ਪੀਐੱਮ ਮੋਦੀ ਨੇ ਬ੍ਰਾਜੀਲ ਨੂੰ ਜੀ20 ਦੀ ਪ੍ਰਧਾਨਗੀ ਸੌਂਪੀ

G20 to Brazil

ਬ੍ਰਾਜੀਲ ਦੇ ਰਾਸ਼ਟਰਪਤੀ ਨੇ ਕਿਹਾ – ਯੂਐੱਨਐੱਸਸੀ ’ਚ ਨਵੇਂ ਦੇਸ਼ ਸ਼ਾਮਲ ਹੋਣ, ਵਰਲਡ ਬੈਂਕ ’ਚ ਵੀ ਹਿੱਸੇਦਾਰੀ ਵਧੇ

ਨਵੀਂ ਦਿੱਲੀ। ਜੀ20 ਸਮਿੱਟ ’ਚ ਆਖਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ 20 ਦੀ ਪ੍ਰਧਾਨਗੀ ਬ੍ਰਾਜੀਲ (G20 to Brazil) ਦੇ ਰਾਸ਼ਟਰਪਤੀ ਲੂਲਾ ਡਾ ਸਿਲਵਾ ਨੂੰ ਸੌਂਪੀ ਤੇ ਸਮਿੱਟ ਦੀ ਸਮਾਪਤੀ ਕੀਤੀ। ਹੁਣ ਅਗਲੇ ਸਾਲ ਜੀ20 ਸਮਿੱਟ ਬ੍ਰਾਜੀਲ ’ਚ ਹੋਵੇਗੀ। ਪੀਐੱਮ ਮੋਦੀ ਨੇ ਇਸ ਲਈ ਲੂਲਾ ਡਾ ਸਿਲਵਾ ਨੂੰ ਵਧਾਈ ਵੀ ਦਿੱਤੀ। ਇਸ ਤੋਂ ਬਾਅਦ ਲੂਲਾ ਡਾ ਸਿਲਵਾ ਨੇ ਕਿਹਾ ਕਿ ਗਰੀਬ ਦੇਸ਼ਾਂ ਦੀ ਕਰਜ਼ ਦੀ ਸਮੱਸਿਆ ’ਤੇ ਧਿਆਨ ਦੇਣਾ ਹੋਵੇਗਾ। ਦੁਨੀਆਂ ਨੂੰ ਵਿਸ਼ਵਕ ਭੁੱਖਮਰੀ ਖ਼ਤਮ ਕਰਨ ਦੀ ਕੋਸ਼ਿਸ਼ ਵਧਾਉਣ ਹੋਵੇਗੀ।

ਇਸ ਤੋਂ ਪਹਿਲਾਂ ਤੀਜੇ ਸੈਸ਼ਨ ਦੌਰਾਨ ਐਲਾਨ ਪੱਤਰ ’ਤੇ ਰਸਮੀ ਮੋਹਰ ਲਾਈ ਗਈ। ਸਿਖਰ ਸੰਮੇਲਨ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਬ੍ਰਾਜੀਲ ਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਪੀਐੱਮ ਮੋਦੀ ਨੂੰ ਪੌਦੇ ਭੇਂਟ ਕੀਤੇ ਗਏ। ਉੱਥੇ ਹੀ ਅਮਰੀਕੀ ਰਾਸ਼ਟਰਪਤੀ ਬਾਇਡੇਨ ਵਿਅਤਨਾਮ ਦੌਰੇ ਲਈ ਰਵਾਨਾ ਹੋ ਗਏ। (G20 to Brazil)

ਇਹ ਵੀ ਪੜ੍ਹੋ : ਪਹਿਰੇ ‘ਤੇ ਖੜ੍ਹੇ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਦਾ ਕਤਲ

ਇਸ ਤੋਂ ਪਹਿਲਾਂ ਜੀ 20 ਲੀਡਰਸ ਤੇ ਮਹਿਮਾਨ ਦੇਸ਼ ਦੇ ਨੇਤਾਵਾਂ ਨੇ ਰਾਜਘਾਟ ਪਹੰੁਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਰਾਜਘਾਟ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਨੇਤਾਵਾਂ ਨੂੰ ਖਾਦੀ ਦੇ ਸ਼ਾਲ ਦੇ ਨਾਲ ਸਵਾਗਤ ਕੀਤਾ। ਸਾਰੇ ਨੇਤਾਵਾਂ ਨੂੰ ਰਾਜਘਾਟ ਬਾਰੇ ਜਾਣਕਾਰੀ ਵੀ ਦਿੱਤੀ।