ਚੋਰਾਂ ਦੇ ਹੌਂਸਲੇ ਬੁਲੰਦ : ਦਿਨ-ਦਿਹਾੜੇ ਸੁਨਿਆਰੇ ਦੀਆਂ ਅੱਖਾਂ ’ਚ ਸਪਰੇਅ ਪਾ ਕੇ ਲੁੱਟਣ ਦੀ ਕੋਸ਼ਿਸ਼

Robbery
ਸਨੌਰ ਸੁਨਿਆਰੇ ਦੀ ਦੁਕਾਨ ’ਚ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵੇਲੇ ਦੀ ਸੀ.ਸੀ.ਟੀ.ਵੀ ਫੁਟੇਜ। ਤਸਵੀਰ :ਰਾਮ ਸਰੂਪ 

(ਰਾਮ ਸਰੂਪ ਪੰਜੋਲਾ) ਸਨੌਰ। ਥਾਣਾ ਸਨੌਰ ਅਧੀਨ ਪੈਂਦੇ ਇਲਾਕੇ ’ਚ ਚੋਰਾਂ ਦੇ ਹੌਂਸਲੇ ਇੰਨੇ ਵੱਧ ਗਏ ਹਨ ਕਿ ਵਾਰਦਾਤਾਂ ਕਰਨ ਵੇਲੇ ਪੁਲਿਸ ਦਾ ਖੌਫ ਇਹਨਾਂ ਦੇ ਮਨ ਵਿਚ ਬਿਲਕੁਲ ਨਜ਼ਰ ਨਹੀਂ ਆਉਦਾ। ਚੋਰਾਂ ਦਾ ਹੌਂਸਲਾ ਉਦੋਂ ਵੇਖਣ ਨੂੰ ਮਿਲਿਆ, ਜਦੋਂ ਸਨੌਰ ਸਦਰ ਬਜ਼ਾਰ ‘ਚ ਸੁਨਿਆਰੇ ਦੀ ਦੁਕਾਨ ‘ਤੇ ਦਿਨ-ਦਿਹਾੜੇ ਸੁਨਿਆਰੇ ਦੀਆਂ ਅੱਖਾਂ ‘ਚ ਸਪਰੇਅ ਕਰਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਵਾਰਦਾਤ ਦੀ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈ। (Robbery)

ਇਸ ਘਟਨਾ ਬਾਰੇ ਸੁਨਿਆਰੇ ਅਮਨਦੀਪ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰੇ ਪਿਓ ਦੁਕਾਨ ‘ਤੇ ਸੀ ਕਿ ਅਚਾਨਕ ਇਕ ਬੰਦਾ ਜਿਸ ਦਾ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ ਤੇ ਉਸ ਨੇ ਆਉਂਦੇ ਸਾਰ ਮੇਰੇ ਪਿਓ ਦੀਆਂ ਅੱਖਾਂ ’ਚ ਜ਼ਹਿਰੀਲੀ ਸਪਰੇਅ ਪਾ ਦਿੱਤੀ। ਚੋਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਛੁਡਾ ਕੇ ਭੱਜ ਗਿਆ। ਜਿਸ ਦੀ ਇਤਲਾਹ ਥਾਣਾਂ ਸਨੌਰ ਪੁਲਿਸ ਨੂੰ ਦੇ ਦਿੱਤੀ ਹੈ,ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। (Robbery)

ਇਹ ਵੀ ਪੜ੍ਹੋ : Rajouri: ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਇੱਕ ਹੋਰ ਅੱਤਵਾਦੀ ਢੇਰ

ਜਦੋਂ ਇਸ ਸਬੰਧੀ ਡੀਐੱਸਪੀ ਕਰਮਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ, ਕਿ ਉਹ ਇਸ ਸਬੰਧੀ ਪੜਤਾਲ ਕਰ ਰਹੇੇ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਬੰਧਿਤ ਐੱਸਐੱਚਓ ਨੂੰ ਕਿਹਾ ਹੈ ਕਿ ਇਲਾਕੇ ‘ਚ ਪੀਸੀਆਰ ਪੱਕੀ ਲਗਾ ਦਿੱਤੀ ਜਾਵੇਗੀ ਅਤੇ ਇਲਾਕੇ ’ਚ ਪੁਲਿਸ ਦੀ ਗਸ਼ਤ ਵਧਾ ਦਿੱਤੀ ਜਾਵੇ, ਅਪਰਾਧੀਆਂ ਨੂੰ ਜਲਦ ਹੀ ਗ੍ਰ੍ਰਿਫਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here