾ ਟੀਚਾ ਹਮੇਸ਼ਾ ਟੀਮ ਨੂੰ ਮੈਚ ਜਿਤਾਉਣ ’ਚ ਮੱਦਦ ਕਰਨਾ ਹੈਤੇ ਇਸ ਵਾਰ ਮੇਰਾ ਜ਼ਖਮੀ ਹੋਣਾ ਮੇਰੇ ਲਈ ਬਹੁਤ ਨਿਰਾਸ਼ਾਜਨਕ ਸੀ।