Asia Cup 2023 : ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ ਦਿੱਤਾ 258 ਦੌੜਾਂ ਦਾ ਟੀਚਾ

Asia Cup 2023

ਸਦਾਰਾ ਸਮਰਾਵਿਕਰਮਾ ਨੇ 93 ਦੌੜਾਂ ਬਣਾਈਆਂ (Asia Cup 2023)

ਕੋਲੰਬੋ । ਏਸ਼ੀਆ ਕੱਪ ਦੇ ਸੁਪਰ-4 ਪੜਾਅ ਦੇ ਦੂਜੇ ਮੈਚ ‘ਚ ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਨੂੰ 258 ਦੌੜਾਂ ਦਾ ਟੀਚਾ ਦਿੱਤਾ ਹੈ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ 9 ਵਿਕਟਾਂ ‘ਤੇ 257 ਦੌੜਾਂ ਬਣਾਈਆਂ। ਸ੍ਰੀਲੰਕਾ ਵੱਲੋਂ ਸਦਾਰਾ ਸਮਰਾਵਿਕਰਮਾ ਨੇ 93 ਦੌੜਾਂ ਬਣਾਈਆਂ, ਕੁਸਲ ਮੈਂਡਿਸ ਨੇ ਵੀ ਅਰਧ ਸੈਂਕੜਾ ਲਗਾਇਆ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ’ਚ ਪੈਰਾ ਮਿਲਟਰੀ ਫੋਰਸ ਕੀਤੀ ਤਾਇਨਾਤ, ਜਾਣੋ ਮਾਮਲਾ

Asia Cup 2023

ਸ਼੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ 24 ਦੌੜਾਂ ਬਣਾ ਕੇ ਹਸਨ ਮਹਿਮੂਦ ਦਾ ਸ਼ਿਕਾਰ ਬਣੇ। ਦਿਮੁਥ ਕਰੁਣਾਰਤਨੇ 18 ਦੌੜਾਂ, ਕੁਸਲ ਮੈਂਡਿਸ (50 ਦੌੜਾਂ), ਚਰਿਥ ਅਸਾਲੰਕਾ (10 ਦੌੜਾਂ), ਧਨੰਜੇ ਡੀ ਸਿਲਵਾ (6 ਦੌੜਾਂ) ਅਤੇ ਦਾਸੁਨ ਸ਼ਨਾਕਾ (24 ਦੌੜਾਂ) ਬਣਾ ਕੇ ਆਊਟ ਹੋਏ। ਨੰਬਰ-4 ‘ਤੇ ਬੱਲੇਬਾਜ਼ੀ ਕਰਨ ਆਈ ਸਾਦਿਰਾ ਸਮਰਾਵਿਕਰਮਾ ਨੇ ਮੱਧ ਓਵਰਾਂ ‘ਚ ਸ਼੍ਰੀਲੰਕਾ ਦੀ ਪਾਰੀ ਦੀ ਕਮਾਨ ਸੰਭਾਲੀ। ਸਮਰਾਵਿਕਰਮਾ ਇਕ ਪਾਸੇ ਟਿਕੇ ਰਹੇ ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। (Asia Cup 2023) ਉਹ 93 ਦੌੜਾਂ ਬਣਾ ਕੇ ਪਾਰੀ ਦੀ ਆਖਰੀ ਗੇਂਦ ‘ਤੇ ਆਊਟ ਹੋ ਗਏ। ਦੂਜੇ ਪਾਸੇ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਹਸਨ ਮਹਿਮੂਦ ਅਤੇ ਤਸਕੀਨ ਅਹਿਮਦ ਨੇ 3-3 ਵਿਕਟਾਂ ਅਤੇ ਸ਼ਰੀਫੁਲ ਇਸਲਾਮ ਨੇ 2 ਵਿਕਟਾਂ ਹਾਸਲ ਕੀਤੀਆਂ। ਜਦਕਿ ਇੱਕ ਬੱਲੇਬਾਜ਼ ਵੀ ਰਨ ਆਊਟ ਹੋਇਆ।(Asia Cup 2023)