ਕ੍ਰਿਕਟ ਦੀ ਦੁਨੀਆ ’ਚ ਬੜੇ ਅਦਬ ਨਾਲ ਲਿਆ ਜਾਣ ਵਾਲਾ ਨਾਂਅ ਹੈ ਹਰਮਨਪ੍ਰੀਤ ਕੌਰ (Harmanpreet Kaur)। 8 ਮਾਰਚ, 1989 ਨੂੰ ਪੰਜਾਬ ਦੇ ਮੋਗਾ ’ਚ ਜੰਮੀ ਹਰਮਨਪ੍ਰੀਤ ਕੌਰ ਨੇ ਨਾ ਸਿਰਫ਼ ਸਫ਼ਲਤਾ ਹਾਸਲ ਕੀਤੀ, ਸਗੋਂ ਕਈ ਰਿਕਾਰਡ ਵੀ ਤੋੜੇ, ਜਿਸ ਨਾਲ ਉਹ ਦੁਨੀਆ ਭਰ ਦੇ ਮਹਾਨ ਕ੍ਰਿਕਟਰਾਂ ਖਾਸ ਕਰਕੇ ਔਰਤਾਂ ਲਈ ਪ੍ਰੇਰਨਾ ਬਣ ਗਈ। ਦਰਅਸਲ ਹਰਮਨਪ੍ਰੀਤ ਕੌਰ ਦੀ ਕਿ੍ਰਕਟ ਯਾਤਰਾ ਮੋਗਾ ਦੀਆਂ ਤੰਗ ਗਲੀਆਂ ਤੋਂ ਸ਼ੁਰੂ ਹੋਈ, ਜਿੱਥੋਂ ਉਨ੍ਹਾਂ ਨੂੰ ਛੋਟੀ ਉਮਰ ’ਚ ਹੀ ਖੇਡ ਪ੍ਰਤੀ ਪਿਆਰ ਹੋ ਗਿਆ ਸੀ। ਉਨ੍ਹਾਂ ਦਾ ਜਨਮ ਇੱਕ ਅਜਿਹੇ ਪਰਿਵਾਰ ’ਚ ਹੋਇਆ ਸੀ, ਜਿਸ ਨੇ ਉਸ ਦੇ ਸੁਫਨਿਆਂ ਦੀ ਹਮਾਇਤ ਕੀਤੀ।
ਉਨ੍ਹਾਂ ਦੇ ਪਿਤਾ ਹਰਮੰਦਰ ਸਿੰਘ ਭੱੁਲਰ ਨੇ ਉਸ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਉਸ ਨੂੰ ਕ੍ਰਿਕਟ ਨੂੰ ਗੰਭੀਰਤਾ ਨਾਲ ਲੈਣ ਲਈ ਉਤਸ਼ਾਹਿਤ ਕੀਤਾ, ਇੱਥੋਂ ਤੱਕ ਕਿ ਉਸ ਸਮਾਜ ’ਚ ਵੀ ਜਿੱਥੇ ਮਹਿਲਾ ਕ੍ਰਿਕਟ ਪੁਰਸ਼ਾਂ ਵਾਂਗ ਮੁੱਖ ਨਹੀਂ ਸੀ। ਹਰਮਨਪ੍ਰੀਤ ਦੇ ਕੌਸ਼ਲ ਨੂੰ ਗਿਆਨ ਜਯੋਤੀ ਸਕੂਲ ਅਕਾਦਮੀ ਨੇ ਨਿਖਾਰਿਆ, ਜਿੱਥੇ ਉਸ ਨੇ ਸ਼ੁਰੂਆਤੀ ਕੋਚਿੰਗ ਪ੍ਰਾਪਤ ਕੀਤੀ। ਉਨ੍ਹਾਂ ਨੇ ਆਪਣੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਤਕਨੀਕਾਂ ਨੂੰ ਬਿਹਤਰ ਬਣਾਉਣ ਲਈ ਅਣਥੱਕ ਮਿਹਨਤ ਕੀਤੀ। (Harmanpreet Kaur)
ਇਹ ਵੀ ਪੜ੍ਹੋ : ਮੋਰੱਕੋ ’ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2122 ਹੋਈ
ਹਰਮਨਪ੍ਰੀਤ ਕੌਰ ਦੇ ਅੰਤਰਰਾਸ਼ਟਰੀ ਸਟਾਰਡਮ ’ਚ ਜ਼ਬਰਦਸਤ ਵਾਧਾ ਇੰਗਲੈਂਡ ’ਚ ਹੋਏ 2017 ਆਈਸੀਸੀ ਮਹਿਲਾ ਵਿਸ਼ਵ ਕੱਪ ਦੌਰਾਨ ਹੋਇਆ। ਅਸਟਰੇਲੀਆ ਖਿਲਾਫ਼ ਸੈਮੀਫਾਈਨਲ ਮੈਚ ’ਚ ਉਨ੍ਹਾਂ ਨੇ ਸਿਰਫ 115 ਗੇਂਦਾਂ ’ਤੇ 171 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਇੱਕ ਅਜਿਹੀ ਪਾਰੀ ਜਿਸ ਨੇ ਕ੍ਰਿਕਟ ਪ੍ਰੇਮੀਆਂ ਨੂੰ ਹੈਰਾਨ ਕਰ ਦਿੱਤਾ। ਇਸ ਬਿਹਤਰੀਨ ਪ੍ਰਦਰਸ਼ਨ ਨੇ ਭਾਰਤ ਨੂੰ ਫਾਈਨਲ ’ਚ ਪਹੰੁਚਾ ਦਿੱਤਾ। ਟੀ-20 ਕ੍ਰਿਕਟ ’ਚ ਵੀ ਹਰਮਨਪ੍ਰੀਤ ਦਾ ਕੌਸ਼ਲ ਓਨਾ ਹੀ ਪ੍ਰਭਾਵਸ਼ਾਲੀ ਹੈ। ਹਰਮਨਪ੍ਰੀਤ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਨੇ ਕਈ ਮੌਕਿਆਂ ’ਤੇ ਕਪਤਾਨ ਦੇ ਤੌਰ ’ਤੇ ਅੱਗੇ ਵਧ ਕੇ ਅਗਵਾਈ ਕੀਤੀ।
ਉਨ੍ਹਾਂ ਦੀ ਖੇਡਣ ਦੀ ਹਮਲਾਵਰ ਸ਼ੈਲੀ, ਸ਼ਕਤੀਸ਼ਾਲੀ ਸਟਰੋਕ ਬਣਾਉਣ ਦੀ ਸਮਰੱਥਾ ਅਤੇ ਦਬਾਅ ’ਚ ਸ਼ਾਂਤ ਰਹਿਣ ਦੀ ਕਲਾ ਨੇ ਉਨ੍ਹਾਂ ਨੂੰ ਦੁਨੀਆ ’ਚ ਸਭ ਤੋਂ ਜ਼ਿਆਦਾ ਮੰਗ ਵਾਲੇ ਟੀ-20 ਖਿਡਾਰੀਆਂ ’ਚੋਂ ਇੱਕ ਬਣਾ ਦਿੱਤਾ। ਉਨ੍ਹਾਂ ਦੀਆਂ ਪ੍ਰਾਪਤੀਆਂ ਨੇ ਭਾਰਤ ’ਚ ਔਰਤਾਂ ਦੀ ਖੇਡਾਂ ਨਾਲ ਜੁੜੀ ਰੂੜੀਵਾਦੀ ਸੋਚ ਨੂੰ ਤੋੜ ਦਿੱਤਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਔਰਤਾਂ ਪਾਰੰਪਰਿਕ ਤੌਰ ’ਤੇ ਪੁਰਸ਼ ਪ੍ਰਧਾਨ ਖੇਤਰਾਂ ’ਚ ਪ੍ਰਸਿੱਧੀ ਹਾਸਲ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ : ਡਿੱਪੂ ਹੋਲਡਰ ਲਾਉਣਗੇ ਧਰਨਾ, ਕੀ ਲੋਕ ਹੋਣਗੇ ਪ੍ਰੇਸ਼ਾਨ ਤੇ ਜਾਣੋ ਪੂਰਾ ਮਾਮਲਾ
ਇਸ ਤੋਂ ਇਲਾਵਾ ਹਰਮਨਪ੍ਰੀਤ ਦੀ ਸਫ਼ਲਤਾ ਨੇ ਭਾਰਤ ’ਚ ਮਹਿਲਾ ਕ੍ਰਿਕਟ ਲਈ ਜ਼ਿਆਦਾ ਮਾਨਤਾ ਅਤੇ ਵਿੱਤੀ ਸਹਾਇਤਾ ਦਾ ਰਾਹ ਪੱਧਰਾ ਕੀਤਾ ਹੈ। ਉਨ੍ਹਾਂ ਦੇ ਪ੍ਰਭਾਵ ਨੇ ਖੇਡ ਦੀ ਪ੍ਰਸਿੱਧੀ ਨੂੰ ਵਧਾਉਣ ’ਚ ਮੱਦਦ ਕੀਤੀ ਹੈ, ਜਿਸ ਨਾਲ ਮਹਿਲਾ ਟੀ-20 ਚੈਲੇਂਜ ਦੀ ਸਥਾਪਨਾ ਹੋਈ। ਮੋਗਾ ਦੀਆਂ ਗਲੀਆਂ ਤੋਂ ਲੈ ਕੇ ਅੰਤਰਰਾਸ਼ਟਰੀ ਕ੍ਰਿਕਟ ਦੇ ਸੰਸਾਰਕ ਮੰਚ ਤੱਕ ਹਰਮਨਪ੍ਰੀਤ ਕੌਰ ਦਾ ਸਫ਼ਰ ਕਿਸੇ ਪ੍ਰੇਰਣਾ ਤੋਂ ਘੱਟ ਨਹੀਂ ਹੈ।
ਖੇਡ ਪ੍ਰਤੀ ਉਨ੍ਹਾਂ ਦੇ ਅਟੁੱਟ ਸਮੱਰਪਣ, ਅਸਧਾਰਨ ਪ੍ਰਤਿਭਾ ਅਤੇ ਨਿੱਡਰ ਦਿ੍ਰਸ਼ਟੀਕੋਣ ਨੇ ਉਸ ਨੂੰ ਪੁਰਸ਼ ਅਤੇ ਮਹਿਲਾ ਦੋਵੇਂ ਹੀ ਕ੍ਰਿਕਟਰਾਂ ਲਈ ਇੱਕ ਆਦਰਸ਼ ਬਣਾ ਦਿੱਤਾ ਹੈ। ਆਪਣੀਆਂ ਪ੍ਰਾਪਤੀਆਂ ਜ਼ਰੀਏ ਉਨ੍ਹਾਂ ਨਾ ਸਿਰਫ਼ ਖੇਡ ਜਗਤ ’ਤੇ ਅਮਿਟ ਛਾਪ ਛੱਡੀ ਹੈ, ਸਗੋਂ ਰੁਕਾਵਟਾਂ ਨੂੰ ਵੀ ਖ਼ਤਮ ਕਰ ਦਿੱਤਾ ਹੈ। ਹਰਮਨਪ੍ਰੀਤ ਕੌਰ ਦੀ ਸਫ਼ਲਤਾ ਨਾ ਸਿਰਫ਼ ਕ੍ਰਿਕਟ ’ਚ ਔਰਤਾਂ ਲਈ, ਸਗੋਂ ਸੁਫਨੇ ਦੇਖਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਹਿੰਮਤ ਰੱਖਣ ਵਾਲੇ ਹਰੇਕ ਵਿਅਕਤੀ ਲਈ ਆਸ ਦੀ ਕਿਰਨ ਹੈ।
ਦੇਵੇਂਦਰਰਾਜ ਸੁਥਾਰ