ਦਿੱਲੀ ’ਚ ਜੀ 20 ਸਮਿੱਟ ਸ਼ੁਰੂ, ਪ੍ਰਧਾਨ ਮੰਤਰੀ ਨੇ ਮਹਿਮਾਨਾਂ ਦਾ ਕੀਤਾ ਸਵਾਗਤ

G20 summit

ਨਵੀਂ ਦਿੱਲੀ। ਅੱਜ ਨਵੀਂ ਦਿੱਲੀ ’ਚ ਜੀ20 ਸਮਿੱਟ (G20 summit) ਦਾ ਆਗਾਜ਼ ਹੋ ਚੁੱਕਾ ਹੈ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਮੰਡਪਮ ਪਹੰੁਚ ਚੁੱਕੇ ਹਨ। ਮੈਂਬਰ ਦੇਸ਼ਾਂ ਦੇ ਮੁਖੀਆਂ ਦੇ ਵੀ ਇੱਥੇ ਪਹੰੁਚਣ ਦੀ ਸ਼ੁਰੂਆਤ ਹੋ ਚੁੱਕੀ ਹੈ। ਇਨ੍ਹਾਂ ਸਾਰਿਆਂ ਨੂੰ ਪੀਐੱਮ ਮੋਦੀ ਰਿਸੀਵ ਕਰ ਰਹੇ ਹਨ। ਪੀਐੱਮ ਮੋਦੀ ਨੇ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਦੇ ਗਲੇ ਲੱਗ ਕੇ ਸਵਾਗਤ ਕੀਤਾ।

ਉੱਥੇ ਹੀ ਬਾਈਡੇਨ ਨੂੰ ਭਾਰਤ ਮੰਡਪਮ ’ਚ ਬਣੇ ਕੋਣਾਰਕ ਚੱਕਰ ਬਾਰੇ ਜਾਣਕਾਰੀ ਦਿੱਤੀ। ਸ਼ਿਖਰ ਸੰਮੇਲਨ ਦੀ ਸ਼ੁਰੂਆਤ ਫੋਟੋ ਸੈਸ਼ਨ ਦੇ ਨਾਲ ਹੋਵੇਗੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਵੈੱਲਕਮ ਸਪੀਚ ਦੇਣਗੇ। ਸਮਿਟ ’ਚ ਸ਼ਾਮਲ ਹੋਣ ਲਈ ਜਰਮਨੀ ਦੇ ਚਾਂਸਲ ਓਲਾਫ਼ ਸ਼ੋਲਜ ਤੇ ਸਾਊਦੀ ਕ੍ਰਾਊਨ ਪਿ੍ਰੰਸ ਮੁਹੰਮਦ ਬਿਨ ਸਲਮਾਨ ਅੱਜ ਸਵੇਰੇ ਭਾਰਤ ਪਹੁੰਚੇ ਹਨ। ਉੱਥੇ ਹੀ ਕੱਲ੍ਹ ਦੇਰ ਸ਼ਾਮ ਭਾਰਤ ਆਏ ਅਮਰੀਕੀ ਰਾਸ਼ਟਰਪਤੀ ਬਾਈਡੇਨ ਏਅਰਪੋਰਟ ਤੋਂ ਸਿੱਧੇ ਮੋਦੀ ਨੂੰ ਮਿਲਣ ਉਨ੍ਹਾਂ ਦੇ ਸਰਕਾਰੀ ਆਵਾਸ ’ਤੇ ਪਹੁੰਚੇ। (G20 summit)

ਇਹ ਮੁਖੀ ਨਹੀਂ ਆਏ

ਜੀ20 ਕਾਰਨ ਬੇਹੱਦ ਅਹਿਮ ਸਮਿੱਟ ’ਚ ਕੁਝ ਅਹਿਮ ਦੇਸ਼ਾਂ ਦੇ ਮੁਖੀ ਸ਼ਾਮਲ ਨਹੀਂ ਹੋ ਰਹੇ ਹਨ। ਇਨ੍ਹਾਂ ’ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸ਼ਾਮਲ ਹਨ। ਇਸ ਤੋਂ ਇਲਾਵਾ ਸਪੇਨ ਦੇ ਸਾਂਚੇਜ ਵੀ ਇਸ ਸਮਿੱਟ ’ਚ ਸ਼ਾਮਲ ਨਹੀਂ ਹੋ ਸਕਣਗੇ। ਉਹ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ।

ਇਹ ਵੀ ਪੜ੍ਹੋ : ਭੂਚਾਲ ਨੇ ਮਚਾਈ ਤਬਾਹੀ, ਕਈ ਇਮਾਰਤਾਂ ਡਿੱਗੀਆਂ, 120 ਸਾਲ ਦਾ ਸਭ ਤੋਂ ਤਾਕਤਵਰ ਭੂਚਾਲ