(ਮਨੋਜ ਸ਼ਰਮਾ) ਬਰਨਾਲਾ। ਮਾਣਯੋਗ ਸ਼੍ਰੀ ਕਪਿਲ ਦੇਵ ਸਿੰਗਲਾ, ਐਡੀਸ਼ਨਲ ਸ਼ੈਸ਼ਨ ਜੱਜ ਬਰਨਾਲਾ ਵੱਲੋਂ ਵਿੰਦਰ ਕੌਰ ਨਾਮਕ ਔਰਤ ਬਰਨਾਲਾ ਨੂੰ ਚੈਕ ਦੇ ਕੇਸ ਵਿੱਚ ਇੱਕ ਸਾਲ ਦੀ ਸਖਤ ਸਜ਼ਾ ਅਤੇ 1,50,000/- ਰੁਪਏ ਜ਼ੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਇਸ ਸਬੰਧੀ ਧੀਰਜ ਕੁਮਾਰ ਐਡਵੋਕੇਟ ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਦਨ ਲਾਲ ਪੁੱਤਰ ਦੁਰਗਾ ਦਾਸ ਵਾਸੀ ਬਰਨਾਲਾ ਨੇ ਮਿਤੀ 26-07-2016 ਨੂੰ ਤਿੰਨ ਲੱਖ ਰੁਪਏ ਵਿੰਦਰ ਕੌਰ ਨੂੰ ਉਧਾਰ ਦਿੱਤੇ ਸਨ ਅਤੇ ਰਕਮ ਵਾਪਸ ਕਰਨ ਦੀ ਇਵਜ਼ ਵਿੱਚ ਵਿੰਦਰ ਕੌਰ ਨੇ ਇੱਕ ਚੈੱਕ ਮਿਤੀ 20-09-2016 ਨੂੰ ਡੇਢ ਲੱਖ ਰੁਪਏ ਦਾ ਜਾਰੀ ਕਰ ਦਿੱਤਾ ਜੋ ਖਾਤੇ ਵਿੱਚ ਰਕਮ ਘੱਟ ਹੋਣ ਕਾਰਨ ਚੈਕ ਬਾਊਂਸ ਹੋ ਗਿਆ। Check Bounce
ਵਿੰਦਰ ਕੌਰ ਨੇ ਜਾਣ-ਬੁੱਝ ਕੇ ਖਾਤੇ ਵਿੱਚ ਰਕਮ ਘੱਟ ਹੋਣ ਦੇ ਬਾਵਜ਼ੂਦ ਚੈਕ ਜਾਰੀ ਕੀਤਾ
ਉਕਤ ਚੈਕ ਦੇ ਬਾਊਂਸ ਹੋਣ ’ਤੇ ਮਦਨ ਲਾਲ ਵੱਲੋਂ ਸੀਨੀਅਰ ਵਕੀਲ ਸ਼੍ਰੀ ਧੀਰਜ ਕੁਮਾਰ ਰਾਹੀਂ ਵਿੰਦਰ ਕੌਰ ਦੇ ਖਿਲਾਫ ਇੱਕ ਕੰਪਲੇਂਟ ਮਾਣਯੋਗ ਅਦਾਲਤ ਮੈਡਮ ਸੁਰੇਖਾ ਡਡਵਾਲ ਬਰਨਾਲਾ ਪਾਸ ਦਾਇਰ ਕੀਤੀ ਗਈ ਜੋ ਮਾਣਯੋਗ ਅਦਾਲਤ ਵੱਲੋਂ ਮਿਤੀ 01-03-2021 ਨੂੰ ਵਿੰਦਰ ਕੌਰ ਨੂੰ ਇੱਕ ਸਾਲ ਦੀ ਸਜ਼ਾ ਅਤੇ ਡੇਢ ਲੱਖ ਰੁਪਏ ਹਰਜ਼ਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ ਸੀ ਜਿਸਦੀ ਅਪੀਲ ਵਿੰਦਰ ਕੌਰ ਵੱਲੋਂ ਮਾਨਯੋਗ ਅਦਾਲਤ ਸ਼੍ਰੀ ਕਪਿਲ ਦੇਵ ਸਿੰਗਲਾ, ਐਡੀਸ਼ਨਲ ਸ਼ੈਸ਼ਨ ਜੱਜ ਬਰਨਾਲਾ ਪਾਸ ਦਾਇਰ ਕੀਤੀ ਗਈ
ਇਹ ਵੀ ਪੜ੍ਹੋ : ਗੁਰਦਾਸਪੁਰ ‘ਚ 105 ਕਰੋੜ ਦੀ ਹੈਰੋਇਨ ਬਰਾਮਦ, ਤਿੰਨ ਗ੍ਰਿਫਤਾਰ
ਜੋ ਅੱਜ ਮਾਣਯੋਗ ਅਦਾਲਤ ਵੱਲੋਂ ਮੁਦਈ ਧਿਰ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਕਿ ਵਿੰਦਰ ਕੌਰ ਨੇ ਜਾਣ-ਬੁੱਝ ਕੇ ਖਾਤੇ ਵਿੱਚ ਰਕਮ ਘੱਟ ਹੋਣ ਦੇ ਬਾਵਜ਼ੂਦ ਚੈਕ ਜਾਰੀ ਕਰਕੇ ਜ਼ੁਰਮ ਕੀਤਾ ਹੈ ਅਤੇ ਚੈਕ ਡਿਸਆਨਰ ਹੋਣ ਤੋਂ ਬਾਅਦ ਕਾਨੂੰਨੀ ਨੋਟਿਸ ਦਾ ਵੀ ਗਲਤ ਜਵਾਬ ਦਿੱਤਾ, ਮੁਲਜ਼ਮ ਵਿੰਦਰ ਕੌਰ ਨੂੰ ਉਕਤ ਕੇਸ ਵਿੱਚ 1 ਸਾਲ ਦੀ ਸਜ਼ਾ ਅਤੇ ਡੇਢ ਲੱਖ ਰੁਪਏ ਹਰਜ਼ਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ ਅਤੇ ਤੁਰੰਤ ਜੇਲ ਭੇਜ ਦਿੱਤਾ ਗਿਆ। (Check Bounce)