(ਸੱਚ ਕਹੂੰ ਨਿਊਜ਼) ਗੁਰਦਾਸਪੁਰ। ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਟੀਮ ਨੇ ਗੁਰਦਾਸਪੁਰ ‘ਚ 105 ਕਰੋੜ ਦੀ ਹੈਰੋਇਨ ਸਮੇਤ ਤਿੰਨ ਜਣਿਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੇ ਸਬੰਧ ਪਾਕਿਸਤਾਨ ਦੇ ਨਸ਼ਾ ਤਸਕਰਾਂ ਨਾਲ ਪਾਏ ਗਏ ਹਨ। ਇਨ੍ਹਾਂ ਕੋਲੋਂ 15 ਕਿਲੋ ਹੈਰੋਇਨ ਦੀ ਖੇਪ ਵੀ ਬਰਾਮਦ ਕੀਤੀ ਗਈ ਹੈ। ਇਸ ਦੀ ਅੰਤਰਰਾਸ਼ਟਰੀ ਕੀਮਤ ਲਗਭਗ 105 ਕਰੋੜ ਰੁਪਏ ਹੈ। (Heroin)
ਇਹ ਵੀ ਪੜ੍ਹੋ : ਪ੍ਰਗਿਆਨ ਰੋਵਰ ਨੇ ਚੰਦ ’ਤੇ ਕਰ ਦਿੱਤੀ ਕਮਾਲ, ਹੁਣੇ-ਹੁਣੇ ਇਸਰੋ ਦਾ ਆਇਆ ਤਾਜ਼ਾ ਅਪਡੇਟ
ਗੁਪਤ ਸੂਚਨਾ ਮਿਲਣ ਤੋਂ ਬਾਅਦ ਸੀ.ਆਈ.ਏ ਦੀ ਟੀਮ ਨੇ ਇੰਸਪੈਕਟਰ ਇੰਦਰਦੀਪ ਸਿੰਘ ਦੀ ਅਗਵਾਈ ਹੇਠ ਟੀਮ ਨੇ ਪਲਾਨ ਤਿਆਰ ਕੀਤਾ। ਇਸ ਦੌਰਾਨ ਸੀਆਈਏ ਦੀ ਟੀਮ ਨੇ ਪਿੰਡ ਵਿੱਚੋਂ ਹੀ 3 ਤਸਕਰਾਂ ਨੂੰ ਕਾਬੂ ਕੀਤਾ। ਇਨ੍ਹਾਂ ਦੀ ਪਛਾਣ ਭੁਪਿੰਦਰ ਸਿੰਘ ਭਿੰਦਾ, ਨਰਿੰਦਰ ਸਿੰਘ ਅਤੇ ਰਣਜੋਧ ਸਿੰਘ ਵਾਸੀ ਹਰੂਵਾਲ ਵਜੋਂ ਹੋਈ ਹੈ। ਤਸਕਰਾਂ ਨੇ ਹੈਰੋਇਨ ਪਾਕਿਸਤਾਨ ਤੋਂ ਡਰੋਨ ਅਤੇ ਹੋਰ ਸਾਧਨਾਂ ਰਾਹੀਂ ਮੰਗਵਾਇਆ ਸੀ। (Heroin)