(ਸੱਚ ਕਹੂੰ ਨਿਊਜ਼) ਅਬੋਹਰ। ਅਬੋਹਰ ਦੇ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਵਿਦਿਆਰਥੀ ਦੀ ਕੁੱਟਮਾਰ ਕਰਨ ’ਤੇ ਮੁਅੱਤਲ ਕਰ ਦਿੱਤਾ। ਅਧਿਆਪਕ ਵੱਲੋਂ ਬੱਚੇ ਦੇ ਥੱਪੜ ਮਾਰਨ ਦੀ ਵਾਇਰਲ ਹੋਈ ਵੀਡੀਓ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਨੋਟਿਸ ਲਿਆ ਹੈ। ਜਿਸ ਤੋਂ ਬਾਅਦ ਡੀਈਓ ਨੇ ਅਧਿਆਪਕ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਡੀਈਓ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਈਟੀਟੀ ਅਧਿਆਪਕ ਰਾਕੇਸ਼ ਨਾਰੰਗ ਨੂੰ ਬੱਚਿਆਂ ਪ੍ਰਤੀ ਗਲਤ ਰਵੱਈਆ ਅਪਣਾਉਣ ਅਤੇ ਡਿਊਟੀ ਪ੍ਰਤੀ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ। (Teacher Suspended)
ਇਹ ਵੀ ਪੜ੍ਹੋ: ਅਦਾਕਾਰ ਗੁੱਗੂ ਗਿੱਲ ਨੇ ਚੁੱਕੀ ਨਸ਼ੇ ਖਿਲਾਫ਼ ਆਵਾਜ਼
ਦੂਜੇ ਪਾਸੇ ਬੱਚੇ ਦੇ ਮਾਪਿਆਂ ਵੱਲੋਂ ਅਧਿਆਪਕ ਦੇ ਹੱਕ ਵਿੱਚ ਪੱਖ ਲੈਂਦਿਆਂ ਬੱਚੇ ਨੂੰ ਸ਼ਰਾਰਤੀ ਅਤੇ ਵਿਗੜਿਆ ਦੱਸਿਆ ਗਿਆ ਸੀ। ਉਨਾਂ ਕਿਹਾ ਨਾ ਹੀ ਉਹ ਸਕੂਲ ਦਾ ਕੰਮ ਕਰਦਾ ਸੀ। ਇੱਥੋਂ ਤੱਕ ਕਿ ਉਹ ਘਰ ‘ਚ ਵੀ ਗਾਲ੍ਹਾਂ ਕੱਢਣ ਲੱਗ ਪਿਆ, ਜਿਸ ਨੂੰ ਠੀਕ ਕਰਨ ਲਈ ਉਸ ਨੇ ਸਕੂਲ ਅਧਿਆਪਕ ਨੂੰ ਸ਼ਿਕਾਇਤ ਕੀਤੀ। ਬੱਚੇ ਨੂੰ ਟੀਚਰ ਨੇ ਤੁਹਾਡੇ ਸਾਹਮਣੇ ਥੱਪੜ ਮਾਰਿਆ। ਕ੍ਰਿਸ਼ਨ ਸਿੰਘ ਦਾ ਕਹਿਣਾ ਹੈ ਕਿ ਇਸ ਵਿੱਚ ਅਧਿਆਪਕ ਦਾ ਕੋਈ ਕਸੂਰ ਨਹੀਂ ਹੈ। ਨਾ ਹੀ ਉਹ ਚਾਹੁੰਦੇ ਹਨ ਕਿ ਅਧਿਆਪਕ ਵਿਰੁੱਧ ਕੋਈ ਕਾਰਵਾਈ ਹੋਵੇ। (Teacher Suspended)