ਭਾਰਤ ਨੇ ਲਾਂਚ ਕੀਤੀ ਦੁਨੀਆ ਦੀ ਪਹਿਲੀ ਸਿਰਫ਼ ਇਥਨੌਲ ਨਾਲ ਚੱਲਣ ਵਾਲੀ ਕਾਰ

(ਏਜੰਸੀ) ਨਵੀਂ ਦਿੱਲੀ। ਪ੍ਰੀਮੀਅਮ ਹਿੱਸੇ ਦੇ ਯਾਤਰੀ ਵਾਹਨ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਟੋਇਟਾ ਕਿਰਲੋਸਕਰ ਮੋਟਰ ਨੇ ਬਾਇਓ ਫਿਊਲ ਅਤੇ ਇਲੈਕਟਿ੍ਰਕ ਫਿਊਲ ਦੋਵਾਂ ਦਾ ਸਪੋਰਟ ਕਰਨ (Ethanol Car )ਵਾਲੇ ਦੁਨੀਆ ਦੇ ਪਹਿਲੇ ਬੀਐੱਸ 9 (ਸਟੇਜ 2) ਇਲੈਕਟਰੀਫਾਈਡ ਫਲੈਕਸ ਫਿਊਲ ਵਾਹਨ ਦੇ ਪ੍ਰੋਟੋਟਾਈਪ ਨੂੰ ਅੱਜ ਲਾਂਚ ਕੀਤਾ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ, ਕੇਂਦਰੀ ਭਾਰੀ ਉਦਯੋਗ ਮੰਤਰੀ ਮਹਿੰਦਰ ਨਾਥ ਪਾਂਡੇ ਅਤੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਰਲੋਸਕਰ ਸਿਸਟਮਜ਼ ਪ੍ਰਾਈਵੇਟ ਲਿਮਟਿਡ ਅਤੇ ਪ੍ਰਬੰਧ ਮੈਨੇਜਿੰਗ ਡਾਇਰੈਕਟਰ ਗੀਤਾਂਜਲੀ ਕਿਰਲੋਸਕਰ ਅਤੇ ਟੋਇਟਾ ਕਿਰਲੋਸਕਰ ਮੋਟਰ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਐੱਮ ਯੋਸ਼ਿਮੁਰਾ ਦੀ ਮੌਜ਼ੂਦਗੀ ਵਿੱਚ ਇਸ ਵਾਹਨ ਨੂੰ ਲਾਂਚ ਕੀਤਾ ਗਿਆ।

ਦੋ ਅਤੇ ਤਿੰਨ ਪਹੀਆ ਵਾਹਨ ਵੀ ਜਲਦ ਹੀ ਦੇਸ਼ ’ਚ ਲਾਂਚ ਹੋਣ ਜਾ ਰਹੇ ਹਨ

ਇਸ ਵਾਹਨ ’ਚ ਫਿੱਟ ਇੰਜਣ 60 ਫੀਸਦੀ ਇਲੈਕਟਿ੍ਰਕ ਤੇ 40 ਫੀਸਦੀ ਈਥਾਨੋਲ ’ਤੇ ਚੱਲੇਗਾ। ਕੰਪਨੀ ਨੇ ਭਾਰਤ ਦੀ ਜ਼ਰੂਰਤ ਦੇ ਹਿਸਾਬ ਨਾਲ ਇਸ ਇੰਜਣ ’ਚ ਕਈ ਬਦਲਾਅ ਕੀਤੇ ਹਨ, ਜਿਵੇਂ ਕਿ ਮਾਈਨਸ 15 ਡਿਗਰੀ ਸੈਲਸੀਅਸ ਤਾਪਮਾਨ ’ਚ ਵੀ ਇੰਜਣ ਨੂੰ ਸਟਾਰਟ ਕਰਨਾ। ਇਸ ਮੌਕੇ ਗਡਕਰੀ ਨੇ ਕਿਹਾ ਕਿ ਈਥਾਨੋਲ ’ਤੇ ਚੱਲਣ (Ethanol Car) ਵਾਲੇ ਦੋ ਅਤੇ ਤਿੰਨ ਪਹੀਆ ਵਾਹਨ ਵੀ ਜਲਦ ਹੀ ਦੇਸ਼ ’ਚ ਲਾਂਚ ਹੋਣ ਜਾ ਰਹੇ ਹਨ Ethanol Car

Ethanol Car

ਤੇਲ ਮਾਰਕੀਟਿੰਗ ਕੰਪਨੀਆਂ ਨੂੰ ਈਥਾਨੋਲ ਪੰਪ ਸ਼ੁਰੂ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਕੰਪਨੀਆਂ ਇਸ ’ਤੇ ਚੱਲਣ ਵਾਲੇ ਵਾਹਨ ਬਣਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਪੈਟਰੋਲ ਵਿੱਚ 11.75 ਫੀਸਦੀ ਈਥਾਨੋਲ ਮਿਲਾਇਆ ਜਾ ਰਿਹਾ ਹੈ, ਜਿਸ ਨੂੰ ਵਧਾ ਕੇ 20 ਫੀਸਦੀ ਕੀਤਾ ਜਾਣਾ ਹੈ। ਹੁਣ ਦੇਸ਼ ਵਿੱਚ ਗੰਨੇ ਤੋਂ ਹੀ ਨਹੀਂ, ਸਗੋਂ ਚਾਵਲ, ਮੱਕੀ ਤੇ ਹੋਰ ਅਨਾਜਾਂ ਤੋਂ ਵੀ ਈਥਾਨੋਲ ਬਣਾਇਆ ਜਾ ਰਿਹਾ ਹੈ। ਇਸ ਨਾਲ ਨਾ ਸਿਰਫ ਦਰਾਮਦ ਬਿੱਲ ਘਟੇਗਾ, ਸਗੋਂ ਦੇਸ਼ ਦੇ ਕਿਸਾਨਾਂ ਦੀ ਆਮਦਨ ਵੀ ਵਧੇਗੀ। ਹੁਣ ਕਿਸਾਨਾਂ ਵੱਲੋਂ ਤਿਆਰ ਕੀਤੇ ਗਏ ਉਤਪਾਦਾਂ ਤੋਂ ਈਥਾਨੋਲ ਬਣਾਉਣ ਦਾ ਕੰਮ ਜ਼ੋਰ ਫੜ ਰਿਹਾ ਹੈ।

LEAVE A REPLY

Please enter your comment!
Please enter your name here