ਪਟਿਆਲਾ ਪੁਲਿਸ ਵੱਲੋਂ ਦੋਂ ਇਰਾਦਾ ਕਤਲ ਮਾਮਲਿਆਂ ਵਿੱਚ 4 ਮੁਲਜ਼ਮ ਕਾਬੂੂ

Crime News

Murder Case ਪਟਿਆਲਾ ਵਿੱਚ ਹੀ ਇੱਕ ਹੋਰ ਕਤਲ ਨੂੰ ਦੇਣਾ ਚਾਹੁੰਦੇ ਸਨ ਅੰਜਾਮ-ਵਰੁਣ ਸ਼ਰਮਾ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਦੋਂ ਇਰਾਦਾ ਕਤਲ ਕੇਸ ਵਿੱਚ ਨਾਮਜ਼ਦ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਕੋਲੋਂ 2 ਪਿਸਤੌਲ 315 ਬੋਰ ਅਤੇ ਰੋਂਦ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ (Murder Case) ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਰਾਜਵਿੰਦਰ ਸਿੰਘ ਉਰਫ ਰਾਜਾ ਬੋਕਸ਼ਰ ਵਾਸੀ ਪਟਿਆਲਾ, ਯਸ ਸਰਮਾ ਉਰਫ ਭੋਲਾ ਵਾਸੀ ਪਟਿਆਲਾ, ਹਰਿੰਦਰਜੀਤ ਸਿੰਘ ਵਾਸੀ ਨਿਊ ਸੈਚਰੀਇਨਕਲੈਵ ਪਟਿਆਲਾ ਅਤੇ ਲੱਕੀ ਸ਼ਰਮਾ ਵਾਸੀ ਪ੍ਰਤਾਪ ਨਗਰ ਥਾਣਾ ਸਿਵਲ ਲਾਇਨ ਪਟਿਆਲਾ ਨੂੰ ਵਰਨਾ ਕਾਰ ਚੋਂ ਗਿ੍ਰਫਤਾਰ ਕੀਤਾ ਗਿਆ ਹੈ ਜਿੰਨ੍ਹਾ ਪਾਸੋਂ 2 ਪਿਸਤੌਲ 315 ਬੋਰ ਸਮੇਤ 4 ਰੋਦ ਅਤੇ 2 ਕਿਰਚਾਂ ਆਦਿ ਬਰਾਮਦ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ 10 ਅਗਸਤ ਨੂੰ ਮਨਿੰਦਰ ਸਿੰਘ ਮਾਨ ਵਾਸੀ ਜਨਤਾ ਕਲੋਨੀ ਸਿੱਧੂਵਾਲ ਆਪਣੀ ਦੋਸਤ ਲੜਕੀ ਨਾਲ ਮੋਟਰਸਾਇਕਲ ’ਤੇ ਪਿੰਡ ਸੇਖਪੁਰਾ ਤੋਂ ਸ਼ਾਮ ਸਮਾਂ 8 ਵਜੇ ਵਾਪਸ ਆ ਰਿਹਾ ਸੀ ਜਦੋਂ ਉਹ ਫੋਕਲ ਪੁਆਇਟ ਦੀਆਂ ਲਾਇਟਾਂ ਕੋਲ ਪਹੁੰਚਿਆ ਤਾਂ ਮੁਲਜ਼ਮ ਰਾਜਵਿੰਦਰ ਸਿੰਘ ਰਾਜਾ ਬੋਕਸਰ ਸਮੇਤ ਆਪਣੇ ਸਾਥੀਆਂ ਦੇ ਵਰਨਾ ਕਾਰ ਵਿੱਚ ਆਏ ਜਿੰਨ੍ਹਾਂ ਨੇ ਮਾਰੂ ਹਥਿਆਰਾਂ ਨਾਲ ਮਨਿੰਦਰ ਸਿੰਘ ਮਾਨ ਦੇ ਗੰਭੀਰ ਸੱਟਾਂ ਮਾਰਕੇ ਜਖਮੀ ਕਰਕੇ ਫਰਾਰ ਹੋ ਗਏ ਜਿਸ ਸਬੰਧੀ ਥਾਣਾ ਅਨਾਜ ਮੰਡੀ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਅਨੌਖੀ ਤਰ੍ਹਾਂ ਲੁੱਟ ਕਰਨ ਵਾਲਾ ਗਿਰੋਹ ਕਾਬੂ, ਵੇਖੋ ਕਿਵੇ ਫਸਾਉਂਦੇ ਸਨ ਲੋਕਾਂ ਨੂੰ ਆਪਣੇ ਜਾਲ ’ਚ, ਹੋ ਜਾਓ ਸਾਵਧਾਨ?

ਉਨ੍ਹਾਂ ਕਿਹਾ ਕਿ ਮਨਿੰਦਰ ਸਿੰਘ ਮਾਨ ਦਾ ਕਰੀਮੀਨਲ ਪਿਛੋਕੜ ਹੈ ਜਿਸ ਦੇ ਖਿਲਾਫ ਵੀ ਕਤਲ ਅਤੇ ਹੋਰ ਜ਼ੁਰਮਾ ਤਹਿਤ 7 ਮੁਕੱਦਮੇ ਦਰਜ ਹਨ ਜਿਸ ਕਰਕੇ ਇਸ ਦੀ ਰਾਜਵਿੰਦਰ ਸਿੰਘ ਉਰਫ ਰਾਜਾ ਬੋਕਸਰ ਨਾਲ ਪਿਛਲੇ ਕਾਫੀ ਸਮੇਂ ਰੰਜਿਸ਼ ਚੱਲਦੀ ਆ ਰਹੀ ਹੈ । ਰਾਜਵਿੰਦਰ ਸਿੰਘ ਉਰਫ ਰਾਜਾ ਬੋਕਸਰ ਅਤੇ ਇਸ ਦੇ ਸਾਥੀਆਂ ਖਿਲਾਫ ਵੀ ਪਹਿਲਾ ਇਰਾਦਾ ਕਤਲ ਅਤੇ ਹੋਰ ਜੁਰਮਾ ਦੇ ਮੁਕੱਦਮੇ ਦਰਜ ਹਨ। ਇਸ ਤੋਂ ਇਲਾਵਾ ਰਾਜਵਿੰਦਰ ਸਿੰਘ ਰਾਜਾ ਬੋਕਸਰ ਨੇ ਆਪਣੇ ਸਾਥੀਆਂ ਨਾਲ ਮਿਲਕੇ 27 ਜੁਲਾਈ ਨੂੰ ਮਨਿੰਦਰ ਸਿੰਘ ਮਾਨ ਦੇ ਦੋਸਤ ਜਸਪ੍ਰੀਤ ਸਿੰਘ ਵਾਸੀ ਕਿ੍ਰਸਨਾ ਕਲੋਨੀ ਪਟਿਆਲਾ ਦੇ ਦੀ ਸੱਟਾਂ ਮਾਰੀਆਂ ਸਨ ਇਹ ਮਾਮਲਾ ਥਾਣਾ ਸਿਵਲ ਲਾਇਨ ਪਟਿਆਲਾ ਦਰਜ ਹੈ।

ਤਫਤੀਸ਼ ਦੌਰਾਨ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਰਾਜਵਿੰਦਰ ਸਿੰਘ ਉਰਫ ਰਾਜਾ ਬੋਕਸਰ ਆਪਣੇ ਸਾਥੀਆਂ ਨਾਲ ਮਿਲਕੇ ਦੋਵੇਂ ਗਰੁੱਪਾਂ ਵਿੱਚ ਚਲ ਰਹੇ ਝਗੜੇ ਨੂੰ ਲੈ ਕੇ ਪਟਿਆਲਾ ਵਿੱਚ ਹੀ ਇੱਕ ਹੋਰ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਿਆਰੀ ਵਿੱਚ ਸੀ ਜਿੰਨ੍ਹਾ ਨੂੰ ਸੀ.ਆਈ.ਏ ਪਟਿਆਲਾ ਦੀ ਦੋ ਵੱਖ-ਵੱਖ ਪੁਲਿਸ ਪਾਰਟੀ ਵੱਲੋਂ ਗਿ੍ਰਫਤਾਰ ਕੀਤਾ ਗਿਆ ਹੈ। ਐਸਐਸਪੀ ਅਨੁਸਾਰ ਗਿ੍ਰਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਇੰਨਾਂ ਪਾਸੋਂ ਬਰਾਮਦ ਹੋਇਆ ਅਸਲਾ ਅਤੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। (Murder Case)