ਮੋਰੱਕੋ ’ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2681 ਹੋਈ

Earthquake

ਮੋਰੱਕੋ (ਏਜੰਸੀ)। ਮੋਰੱਕੋ ’ਚ ਭਿਆਨਕ ਭੂਚਾਲ (Earthquake) ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2681 ਤੇ ਜਖ਼ਮੀਆਂ ਦੀ ਗਿਣਤੀ 2501 ਹੋ ਗੲਂ ਹੈ। ਮੋਰੱਕੋ ਸਰਕਾਰ ਦੁਆਰਾ ਸੋਮਵਾਰ ਨੂੰ ਜਾਰੀ ਨਵੇਂ ਕਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ। ਸਪੇਨ ਤੇ ਬਿ੍ਰਟੇਨ ਦੁਆਰਾ ਭੇਜੀਆਂ ਗਈਆਂ ਬਚਾਅ ਟੀਮਾਂ ਭੂਚਾਲ ਦੇ ਕੇਂਦਰ ਦੇ ਕੋਲ ਅਮੀਜਮਿਜ ਪਿੰਡ ’ਚ ਪਹੰੁਚ ਗਈਆਂ ਹਨ।

ਭੂਚਾਲ ਪ੍ਰਭਾਵਿਤ ਪੁਰਾਣੇ ਸ਼ਹਿਰ ਮਰਾਕੇਸ਼ ਤੇ ਹੋਰ ਭੂਚਾਲ ਪ੍ਰਭਾਵਿਤ ਖੇਤਰਾਂ ਦੇ ਵਿੱਚ ਹੈਲੀਕਾਪਟਰਾਂ ਨੂੰ ਘੁੰਮਦੇ ਦੇਖਿਆ ਜਾ ਸਕਦਾ ਹੈ। ਬਿਆਨ ਅਨੁਸਾਰ ਸਭ ਤੋਂ ਵੱਧ ਪ੍ਰਭਾਵਿਤ ਪਹਾੜੀ ਖੇਤਰਾਂ ਤੱਕ ਪਹੁੰਚਣ ਲਈ ਬਚਾਅ ਤੇ ਰਾਹਤ ਯਤਨ ਵੀ ਜਾਰੀ ਹਨ। ਸੰਯੁਕਤ ਰਾਜ ਭੂਵਿਗਿਆਨਕ ਸਰਵੇਖਣਕਾਰ ਨੇ ਕਿਹਾ ਕਿ ਉੱਤਰੀ ਅਫ਼ਰੀਕੀ ਦੇਸ਼ ’ਚ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ 11:11 ਵਜੇ 6.8 ਤੀਬਰਤਾ ਦਾ ਭੂਚਾਲ ਆਇਆ ਸੀ। ਭੂਚਾਲ ਦੀ ਡੂੰਘਾਈ 18.5 ਕਿਲੋਮੀਟਰ ’ਤੇ ਸੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਛੋਟੇ ਬੱਚਿਆਂ ਦੇ ਮਾਪਿਆਂ ਨੂੰ ਵੱਡਾ ਤੋਹਫ਼ਾ