ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News ਇਸ ਜਗ੍ਹਾ ਰੁਕ-...

    ਇਸ ਜਗ੍ਹਾ ਰੁਕ-ਰੁਕ ਕੇ ਪੈ ਰਿਹੈ ਮੀਂਹ, ਮੌਸਮ ਵਿਭਾਗ ਦੀ ਚੇਤਾਵਨੀ

    Weather Report

    ਮੌਸਮ ਵਿਭਾਗ ਨੇ 14 ਜ਼ਿਲ੍ਹਿਆਂ ਵਿੱਚ ਮੀਂਹ ਦੀ ਚੇਤਾਵਨੀ ਕੀਤੀ ਜਾਰੀ

    ਜੈਪੁਰ। ਰਾਜਸਥਾਨ ਵਿੱਚ ਬੁੱਧਵਾਰ ਨੂੰ ਰੁਕ-ਰੁਕ ਕੇ ਮੀਂਹ ਪੈਣ ਦੀ ਸੂਚਨਾ ਹੈ। ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਰੁਕ-ਰੁਕ ਕੇ ਪਏ ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਜੈਪੁਰ ਤੋਂ ਇਲਾਵਾ ਰਾਜਸਥਾਨ ਦੇ 13 ਤੋਂ ਵੱਧ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। (Meteorological Department)

    ਮੌਸਮ ਵਿਭਾਗ ਮੁਤਾਬਕ ਪੂਰਬੀ ਭਾਰਤ ’ਚ ਸਰਗਰਮ ਮਾਨਸੂਨ ਕਾਰਨ ਪੂਰਾ ਰਾਜਸਥਾਨ ਪ੍ਰਭਾਵਿਤ ਹੋਵੇਗਾ। ਅਗਲੇ 24 ਘੰਟਿਆਂ ਦੌਰਾਨ ਸੂਬੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜਾਣਕਾਰੀ ਮੁਤਾਬਕ ਰਾਜਧਾਨੀ ਜੈਪੁਰ ‘ਚ ਬੁੱਧਵਾਰ ਸਵੇਰ ਤੋਂ ਹੀ ਮੌਸਮ ਨੇ ਕਰਵਟ ਲੈ ਲਈ। ਸਵੇਰ ਵੇਲੇ ਬੱਦਲ ਛਾਏ ਰਹੇ ਅਤੇ ਫਿਰ ਹਲਕੀ ਬਾਰਿਸ ਸੁਰੂ ਹੋ ਗਈ। ਇਸ ਬਾਰਿਸ ਕਾਰਨ ਤਾਪਮਾਨ ‘ਚ ਕਰੀਬ 3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜੈਪੁਰ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਅਗਲੇ 24 ਘੰਟਿਆਂ ਵਿੱਚ ਰਾਜ ਦੇ ਜੈਪੁਰ, ਅਲਵਰ, ਭਰਤਪੁਰ, ਟੋਂਕ, ਦੌਸਾ, ਕਰੌਲੀ, ਸਵਾਈ ਮਾਧੋਪੁਰ, ਭੀਲਵਾੜਾ, ਝੁੰਝੁਨੂ, ਸੀਕਰ ਅਤੇ ਧੌਲਪੁਰ ਜ਼ਿਲ੍ਹਿਆਂ ਵਿੱਚ ਗਰਜ ਨਾਲ ਮੀਂਹ ਪੈਣ ਦੀ ਚੇਤਾਵਨੀ ਹੈ। ਇਸ ਦੇ ਨਾਲ ਹੀ ਪੱਛਮੀ ਰਾਜਸਥਾਨ ਦੇ ਜੋਧਪੁਰ, ਬੀਕਾਨੇਰ ਅਤੇ ਉਦੈਪੁਰ ਜ਼ਿਲ੍ਹਿਆਂ ਵਿੱਚ ਵੀ ਹਲਕੀ ਬਾਰਿਸ ਹੋਣ ਦੀ ਸੰਭਾਵਨਾ ਹੈ। (Meteorological Department)

    ਮੌਸਮ ਵਿਭਾਗ ਮੁਤਾਬਕ ਜੇਕਰ ਮਾਨਸੂਨ ਦੀ ਹੁਣ ਤੱਕ ਦੀ ਸਥਿਤੀ ‘ਤੇ ਨਜਰ ਮਾਰੀਏ ਤਾਂ ਰਾਜਸਥਾਨ ’ਚ ਔਸਤ ਨਾਲੋਂ 34 ਫੀਸਦੀ ਜ਼ਿਆਦਾ ਮੀਂਹ ਪਿਆ ਹੈ। 1 ਜੂਨ ਤੋਂ 15 ਅਗਸਤ ਤੱਕ ਰਾਜ ਵਿੱਚ 294.3 ਮਿਲੀਮੀਟਰ ਮੀਂਹ ਪਿਆ ਹੈ, ਜਦੋਂ ਕਿ ਇਸ ਸੀਜਨ ਵਿੱਚ ਹੁਣ ਤੱਕ 395.2 ਮਿਲੀਮੀਟਰ ਮੀਂਹ ਪੈ ਚੁੱਕਾ ਹੈ। ਸਭ ਤੋਂ ਵੱਧ ਮੀਂਹ ਸਿਰੋਹੀ, ਜਲੌਰ, ਰਾਜਸਮੰਦ, ਪਾਲੀ ਜ਼ਿਲ੍ਹਿਆਂ ਵਿੱਚ ਦਰਜ ਕੀਤਾ ਗਿਆ।

    ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਹੜ੍ਹ ਪੀੜਤ ਲੋਕਾਂ ਨਾਲ ਕੀਤਾ ਵਾਅਦਾ ਨਿਭਾਇਆ, ਮੁਆਵਜ਼ੇ ਦੇ ਚੈੱਕ ਸੌਂਪੇ

    LEAVE A REPLY

    Please enter your comment!
    Please enter your name here