ਨੈਨੀਤਾਲ। (Zero Shadow Day 2023) ਦੁਨੀਆਂ ’ਚ ਅਜਬ-ਗਜ਼ਬ ਕਿੱਸੇ ਸੁਨਣ ਨੂੰ ਮਿਲਦੇ ਰਹਿੰਦੇ ਹਨ। ਕੁਝ ਅਨੋਖੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇੰਜ ਹੀ ਦੁਨੀਆਂ ’ਚ ਬਿਨਾ ਪਰਛਾਵੇਂ ਵਾਲਾ ਦਿਨ ਵੀ ਹੁੰਦਾ ਹੈ, ਜਦੋਂ ਸੂਰਜ ਦੀਆਂ ਕਿਰਨਾਂ ਇਨਸਾਨ ’ਤੇ ਸਿੱਧੀਆਂ ਪੈਂਦੀਆਂ ਹਨ ਜਿਸ ਕਾਰਨ ਵਿਅਕਤੀ ਜਾਂ ਵਸਤੂ ਦਾ ਪਰਛਾਵਾਂ ਕੁਝ ਪਲ ਲਈ ਸਾੀ ਛੱਡ ਜਾਂਦਾ ਹੈ ਕਿਉਂਕਿ ਉਸ ਸਮੇਂ ਸੂਰਜ ਵਿਥਕਾਰ ਰੇਖਾ ਦੇ ਠੀਕ ਉੱਪਰ ਹੰੁਦਾ ਹੈ। ਸ਼ੁੱਕਰਵਾਰ ਨੂੰ ਦੱਖਣੀ ਭਾਰਤ ਦੇ ਕੁਝ ਹਿੱਸਿਆਂ ’ਚ ਕੁਝ ਹਿੱਸਿਆਂ ’ਚ ਜ਼ੀਰੋ ਪਰਛਾਵੇਂ ਵਾਲਾ ਦਿਨ ਰਿਹਾ।
Zero Shadow Day 2023
ਨੈਨੀਤਾਲ ਦੇ ਸੀਨੀਅਰ ਖੁਗੋਲ ਵਿਗਿਆਨੀ ਡਾ. ਸ਼ਸ਼ੀਭੂਸ਼ਣ ਪਾਂਡੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਘਟਨਾ ਕਰਕ ਤੇ ਮਕਰ ਰੇਖਾ ਦੇ ਵਿਚਕਾਰ ਆਉਣ ਵਾਲੀ ਵਿਥਕਾਰ ਰੇਖਾ ਦੇ ਵਿੱਚ ਹੀ ਹੁੰਦੀ ਹੈ। ਕਰਕ ਰੇਖਾ ਭਾਵ 23.5 ਵਿਥਕਾਰ ’ਤੇ 21-22 ਜੂਨ ਨੂੰ ਹਰ ਸਾਲ ਦੁਪਹਿਰ ’ਚ ਪਰਛਾਵਾਂ ਜ਼ੀਰੋ ਹੋ ਜਾਦਾ ਹੈ ਭਾਵ ਪਰਛਾਵਾਂ ਸਾਥ ਛੱਡ ਜਾਂਦਾ ਹੈ। ਉਸੇ ਤਰ੍ਹਾਂ 21-22 ਦਸੰਬਰ ਨੂੰ ਦੱਖਣੀ ਗੋਲਾਅਰਧ ’ਚ ਇਹ ਸਥਿਤੀ ਬਣਦੀ ਹੈ। ਇਸ ਤੋਂ ਬਾਅਦ ਜ਼ੀਰੋ ਵਿਥਕਾਰ ਭਾਵ ਵਿਸ਼ਵਤ ਰੇਖਾ ਤੋਂ 23.5 ਵਿਥਕਾਰ ਦੇ ਵਿਚਕਾਰ ਤਰੀਕ ਤੇ ਸਥਾਨ ਦੇ ਨਲ ਜ਼ੀਰੋ ਸ਼ੈੱਡੋ ਦੀ ਸੀਿਤੀ ਬਦਲਦੀ ਰਹਿੰਦੀ ਹੈ ਅਤੇ ਇਸ ਘਟਨਾ ਦੀ ਪੁਨਰ ਅਵਿਰਤੀ ਹਰ ਸਾਲ ਹੁੰਦੀ ਹੈ। 18 ਅਗਸਤ ਭਾਵ ਸ਼ੁੱਕਰਵਾਰ ਨੂੰ ਮੰਗਲੌਰ, ਬੰਟਵਾਲ, ਸਕਲੇਸ਼ਪੁਰ, ਹਾਸਨ, ਬਿਦਾਦੀ, ਬੰਗਲੌਰ, ਦਸ਼ਰਹੱਲੀ, ਬੰਗਾਰਪੇਟ, ਕੋਲਾਰ, ਵੈੱਲੋਰ, ਅਰਕੋਟ, ਅਰਾਕੋਨਮ, ਸ੍ਰੀਪੇਰੰਬਟੂਰ, ਤਿਰੁਵਲੂਰ, ਅਵਾਡੀ, ਚੇਨੱਈ ਆਦਿ ਸਥਾਨਾਂ ’ਤੇ ਜ਼ੀਰੋ ਸ਼ੈਡੋ ਡੇ ਰਿਹਾ। (Zero Shadow Day 2023)
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਦਾ ਸੂਰਜੀ ਊਰਜਾ ਸਬੰਧੀ ਵੱਡਾ ਬਿਆਨ, ਪੜ੍ਹੋ ਕੀ ਕਿਹਾ…
ਖੁਗੋਲ ਵਿਗਿਆਨੀ ਅਨੁਸਾਰ ਧਰਤੀ ਦੇ ਆਪਣੇ ਅਕਸ਼ ’ਤੇ 23.5 ਡਿਗਰੀ ਝੁਕੀ ਹੋਣ ਕਾਰਨ ਜ਼ੀਰੋ ਪਰਛਾਵੇੀ ਦੀ ਸੀਿਤੀ ਤਾਂ ਬਣਦੀ ਹੀ ਹੈ। ਰੁੱਤਾਂ ਵੀ ਇਸੇ ਕਰਕੇ ਬਦਲਦੀਆਂ ਹਨ। ਭੂੰਗੌਲਿਕ ਲਿਹਾਜ਼ ਨਾਲ ਧਰਤੀ ਨੂੰ ਤਿੰਨ ਮਹੱਤਵਪੂਰਨ ਰੇਖਵਾਂ ’ਚ ਅੰਕਿਤ ਕੀਤਾ ਗਿਆ ਹੈ, ਜੋ ਵਿਸ਼ਵਤ, ਮਕਰ ਤੇ ਕਰਕ ਰੇਖਾ ਹੈ। 27 ਅਗਸਤ ਨੂੰ ਸ਼ਨੀ ਦਰਸ਼ਨ ਦਾ ਸੁਨਹਿਰੀ ਮੌਕਾ ਹੋਵਗਾ। ਇਸ ਖੁਗੋਲੀ ਘਟਨਾ ’ਚ ਸ਼ਨੀ ਧਰਤੀ ਦੇ ਸਭ ਤੋਂ ਵੱਧ ਨੇੜੇ ਪਹੁੰਚ ਜਾਵੇਗਾ ਤੇ ਸੁਨਹਿਰੀ ਤਾਰੇ ਵਾਂਗ ਚਮਕਦਾ ਨਜ਼ਰ ਆਵੇਗਾ। ਇਸ ਖਗੌਲੀ ਘਟਨਾ ਨੂੰ ਅਪੋਜਿਸਨ ਕਿਹਾ ਜਾਂਦਾ ਹੈ, ਜਿਸ ’ਚ ਪੱਛਮ ’ਚ ਸੂਰਜ ਛਿਪ ਰਿਹਾ ਹੋਵੇਗਾ ਉਦੋਂ ਹੀ ਪੂਰਬ ਦਿਸ਼ਾ ’ਚ ਸ਼ਨੀ ਉਦੈ ਹੋ ਰਿਹਾ ਹੋਵੇਗਾ। ਡਾ ਪਾਂਡੇ ਅਨੁਸਾਰ ਇਸ ਮਹੀਨੇ ਦੀ ਆਖਰੀ ਖਗੋਲੀ ਘਟਨਾ ਸੁਪਰਮੂਨ ਦੀ ਹੋਵੇਗੀ, ਜਿਸ ਨੂੰ ਬਲੂ ਮੂਨ ਵੀ ਕਿਹਾ ਜਾਂਦਾ ਹੈ। ਅਗਸਤ ’ਚ ਪਹਿਲਾ ਸੁਪਰਮੂਨ ਇੱਕ ਅਗਸਤ ਨੂੰ ਹੋਇਆ ਸੀ ਅਤੇ ਹੁਣ ਦੂਜਾ 31 ਅਗਸਤ ਦੀ ਰਾਤ ਨੂੰ ਦੇਖਣ ਨੂੰ ਮਿਲੇਗਾ।