Business in India
ਰਤਨ ਟਾਟਾ ਦੀ ਸਫ਼ਲਤਾ ਦੀ ਕਹਾਣੀ ਸਿਰਫ਼ ਵਿੱਤੀ ਪ੍ਰਾਪਤੀਆਂ ਬਾਰੇ ਹੀ ਨਹੀਂ ਹੈ, ਸਗੋਂ ਮੱੁਲਾਂ ਨੂੰ ਬਣਾਈ ਰੱਖਦਿਆਂ ਸਮਾਜ ’ਤੇ ਸਕਾਰਾਤਮਕ ਪ੍ਰਭਾਵ ਪੈਦਾ ਕਰਨ ਬਾਰੇ ਵੀ ਹੈ। 28 ਸਤੰਬਰ, 1937 ਨੂੰ ਟਾਟਾ ਪਰਿਵਾਰ ’ਚ ਜਨਮੇ ਰਤਨ ਨਵਲ ਟਾਟਾ ਨੂੰ ਇੱਕ ਫੈਸਲਾਕੁੰਨ ਮੋੜ ’ਤੇ ਟਾਟਾ ਗਰੁੱਪ ਦੀ ਅਗਵਾਈ ਸੌਂਪੀ ਗਈ ਸੀ। 1991 ’ਚ ਚੇਅਰਮੈਨ ਦੇ ਰੂਪ ’ਚ ਕਾਰਜਭਾਰ ਸੰਭਾਲਣ ਤੋਂ ਬਾਅਦ ਉਨ੍ਹਾਂ ਨੂੰ ਅਣਥੱਕ ਉਦਾਰੀਕਰਨ ਅਤੇ ਭਿਆਨਕ ਸੰਸਾਰਿਕ ਮੁਕਾਬਲੇ ਦੇ ਦੌਰ ’ਚ ਕੰਪਨੀ ਨੂੰ ਅੱਗੇ ਵਧਾਉਣ ਦੀ ਮੁਸ਼ਕਲ ਚੁਣੌਤੀ ਦਾ ਸਾਹਮਣਾ ਕਰਨਾ ਪਿਆ। (Business in India)
ਉਨ੍ਹਾਂ ਦੀ ਅਗਵਾਈ ਦੀ ਪਹਿਲੀ ਵੱਡੀ ਪ੍ਰੀਖਿਆ 1960 ਦੇ ਉਥਲ-ਪੁਥਲ ਭਰੇ ਦਹਾਕੇ ਦੌਰਾਨ ਹੋਈ ਜਦੋਂ ਉਨ੍ਹਾਂ ਨੇ ਟੇਟਲੀ ਟੀ ਦੇ ਰਣਨੀਤਿਕ ਐਕਵਾਇਰ ਦੀ ਯੋਜਨਾ ਬਣਾਈ, ਹਾਲਾਂਕਿ, ਇਹ ਰਤਨ ਟਾਟਾ ਦੀ ਸੁਚੱਜਾ ਫੈਸਲਾ ਲੈਣ ਦੀ ਸਮਰੱਥਾ ਅਤੇ ਦੂਰਅੰਦੇਸ਼ੀ ਹੀ ਸੀ, ਜਿਸ ਨੇ ਉਨ੍ਹਾਂ ਨੂੰ ਅਸਲ ਵਿਚ ਵੱਖ ਕਰ ਦਿੱਤਾ। ਉਨ੍ਹਾਂ ਦੀ ਅਗਵਾਈ ’ਚ ਟਾਟਾ ਮੋਟਰਜ਼ ਨੇ ਨੈਨੋ ਕਾਰ ਵਿਕਸਿਤ ਕੀਤੀ, ਜੋ ਇੱਕ ਕਿਫਾਇਤੀ ਅਤੇ ਅਨੋਖੀ ਕਾਰ ਸੀ, ਜਿਸ ਦਾ ਮਕਸਦ ਭਾਰਤ ਦੀ ਮੱਧਵਰਗੀ ਆਬਾਦੀ ਲਈ ਆਵਾਜਾਈ ਪਰਿਦਿ੍ਰਸ਼ ਨੂੰ ਬਦਲਣਾ ਸੀ। ਆਲੋਚਨਾ ਅਤੇ ਬਜ਼ਾਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਨਵੇਂ ਬਦਲਾਅ ਪ੍ਰਤੀ ਟਾਟਾ ਦੀ ਵਚਨਬੱਧਤਾ, ਅਡੋਲ ਰਹੀ, ਜੋ ਵਿਆਪਕ ਭਲਾਈ ਲਈ ਜੋਖਿਮ ਲੈਣ ਦੀ ਉਨ੍ਹਾਂ ਦੀ ਇੱਛਾ ਨੂੰ ਦਰਸਾਉਂਦਾ ਹੈ।
ਕਾਰੋਬਾਰ ਨੂੰ ਜਿੰਮੇਵਾਰ ਅਤੇ ਟਿਕਾਊ ਤਰੀਕੇ ਨਾਲ ਚਲਾਉਣ ਦੇ ਮਹੱਤਵ ’ਤੇ ਜ਼ੋਰ
ਰਤਨ ਟਾਟਾ ਦੇ ਕਰੀਅਰ ’ਚ ਮੀਲ ਦਾ ਪੱਥਰ 2008 ’ਚ ਜਗੁਆਰ ਲੈਂਡ ਰੋਵਰ (ਜੇਐਲਆਰ) ਦਾ ਐਕਵਾਇਰ ਸੀ, ਇੱਕ ਅਜਿਹਾ ਕਦਮ ਜਿਸ ਨੇ ਟਾਟਾ ਗਰੁੱਪ ਦੇ ਸੰਸਾਰਿਕ ਵਿਸਥਾਰ ਅਤੇ ਆਟੋਮੋਟਿਵ ਉਦਯੋਗ ’ਚ ਇੱਕ ਅੰਤਰਰਾਸ਼ਟਰੀ ਖਿਡਾਰੀ ਦੇ ਰਪੂ ’ਚ ਪਰਿਵਰਤਨ ਨੂੰ ਨਿਸ਼ਾਨਦੇਹ ਕੀਤਾ। ਵਿੱਤੀ ਉਥਲ-ਪੁਥਲ ਦੇ ਦੌਰ ’ਚ ਜੇਐਲਆਰ ਨੂੰ ਅੱਗੇ ਵਧਾਉਣ ’ਚ ਉਨ੍ਹਾਂ ਦੀ ਅਗਵਾਈ ਮਹੱਤਵਪੂਰਨ ਸੀ। ਆਪਣੇ ਕਾਰੋਬਾਰੀ ਕੌਂਸ਼ਲ ਤੋਂ ਪਰੇ ਰਤਨ ਟਾਟਾ ਦੀ ਨੈਤਿਕ ਅਤੇ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਪ੍ਰਤੀ ਵਚਨਬੱਧਤਾ ਅੱਜ ਆਧੁਨਿਕ ਵਪਾਰ ਜਗਤ ਲਈ ਇੱਕ ਚਾਨਣ-ਮੁਨਾਰੇ ਦੇ ਰੂਪ ’ਚ ਖੜ੍ਹੀ ਹੈ। ਉਨ੍ਹਾਂ ਨੇ ਕਾਰੋਬਾਰ ਨੂੰ ਜਿੰਮੇਵਾਰ ਅਤੇ ਟਿਕਾਊ ਤਰੀਕੇ ਨਾਲ ਚਲਾਉਣ ਦੇ ਮਹੱਤਵ ’ਤੇ ਜ਼ੋਰ ਦਿੱਤਾ, ਜਿਸ ਵਿਚ ਨਾ ਸਿਰਫ਼ ਸ਼ੇਅਰ ਧਾਰਕਾਂ, ਸਗੋਂ ਵੱਡੇ ਪੈਮਾਨੇ ’ਤੇ ਸਮਾਜ ਨੂੰ ਲਾਭ ਪਹੁੰਚਾਉਣ ’ਤੇ ਧਿਆਨ ਕੇਂਦਰਿਤ ਕੀਤਾ ਗਿਆ।
ਇਹ ਵੀ ਪੜ੍ਹੋ : ਜੀ-20 ਦੀ ਸ਼ਿਖਰ ਬੈਠਕ ’ਚ ਭਾਗ ਲੈਣ ਪਹੁੰਚੇ ਨਾਈਜੀਰੀਆ ਦੇ ਰਾਸ਼ਟਰਪਤੀ
ਟਾਟਾ ਟਰੱਸਟ ਵਰਗੀ ਪਹਿਲ ਜ਼ਰੀਏ ਭਾਈਚਾਰੇ ਨੂੰ ਵਾਪਸ ਮੋੜਨ ਦੇ ਉਨ੍ਹਾਂ ਦੇ ਯਤਨ ਲੱਖਾਂ ਲੋਕਾਂ ਦੇ ਜੀਵਨ ’ਤੇ ਸਕਾਰਾਤਮਕ ਪ੍ਰਭਾਵ ਪਾਉਣ ਪ੍ਰਤੀ ਉਨ੍ਹਾਂ ਦੀ ਸ਼ੁਰੂਆਤ ਨੂੰ ਦਰਸਾਉਂਦੇ ਹਨ। ਉਨ੍ਹਾਂ ਦੇ ਮਾਰਗਦਰਸ਼ਨ ’ਚ ਟਾਟਾ ਗਰੁੱਪ ਨੇ ਟਾਟਾ ਕੰਸਲਟੇਂਸੀ ਸਰਵਿਸ ਦੀ ਸਥਾਪਨਾ ਕੀਤੀ, ਜੋ ਇੱਕ ਸੰਸਾਰਿਕ ਆਈਟੀ ਸੇਵਾ ਆਗੂ ਦੇ ਰੂਪ ’ਚ ਉਭਰੀ, ਜਿਸ ਨੇ ਭਾਰਤ ਦੀ ਤਕਨੀਕੀ ਤਰੱਕੀ ’ਚ ਮਹੱਤਵਪੂਰਨ ਯੋਗਦਾਨ ਦਿੱਤਾ। ਟਾਟਾ ਦੀ ਅਗਵਾਈ ਸ਼ੈਲੀ ਦੀ ਵਿਸ਼ੇਸ਼ਤਾ ਉਨ੍ਹਾਂ ਦੀ ਪਹੁੰਚ, ਵਿਨਿਮਰਤਾ ਅਤੇ ਸਹਿਯੋਗ ਦੀ ਸੰਸਕ੍ਰਿਤੀ ਨੂੰ ਹੱਲਾਸ਼ੇਰੀ ਦੇਣ ਦੀ ਸਮਰੱਥਾ ਹੈ।
ਉਹ ਆਪਣੇ ਕਰਮਚਾਰੀਆਂ ਨੂੰ ਮਜ਼ਬੂਤ ਬਣਾਉਣ ਅਤੇ ਉਨ੍ਹਾਂ ਨੂੰ ਆਪਣੇ ਕੰਮ ਦੀ ਮਲਕੀਅਤ ਲੈਣ ਲਈ ਉਤਸ਼ਾਹਿਤ ਕਰਨ, ਵਫਾਦਾਰੀ ਅਤੇ ਸਮੱਰਪਣ ਦੀ ਭਾਵਨਾ ਨੂੰ ਹੱਲਾਸ਼ੇਰੀ ਦੇਣ ’ਚ ਵਿਸ਼ਵਾਸ ਕਰਦੇ ਹਨ ਜੋ ਗਰੁੱਪ ਦੀ ਸਫਲਤਾ ਲਈ ਮਹੱਤਵਪੂਰਨ ਹੈ। ਉਨ੍ਹਾਂ ਦੇ ਅਸਧਾਰਨ ਯੋਗਦਾਨ ਦੇ ਸਨਮਾਨ ’ਚ ਉਨ੍ਹਾਂ ਨੂੰ ਭਾਰਤ ਦੇ ਦੋ ਸਰਵਉਚ ਨਾਗਰਿਕ ਸਨਮਾਨ ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਟਾਟਾ ਵੱਖ-ਵੱਖ ਅੰਤਰਰਾਸ਼ਟਰੀ ਸਲਾਹਕਾਰ ਬੋਰਡਾਂ ਅਤੇ ਪ੍ਰੀਸ਼ਦਾਂ ਦੇ ਮੈਂਬਰ ਵੀ ਹਨ।
ਦੇਵੇਂਦਰਰਾਜ ਸੁਥਾਰ