ਵਿਜੈਵਾੜਾ (ਏਜੰਸੀ)। ਤੇਲਗੂ ਦੇਸ਼ਮ ਪਾਰਟੀ (ਤੇਦੇਪਾ) ਦੇ ਰਾਸ਼ਟਰੀ ਪ੍ਰਧਾਨ ਤੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ (Chandrababu Naidu) ਨੂੰ ਪੁਲਿਸ ਨੇ ਸ਼ਨਿੱਚਰਵਾਰ ਸਵੇਰੇ ਨੰਦਿਆਲ ਤੋਂ ਗਿ੍ਰਫ਼ਤਾਰ ਕਰ ਲਿਆ। ਪੁਲਿਸ ਸੂਤਰਾਂ ਮੁਤਾਬਿਕ ਕੌਸ਼ਲ ਵਿਕਾਸ ਦੇ ਪੈਸੇ ਦੀ ਦੁਰਵਰਤੋਂ ਦੇ ਮਾਮਲੇ ’ਚ ਸੀਆਈਡੀ ਪੁਲਿਸ ਨੇ ਨਾਇਡੂ ਨੂੰ ਗਿ੍ਰਫ਼ਤਾਰ ਕੀਤਾ ਹੈ। ਉਨ੍ਹਾਂ ਦੀ ਗਿ੍ਰਫ਼ਤਾਰੀ ਦੌਰਾਨ ਕਾਫ਼ੀ ਹੰਗਾਮਾ ਹੋਇਆ ਅਤੇ ਤੇਦੇਪਾ ਵਰਕਰਾਂ ਨੇ ਇਸ ’ਤੇ ਇਤਰਾਜ ਪ੍ਰਗਟਾਇਆ ਹੈ।
ਕੀ ਹੈ ਮਾਮਲਾ | Chandrababu Naidu
ਬਾਅਦ ’ਚ ਸੀਆਈਡੀ ਪੁਲਿਸ ਨਾਇਡੂ ਨੂੰ ਪੁੱਛਗਿੱਛ ਲਈ ਮੰਗਲਾਗਿਰੀ ਸਥਿੱਤ ਸੀਆਈਡੀ ਮੁੱਖ ਦਫ਼ਤਰ ਲੈ ਗਈ। ਪਲਿਸ ਨੇ ਉਨ੍ਹਾਂ ਦੇ ਖਿਲਾਫ਼ ਧਾਰਾ 120 (ਬੀ), 409, 201, ਆਰ/ਡਬਲਿਊ 13 (1) ਤੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਉਮੀਦ ਹੈ ਉਨ੍ਹਾਂ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਇਸੇ ਮਾਮਲੇ ’ਚ ਤੇਦੇਪਾ ਵਿਧਾਇਕ ਤੇ ਸਾਬਕਾ ਮੰਤਰੀ ਗੰਤਾ ਸ੍ਰੀਨਿਵਾਸ ਰਾਓ ਨੂੰ ਵੀ ਗਿ੍ਰਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਸਾਵਧਾਨੀ ਦੇ ਤੌਰ ’ਤੇ ਸੂਬੇ ਭਰ ’ਚ ਵੱਡੀ ਗਿਣਤੀ ’ਚ ਪਾਰਟੀ ਨੇਤਾਵਾਂ ਨੂੰ ਉਨ੍ਹਾ ਦੇ ਘਰਾਂ ਤੋਂ ਹਿਰਾਸਤ ’ਚ ਲਿਆ ਗਿਆ ਹੈ। ਇਸ ਦਰਮਿਆਨ ਆਂਧਾਰਾ ਪ੍ਰਦੇਸ਼ ਰਾਜ ਸੜਕ ਆਵਾਜਾਈ ਨਿਗਮ ਨੇ ਸਾਵਧਾਨੀ ਦੇ ਤੌਰ ’ਤੇ ਸੂਬੇ ਭਰ ’ਚ ਬੱਸ ਸੇਵਾਵਾਂ ਰੱਦ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਨਾਇਡੂ ਨੇ ਤਿੰਨ ਦਿਨ ਪਹਿਲਾਂ ਕੁਰਨੂਲ ’ਚ ਇੱਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਆਪਣੀ ਗਿ੍ਰਫ਼ਤਾਰੀ ਦਾ ਸ਼ੱਕ ਪ੍ਰਟਾਇਆ ਜਾਂਦਾ ਸੀ।