ਚਾਰ ਫੁੱਟ ਡੂੰਘੇ ਮਕਾਨ ਨੂੰ ਸਾਧ-ਸੰਗਤ ਨੇ ਕੁਝ ਹੀ ਘੰਟਿਆਂ ’ਚ ਦੁਬਾਰਾ ਬਣਾਇਆ | Dera Sacha Sauda
ਸੰਗਰੂਰ/ਮਹਿਲਾਂ ਚੌਂਕ (ਨਰੇਸ਼ ਕੁਮਾਰ)। ਬਲਾਕ ਮਹਿਲਾਂ ਚੌਂਕ (ਸੰਗਰੂਰ) ਦੇ ਅਧੀਨ ਪੈਂਦੇ ਪਿੰਡ ਖਡਿਆਲ ਦੀ ਸਾਧ-ਸੰਗਤ ਨੇ ਡੇਰਾ ਸੱਚਾ ਸੌਦਾ (Dera Sacha Sauda) ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਇੱਕ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦਿਆਂ 85 ਮੈਂਬਰ ਰਣਜੀਤ ਇੰਸਾਂ ਨੇ ਦੱਸਿਆ ਕਿ ਦਰਸ਼ਨ ਸਿੰਘ ਪੁੱਤਰ ਮਾਡੂ ਸਿੰਘ ਜੋ ਕਿ ਪਤੀ-ਪਤਨੀ ਅਪਾਹਿਜ ਹਨ ਦੋ ਲੜਕੀਆਂ ਹਨ ਇਨ੍ਹਾਂ ਦੇ ਘਰ ਦੀ ਹਾਲਤ ਬਹੁਤ ਖਸਤਾ ਸੀ। ਉਨ੍ਹਾਂ ਦੱਸਿਆ ਕਿ ਇਹ ਮਕਾਨ ਬਹੁਤ ਡੂੰਘਾ ਸੀ, ਬਰਸਾਤ ਆਉਣ ’ਤੇ ਪਾਣੀ ਭਰ ਜਾਂਦਾ ਸੀ, ਜਿਸ ਨਾਲ ਅਪਾਹਿਜ ਜੋੜਾ ਤੇ ਬੱਚਿਆਂ ਨੂੰ ਕਾਫ਼ੀ ਪ੍ਰੇਸ਼ਾਨੀ ਆਉਂਦੀ ਸੀ। ਇਸ ਮਕਾਨ ਦੀਆਂ ਸਾਰੀਆਂ ਕੰਧਾਂ ’ਚ ਤਰੇੜਾਂ ਆਈਆਂ ਹੋਈਆਂ ਸਨ। ਇਸ ਮਕਾਨ ਦੇ ਡਿੱਗਣ ਬਾਰੇ ਪਰਿਵਾਰ ਨੂੰ ਚਿੰਤਾ ਲੱਗੀ ਹੋਈ ਸੀ। ਕੋਈ ਵੀ ਇਨ੍ਹਾਂ ਦੀ ਮਦਦ ਲਈ ਅੱਗੇ ਨਹੀਂ ਆਇਆ। ਜਦੋਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੂੰ ਪਤਾ ਲੱਗਾ ਤਾਂ ਸਾਧ-ਸੰਗਤ ਨੇ ਉਕਤ ਗਰੀਬ ਪਰਿਵਾਰ ਦੀ ਮਦਦ ਕਰਨ ਦਾ ਫੈਸਲਾ ਲਿਆ।
ਪਰਿਵਾਰ ਨੇ ਕੀਤਾ ਪੂਨਜੀਕ ਗੁਰੂ ਜੀ ਤੇ ਸਾਧ-ਸੰਗਤ ਦਾ ਧੰਨਵਾਦ
ਰਣਜੀਤ ਇੰਸਾਂ ਨੇ ਦੱਸਿਆ ਕਿ ਸਾਧ-ਸੰਗਤ ਨੇ ਲਗਭਗ ਚਾਰ ਫੁੱਟ ਉੱਪਰ ਚੁੱਕ ਕੇ ਦੁਬਾਰਾ ਇਸ ਘਰ ਨੂੰ ਬਣਾ ਕੇ ਪਰਿਵਾਰ ਨੂੰ ਸੌਂਪਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਕਾਨ ਦੀ ਛੱਤ ਪੂਰੀ ਤਰ੍ਹਾਂ ਟੁੱਟੀ ਪਈ ਸੀ, ਸਾਰੀ ਛੱਤ ਨੂੰ ਦੁਬਾਰਾ ਤੋੜ ਕੇ ਨਵੀਂ ਪਾ ਕੇ ਦਿੱਤੀ ਹੈ। ਇਸ ਤੋਂ ਇਲਾਵਾ ਇੱਕ ਵੱਡਾ ਹਾਲ ਸਮੇਤ ਦੋ ਕਮਰੇ ਸਾਧ-ਸੰਗਤ ਵੱਲੋਂ ਬਣਾ ਕੇ ਦਿੱਤੇ ਗਏ ਹਨ। ਪਰਿਵਾਰ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਸਾਧ-ਸੰਗਤ ਦਾ ਧੰਨਵਾਦ ਕੀਤਾ। ਇਸ ਵਿੱਚ ਬਲਾਕ ਦੀ ਸਾਧ-ਸੰਗਤ ਨੇ ਪੂਰਾ ਯੋਗਦਾਨ ਪਾਇਆ ਹੈ। ਇਸ ਮੌਕੇ ਪ੍ਰੇਮੀ ਸੇਵਕ ਧੰਨਾ ਸਿੰਘ ਇੰਸਾਂ, ਬਲਾਕ ਜ਼ਿੰਮੇਵਾਰ ਬਲਵਿੰਦਰ ਸਿੰਘ ਰਟੌਲ, ਮਿਸਤਰੀ ਵੀਰ, ਬਲਾਕ ਜ਼ਿੰਮੇਵਾਰ ਤੇ ਸਮੂਹ ਸਾਧ-ਸੰਗਤ ਹਾਜ਼ਰ ਸੀ।