‘ਭਾਰਤ’ ਤੇ ‘ਇੰਡੀਆ’ ਦੀ ਸਿਆਸੀ ਟੱਕਰ

Bharat and India

ਜੀ-20 ਸੰਮੇਲਨ: ‘ਪ੍ਰੈਜ਼ੀਡੈਂਟ ਆਫ਼ ਭਾਰਤ’ ’ਤੇ ਕਾਂਗਰਸ ਨੇ ਜਤਾਇਆ ਇਤਰਾਜ਼, ਭਾਜਪਾ ਨੇ ਕਿਹਾ- ਇੰਨੀ ਨਫ਼ਰਤ ਕਿਉਂ?

ਨਵੀਂ ਦਿੱਲੀ (ਏਜੰਸੀ)। ਜੀ-20 ਸੰਮੇਲਨ ਦੌਰਾਨ ਰਾਤ ਦੇ ਖਾਣੇ ਲਈ ਰਾਸ਼ਟਰਪਤੀ ਭਵਨ ਤੋਂ ਭੇਜੇ ਗਏ ਸੱਦਾ ਪੱਤਰ ਸਬੰਧੀ ਵਿਵਾਦ ਖੜ੍ਹਾ ਹੋ ਗਿਆ ਹੈ, ਜਿਸ ਵਿੱਚ ‘ਪ੍ਰੈਜ਼ੀਡੈਂਟ ਆਫ਼ ਇੰਡੀਆ’ ਦੀ ਬਜਾਏ ‘ਪ੍ਰੈਜ਼ੀਡੈਂਟ ਆਫ਼ ਭਾਰਤ’ ਲਿਖਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਆਗੂਆਂ ਵਿੱਚ ਇਸ ਸਬੰਧੀ ਬਹਿਸ ਤੇਜ਼ ਹੋ ਗਈ ਹੈ। ਕਾਂਗਰਸ ਨੇ ਇਸ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਇਸ ਤੋਂ ਬਾਅਦ ਭਾਜਪਾ ਨੇ ਵੀ ਕਾਂਗਰਸ ’ਤੇ ਪਲਟਵਾਰ ਕੀਤਾ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਪੁੱਛਿਆ ਹੈ ਕਿ ਕਾਂਗਰਸ ਨੂੰ ਇੰਨਾ ਇਤਰਾਜ਼ ਕਿਉਂ ਹੈ? (Bharat and India)

ਜੇਪੀ ਨੱਡਾ ਨੇ ਐਕਸ ’ਤੇ ਲਿਖਿਆ, ‘ਕਾਂਗਰਸ ਨੂੰ ਦੇਸ਼ ਦੇ ਮਾਣ-ਸਨਮਾਨ ਨਾਲ ਜੁੜੇ ਹਰ ਵਿਸ਼ੇ ’ਤੇ ਇੰਨਾ ਇਤਰਾਜ਼ ਕਿਉਂ ਹੈ? ਭਾਰਤ ਜੋੜੋ ਦੇ ਨਾਂਅ ’ਤੇ ਸਿਆਸੀ ਯਾਤਰੀ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਨਾਲ ਨਫ਼ਰਤ ਕਿਉਂ ਕਰਦੇ ਹਨ? ਇਹ ਸਪੱਸ਼ਟ ਹੈ ਕਿ ਕਾਂਗਰਸ ਨੂੰ ਨਾ ਤਾਂ ਦੇਸ਼ ਲਈ, ਨਾ ਦੇਸ਼ ਦੇ ਸੰਵਿਧਾਨ ਲਈ ਅਤੇ ਨਾ ਹੀ ਸੰਵਿਧਾਨਕ ਸੰਸਥਾਵਾਂ ਦੀ ਕੋਈ ਇੱਜ਼ਤ ਹੈ, ਉਹ ਸਿਰਫ ਇੱਕ ਪਰਿਵਾਰ ਦੀ ਪ੍ਰਸ਼ੰਸਾ ਕਰਨ ਵਿੱਚ ਦਿਲਚਸਪੀ ਰੱਖਦੀ ਹੈ, ਕਾਂਗਰਸ ਦੇ ਦੇਸ਼ ਵਿਰੋਧੀ ਅਤੇ ਸੰਵਿਧਾਨ ਵਿਰੋਧੀ ਇਰਾਦਿਆਂ ਨੂੰ ਸਾਰਾ ਦੇਸ਼ ਚੰਗੀ ਤਰ੍ਹਾਂ ਜਾਣਦਾ ਹੈ ।

ਇਹ ਭਾਜਪਾ ਦੀ ਨਿੱਜੀ ਜਾਇਦਾਦ ਨਹੀਂ ਜਦੋਂ ਜੀਅ ਕੀਤਾ ਬਦਲ ਦਿੱਤਾ : ਰਾਘਵ ਚੱਢਾ

ਇੰਡੀਆ ਦਾ ਨਾਂਅ ਬਦਲ ਕੇ ਭਾਰਤ ਕਰਨ ’ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਹੈ ਕਿ ਇਹ ਭਾਜਪਾ ਦਾ ਨਿੱਜੀ ਮੁੱਦਾ ਨਹੀਂ ਹੈ। ਭਾਜਪਾ ਅਜਿਹਾ ਕਿਵੇਂ ਕਰ ਸਕਦੀ ਹੈ? ਉਨ੍ਹਾਂ ਕਿਹਾ ਕਿ ਭਾਜਪਾ ਦਾ ਇਹ ਫੈਸਲਾ ਵਿਰੋਧੀ ਪਾਰਟੀਆਂ ਨੂੰ ਪਰੇਸ਼ਾਨ ਕਰਨ ਵਾਲਾ ਹੈ। ਕੇਂਦਰ ਦੇ ਇਸ ਫੈਸਲੇ ਨੇ ਜਨਤਕ ਬਹਿਸ ਛੇੜ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ‘ਇੰਡੀਆ’ ਨੂੰ ਕਿਵੇਂ ਤਬਾਹ ਕਰ ਸਕਦੀ ਹੈ? ਦੇਸ਼ ਕਿਸੇ ਸਿਆਸੀ ਪਾਰਟੀ ਦਾ ਨਿੱਜੀ ਮੁੱਦਾ ਨਹੀਂ ਹੈ। ਇਹ 135 ਕਰੋੜ ਭਾਰਤੀਆਂ ਦਾ ਮੁੱਦਾ ਹੈ। ਸਾਡੀ ਰਾਸ਼ਟਰੀ ਪਛਾਣ ਭਾਜਪਾ ਦੀ ਨਿੱਜੀ ਜਾਇਦਾਦ ਨਹੀਂ ਹੈ, ਜਿਸ ਨੂੰ ਉਹ ਆਪਣੀ ਮਰਜ਼ੀ ਅਨੁਸਾਰ ਬਦਲ ਸਕਦੀ ਹੈ।

‘ਭਾਰਤ ਬੋਲਣ ’ਚ ਸ਼ਰਮ ਕਿਉਂ ਆਉਂਦੀ ਹੈ?’ | Bharat and India

ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ, ‘ਭਾਰਤ ਬੋਲਣ ਅਤੇ ਭਾਰਤ ਲਿਖਣ ਵਿਚ ਤੁਹਾਨੂੰ ਕੀ ਸਮੱਸਿਆ ਹੈ? ਤੁਸੀਂ ਸ਼ਰਮ ਕਿਉਂ ਮਹਿਸੂਸ ਕਰ ਰਹੇ ਹੋ? ਕਾਂਗਰਸ ਨੂੰ ਕਈ ਵਾਰ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ’ਤੇ ਇਤਰਾਜ਼ ਹੁੰਦਾ ਹੈ। ਇਹ ਕਾਂਗਰਸ ਦਾ ਸੰਵਿਧਾਨ ਵਿਰੋਧੀ ਚਿਹਰਾ ਹੈ। ਸਾਡੀ ਮਾਤ ਭੂਮੀ ਦਾ ਨਾਂਅ ਭਾਰਤ ਹੈ, ਇਹ ਸੰਵਿਧਾਨ ਵਿੱਚ ਸਪੱਸ਼ਟ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ, ‘ਕਾਂਗਰਸ ਦੇ ਲੋਕ ਇਟਾਲੀਅਨ ਐਨਕਾਂ ਲਾ ਕੇ ਮਾਨਸਿਕ ਤੌਰ ’ਤੇ ਦੀਵਾਲੀਆ ਹੋ ਗਏ ਹਨ। ਭਾਰਤ ਦੇਸ਼ ਦੇ ਹਰ ਕਣ ਵਿੱਚ ਹੈ। ਇਸ ਨੂੰ ਕੋਈ ਵੀ ਮਿਟਾ ਨਹੀਂ ਸਕਿਆ। ਇਹ ਜੋ ਨਵੇਂ ਖਿਲਜੀ ਆਏ ਹਨ, ਉਹ ਵੀ ਇਸ ਨੂੰ ਮਿਟਾ ਨਹੀਂ ਸਕਣਗੇ।

ਕਾਂਗਰਸ ਦਾ ਇਲਜ਼ਾਮ | Bharat and India

ਜਦੋਂ ਰਾਸ਼ਟਰਪਤੀ ਭਵਨ ਨੇ 9 ਸਤੰਬਰ ਨੂੰ ਜੀ-20 ਡਿਨਰ ਲਈ ‘ਪ੍ਰੈਜ਼ੀਡੈਂਟ ਆਫ਼ ਇੰਡੀਆ’ ਦੀ ਬਜਾਏ ‘ਪ੍ਰੈਜ਼ੀਡੈਂਟ ਆਫ਼ ਭਾਰਤ’ ਦੇ ਨਾਂਅ ’ਤੇ ਸੱਦਾ ਭੇਜਿਆ, ਤਾਂ ਕਾਂਗਰਸ ਨੇ ਕਿਹਾ ਕਿ ਇਹ ‘ਸੂਬਿਆਂ ਦੇ ਸੰਘ’ ’ਤੇ ਵੀ ਹਮਲਾ ਹੈ। ਜੈਰਾਮ ਰਮੇਸ਼ ਨੇ ਐਕਸ ’ਤੇ ਲਿਖਿਆ, ‘ਇਸ ਲਈ ਇਹ ਖ਼ਬਰ ਅਸਲ ਵਿੱਚ ਸੱਚ ਹੈ। ਰਾਸ਼ਟਰਪਤੀ ਭਵਨ ਵੱਲੋਂ 9 ਸਤੰਬਰ ਨੂੰ ਹੋਣ ਵਾਲੇ ਜੀ-20 ਡਿਨਰ ਲਈ ਭੇਜੇ ਗਏ ਸੱਦੇ ਵਿੱਚ ‘ਪ੍ਰੈਜ਼ੀਡੈਂਟ ਆਫ਼ ਇੰਡੀਆ’ ਦੀ ਬਜਾਏ ‘ਪ੍ਰੈਜ਼ੀਡੈਂਟ ਆਫ਼ ਭਾਰਤ’ ਲਿਖਿਆ ਗਿਆ ਹੈ। ਸੰਵਿਧਾਨ ਦੀਆਂ ਧਾਰਾਵਾਂ 1 ਵਿੱਚ ਲਿਖਿਆ ਹੈ ਕਿ ਭਾਰਤ ਜੋ ਇੰਡੀਆ ਹੈ, ਉਹ ਸੂਬਿਆਂ ਦਾ ਸਮੂਹ ਹੋਵੇਗਾ। ਹੁਣ ਤਾਂ ਸੂਬਿਆਂ ਦੇ ਸਮੂਹ ’ਤੇ ਵੀ ਹਮਲੇ ਹੋ ਰਹੇ ਹਨ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਸਿੱਖਿਆ ਵਿਭਾਗ ’ਚ ਵੱਡੇ ਪੱਧਰ ’ਤੇ ਭਰਤੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ