ਲੋੜਵੰਦ 33 ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਸਲਾਬਤਪੁਰਾ (ਸੁਖਜੀਤ ਮਾਨ)। ਪਵਿੱਤਰ ਮਹਾਂ ਪਰਉਪਕਾਰ (ਗੁਰਗੱਦੀ ਨਸ਼ੀਨੀ) ਮਹੀਨੇ ਸਬੰਧੀ ਅੱਜ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ਵਿਖੇ ਪਵਿੱਤਰ ਭੰਡਾਰਾ ਮਨਾਇਆ ਗਿਆ। ਭਾਦੋਂ ਦੀ ਹੁੰਮਸ ਭਰੀ ਗਰਮੀ ਦੇ ਬਾਵਜ਼ੂਦ ਸਾਧ-ਸੰਗਤ ’ਚ ਭਾਰੀ ਉਤਸ਼ਾਹ ਅਤੇ ਜੋਸ਼ ਦੇਖਣ ਨੂੰ ਮਿਲਿਆ (Welfare Work in Salabatpura)। ਕਰੀਬ 2 ਘੰਟੇ ਤੱਕ ਚੱਲੇ ਇਸ ਭੰਡਾਰੇ ਦੌਰਾਨ ਸਾਧ ਸੰਗਤ ਨੇ ਪੂਰੇ ਅਨੁਸ਼ਾਸ਼ਨ ’ਚ ਰਹਿ ਕੇ ਰਾਮ ਨਾਮ ਗਾਇਆ। ਇਸ ਮੌਕੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਤਹਿਤ ਭਲਾਈ ਕਾਰਜ ਕਰਦਿਆਂ 33 ਲੋੜਵੰਦ ਪਰਿਵਾਰਾਂ ਨੂੰ ਫੂਡ ਬੈਂਕ ਵਿੱਚੋਂ ਰਾਸ਼ਨ ਵੰਡਿਆ ਗਿਆ।
ਸੱਚੇ ਰੂਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਨੇ 23 ਸਤੰਬਰ 1990 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਕੀਤੀ ਸੀ। ਦੇਸ਼ਾਂ-ਵਿਦੇਸ਼ਾਂ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਸਤੰਬਰ ਮਹੀਨੇ ਨੂੰ ਪਵਿੱਤਰ ਮਹਾਂ ਪਰਉਪਕਾਰ ਮਹੀਨੇ ਵਜੋਂ ਮਨਾਉਂਦੀ ਹੈ, ਜਿਸ ਤਹਿਤ ਅੱਜ ਐਤਵਾਰ ਨੂੰ ਪੰਜਾਬ ਦੀ ਸਾਧ-ਸੰਗਤ ਨੇ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ਵਿਖੇ ਪਵਿੱਤਰ ਭੰਡਾਰਾ ਮਨਾਇਆ ਗਿਆ। (Welfare Work in Salabatpura)
ਇਹ ਵੀ ਪੜ੍ਹੋ: ਪਵਿੱਤਰ ਭੰਡਾਰਾ ਸਲਾਬਤਪੁਰਾ : ਰਾਮ ਨਾਮ ਦੇ ਦੀਵਾਨਿਆਂ ਦਾ ਪੁੱਜਣਾ ਸ਼ੁਰੂ
ਭੰਡਾਰੇ ਦੇ ਮੱਦੇਨਜ਼ਰ ਭਾਵੇਂ ਜ਼ਿੰਮੇਵਾਰ ਸੇਵਾਦਾਰਾਂ ਵੱਲੋਂ ਸਾਧ-ਸੰਗਤ ਦੀ ਸਹੂਲਤ ਲਈ ਪੁਖਤਾ ਇੰਤਜਾਮ ਕੀਤੇ ਗਏ ਸੀ ਪਰ ਸਾਧ-ਸੰਗਤ ਦੇ ਭਾਰੀ ਇਕੱਠ ਅੱਗੇ ਸਭ ਪ੍ਰਬੰਧ ਛੋਟੇ ਪੈ ਗਏ। ਪਵਿੱਤਰ ਭੰਡਾਰੇ ਦੌਰਾਨ ਸਾਧ ਸੰਗਤ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਗਾਏ ਭਜਨ ‘ਜਾਗੋ ਦੇਸ਼ ਦੇ ਲੋਕੋ’ ਭਜਨ ’ਤੇ ਝੂਮ ਉੱਠੀ। ਪੰਡਾਲ ’ਚ ਮੌਜ਼ੂਦ ਬੱਚੇ, ਨੌਜਵਾਨ, ਬੁੱਢੇ ਸਭ ਨੱਚਦੇ ਦਿਖਾਈ ਦਿੱਤੇ।
ਇਸ ਤੋਂ ਇਲਾਵਾ ਨਸ਼ਿਆਂ ਦੇ ਜਾਲ ਵਿੱਚੋਂ ਨਿੱਕਲ ਕੇ ਸਭਿਅਕ ਜ਼ਿੰਦਗੀ ਜਿਉਣ ਦਾ ਸੁਨੇਹਾ ਦਿੰਦੀ “ਡੇਪਥ ਕੰਪੇਨ’ ਡਾਕਿਊਮੈਟਰੀ ਦਿਖਾਈ ਗਈ। ਸਾਧ ਸੰਗਤ ਨੇ ਪੂਜਨੀਕ ਹਜ਼ੂਰ ਪਿਤਾ ਜੀ ਦੇ ਪਵਿੱਤਰ ਅਨਮੋਲ ਬਚਨਾਂ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਸਰਵਣ ਕੀਤਾ। ਇਸ ਮੌਕੇ ਮਾਨਵਤਾ ਭਲਾਈ ਕਾਰਜਾਂ ਤਹਿਤ 33 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ।ਭੰਡਾਰੇ ਦੀ ਸਮਾਪਤੀ ’ਤੇ ਸਾਧ-ਸੰਗਤ ਨੂੰ ਕੁਝ ਹੀ ਮਿੰਟਾਂ ਵਿੱਚ ਪ੍ਰਸ਼ਾਦ ਤੇ ਲੰਗਰ-ਭੋਜਨ ਵਰਤਾਇਆ ਗਿਆ।
ਬੱਚਿਆਂ ਨੂੰ ਸਮਾਂ ਦੇਣਾ ਜ਼ਰੂਰੀ : ਪੂਜਨੀਕ ਗੁਰੂ ਜੀ
ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਾਇਆ ਕਿ ਗ੍ਰਹਿਸਥੀ ਜ਼ਿੰਦਗੀ ਨੂੰ ਸੁਖਮਈ ਜਿਉਣਾ ਚਾਹੁਣਾ ਚਾਹੁੰਦੇ ਹੋ ਤਾਂ ਇੱਕ-ਦੂਜੇ ਦਾ ਸਤਿਕਾਰ ਕਰੋ ਤੇ ਘਰ ਪਰਿਵਾਰ ਲਈ ਮਿਲਕੇ ਵਿਚਾਰ-ਚਰਚਾ ਕਰੋ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਗ੍ਰਹਿਸਥੀ ਜ਼ਿੰਦਗੀ ਵਿੱਚ ਰਹਿੰਦੇ ਹੋਏ ਤਾਲਮੇਲ ਬਿਠਾ ਕੇ ਰੱਖੋ । ਬੱਚਿਆਂ ਦੇ ਵਿਗੜਨ ਦਾ ਕਾਰਨ ਆਪ ਜੀ ਨੇ ਫਰਮਾਇਆ ਕਿ ਮਾਪੇ ਉਹਨਾਂ ਨੂੰ ਸਮਾਂ ਨਹੀਂ ਦਿੰਦੇ।
ਆਪ ਜੀ ਨੇ ਫਰਮਾਇਆ ਕਿ ਬੱਚਿਆਂ ਬਾਰੇ ਸਕੂਲ/ਕਾਲਜ ਵਿੱਚ ਜਾ ਕੇ ਪਤਾ ਕਰੋ ਕਿ ਉਹ ਸਮੇਂ ਸਿਰ ਸਕੂਲ/ਕਾਲਜ ਆ ਰਹੇ ਹਨ ਕਿ ਨਹੀਂ। ਆਪ ਜੀ ਨੇ ਫਰਮਾਇਆ ਕਿ ਪਤੀ-ਪਤਨੀ ਇੱਕ-ਦੂਜੇ ਦਾ ਸਤਿਕਾਰ ਕਰਨ। ਜੇ ਪਤੀ ਚਾਹੁੰਦਾ ਹੈ ਕਿ ਪਤਨੀ ਮੇਰੇ ਮਾਤਾ-ਪਿਤਾ ਦਾ ਸਤਿਕਾਰ ਕਰੇ ਤਾਂ ਪਤੀ ਵੀ ਪਤਨੀ ਦੇ ਮਾਪਿਆਂ ਦਾ ਸਤਿਕਾਰ ਕਰੇ। ਆਪ ਜੀ ਨੇ ਫਰਮਾਇਆ ਕਿ ਬਜ਼ੁਰਗਾਂ ਨੂੰ ਚਾਹੀਂਦਾ ਹੈ ਕਿ ਜਦੋਂ ਬੱਚੇ ਕਮਾਉਣ ਲੱਗਣ, ਖੇਤੀਬਾੜੀ ਕਰਨ ਲੱਗਣ ਤਾਂ ਬੱਚਿਆਂ ਨੂੰ ਕੰਮ ਕਰਨ ਦਿਓ ਤੇ ਆਪ ਰਾਮ ਨਾਮ ਜਪੋ ਤੇ ਸਮਾਜ ਸੇਵਾ ਕਰੋ।
ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਕੀਤੀ ਅਰਦਾਸ
ਇਸ ਮੌਕੇ 85 ਮੈਂਬਰ ਪੰਜਾਬ ਪਰਮਜੀਤ ਸਿੰਘ ਇੰਸਾਂ ਨੇ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲਵੇ। ਉਨ੍ਹਾਂ ਕਿਹਾ ਕਿ ਗੁਰੂਆਂ-ਪੀਰਾਂ ਦੀ ਪਵਿੱਤਰ ਧਰਤੀ ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਵਰ੍ਹ ਰਿਹਾ ਹੈ। ਪੂਜਨੀਕ ਗੁਰੂ ਜੀ ਵੱਲੋਂ ਲੱਖਾਂ ਲੋਕਾਂ ਦਾ ਨਸ਼ਾ ਛੁਡਾਇਆ ਗਿਆ ਤੇ ਹੋਰ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਦਾ ਬੀੜਾ ਚੁੱਕਿਆ ਹੈ।
ਉਹਨਾਂ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ਜਦੋਂ ਅਸੀਂ ਆਪਣੇ ਸਤਿਗੁਰੂ ਦੇ ਦੱਸੇ ਹੋਏ ਰਸਤੇ ’ਤੇ ਪੂਰੇ ਦਿ੍ਰੜ ਵਿਸ਼ਵਾਸ ਨਾਲ ਅੱਗੇ ਵਧਾਂਗੇ ਤਾਂ ਪੰਜਾਬ ਦੀ ਧਰਤੀ ਹੀ ਨਹੀਂ ਪੂਰੀ ਦੁਨੀਆਂ ਵਿੱਚੋਂ ਨਸ਼ੇ ਖ਼ਤਮ ਹੋ ਜਾਣਗੇ। ਇਸ ਮੌਕੇ ਸਾਧ-ਸੰਗਤ ਨੇ ਅਰਦਾਸ ਕੀਤੀ ਕਿ ‘ਹੇ ਮਾਲਕ, ਤੂੰ ਐਸੀ ਰਹਿਮਤ ਬਖਸ਼ ਕਿ ਇਸ ਦੁਨੀਆਂ ਤੋਂ ਬੁਰਾਈਆਂ ਅਤੇ ਨਫਰਤਾਂ ਖ਼ਤਮ ਹੋ ਜਾਣ ਅਤੇ ਪਿਆਰ ਮੁਹੱਬਤ ਦੀ ਗੰਗਾ ਵਹਿਣ ਲੱਗ ਜਾਵੇ।’