ਨਵੀਂ ਦਿੱਲੀ (ਏਜੰਸੀ)। ਮਹਿੰਗਾਈ ਨਾਲ ਆਮ ਲੋਕਾਂ ਨੂੰ ਰਾਹਤ ਦੇਣ ਲਈ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਕਰੀਬ ਇੱਕ ਮਹੀਨੇ ਤੋਂ ਆਮ ਲੋਕਾਂ ਨੂੰ ਇਸ ਕਾਰਨ ਸਸਤੇ ਭਾਅ ’ਤੇ ਟਮਾਟਰ ਉਪਲਬਧ ਕਰਵਾਏ ਜਾ ਰਹੇ ਹਨ। ਹੁਣ ਸਰਕਾਰ ਸਸਤੇ ਭਾਅ ’ਚ ਗੰਢੇ ਵੀ ਉਪਲਬਧ ਕਰਵਾਉਣ ਜਾ ਰਹੀ ਹੈ। ਇਸ ਦੇ ਤਹਿਤ ਲੋਕਾਂ ਨੂੰ 25 ਰੁਪਏ ਕਿੱਲੋ ਪਿਆਜ਼ ਮਿਲੇਗਾ। (Tomato Onion Prices)
ਸਬਸਿਡੀ ਭਾਅ ’ਤੇ ਗੰਢਿਆਂ ਦੀ ਵਿੱਕਰੀ ਸੋਮਵਾਰ 21 ਅਗਸਤ ਤੋਂ ਸ਼ੁਰੂ ਹੋਵੇਗੀ। ਸਸਤੇ ਭਾਅ ’ਤੇ ਪਿਆਜ਼ ਦੀ ਇਹ ਵਿਕਰੀ ਸਹਿਕਾਰੀ ਏਜੰਸੀ ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰਸ ਫੈਡਰੇਸ਼ਨ ਆਫ ਇੰਡੀਆ ਲਿਮਟਿਡ ਭਾਵ ਐੱਨਸੀਸੀਐੱਫ ਵੱਲੋਂ ਕੀਤੀ ਜਾਵੇਗੀ। ਇੱਕ ਸਰਕਾਰੀ ਰਿਲੀਜ਼ ’ਚ ਦੱਸਿਆ ਗਿਆ ਕਿ ਐੱਨਸੀਸੀਐੱਫ ਸੋਮਵਾਰ ਨੂੰ 25 ਰੁਪਏ ਕਿੱਲੋ ਦੀ ਸਬਸਿਡੀ ’ਤੇ ਪਿਆਜ਼ ਦੀ ਵਿਕਰੀ ਕਰੇਗੀ। (Tomato Onion Prices)
ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਸਰਕਾਰ ਨੇ ਪਿਆਜ਼ ਦੇ ਨਿਰਯਾਤ ’ਤੇ ਪਾਬੰਦੀ ਲਾਉਣ ਦੀ ਜਾਣਕਾਰੀ ਦਿੱਤੀ ਸੀ। ਕੇਂਦਰ ਸਰਕਾਰ ਨੇ ਦੇਸ਼ ਤੋਂ ਪਿਆਜ਼ ਦੇ ਨਿਰਯਾਤ ’ਤੇ 40 ਫੀਸਦੀ ਦੀ ਭਾਰੀ ਡਿਊਟੀ ਲਾਉਣ ਦਾ ਫੈਸਲਾ ਕੀਤਾ ਹੈ। ਨਿਰਯਾਤ ’ਤੇ ਇਹ ਪਾਬੰਦੀ 31 ਦਸੰਬਰ 2023 ਤੱਕ ਲਾਗੂ ਰਹੇਗੀ।