ਉੱਤਰ ਪੱਛਮੀ ਭਾਰਤ ’ਚ ਹਾਲ ਹੀ ’ਚ ਆਈ ਭਾਰੀ ਬਰਸਾਤ ਦਾ ਕਾਰਨ ਮੌਸਮ ਵਿਗਿਆਨੀਆਂ ਨੇ ਜਲਵਾਯੂ (Climate) ਬਦਲਾਅ ਦੱਸਿਆ ਹੈ। ਭਾਰਤ ’ਚ ਮੌਸਮ ’ਚ ਬੇਹੱਦ ਉਤਾਰ-ਚੜ੍ਹਾਅ ’ਚ ਜਲਵਾਯੂ ਬਦਲਾਅ ਦੀ ਭੂਮਿਕਾ ਮਜ਼ਬੂਤ ਹੁੰਦੀ ਜਾ ਰਹੀ ਹੈ। ਹਿਮਾਚਲ ਪ੍ਰਦੇਸ਼, ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ’ਚ ਮੌਸਮ ਦੀਆਂ ਤਿੰਨ ਪ੍ਰਣਾਲੀਆਂ ਦੇ ਮਿਲਣ ਨਾਲ ਹਾਲ ਹੀ ’ਚ ਵਧੇਰੇ ਬਰਸਾਤ ਹੋਈ ਹੈ। ਇਹ ਤਿੰਨ ਪ੍ਰਣਾਲੀਆਂ ਪੱਛਮੀ ਹਿਮਾਲਿਆ ’ਚ ਪੱਛਮੀ ਗੜਬੜ, ਉੱਤਰ ਪੱਛਮੀ ਮੈਦਾਨਾਂ ’ਚ ਚੱਕਰਵਾਤੀ ਸਥਿਤੀ ਅਤੇ ਗੰਗਾ ਦੇ ਮੈਦਾਨਾਂ ’ਚ ਮਾਨਸੂਨ ਦੀ ਧੁਰੀ ਹਨ।
ਉੱਤਰ ਪੱਛਮੀ ਭਾਰਤ ਦੇਸ਼ ਦੇ ਸਭ ਤੋਂ ਸੁੱਕੇ ਖੇਤਰਾਂ ’ਚੋਂ ਇੱਕ ਹੈ ਪਰ ਇਸ ਮੌਸਮ ’ਚ ਇੱਥੇ ਸਭ ਤੋਂ ਜ਼ਿਆਦਾ ਬਰਸਾਤ ਹੋਈ ਹੈ ਅਤੇ ਇਹ ਆਮ ਤੋਂ ਲਗਭਗ 65 ਫੀਸਦੀ ਜ਼ਿਆਦਾ ਹੈ। ਜਦੋਂਕਿ ਪੂਰੇ ਦੇਸ਼ ਦਾ ਮੁਲਾਂਕਣ ਕਰੀਏ ਤਾਂ ਦੇਸ਼ ’ਚ ਜੂਨ ਤੋਂ ਹੁਣ ਤੱਕ ਬਰਸਾਤ ’ਚ 40 ਫੀਸਦੀ ਦੀ ਕਮੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ੳੱੁਤਰ ਪੱਛਮੀ ਭਾਰਤ ’ਚ ਵਧੇਰੇ ਬਰਸਾਤ ਦਾ ਕਾਰਨ ਚੱਕਰਵਾਤ ਬਿਪਰਜੋਏ ਹੈ। ਦੂਜਾ ਕਾਰਨ ਪੱਛਮੀ ਗੜਬੜ ਅਤੇ ਮਾਨਸੂਨ ਦੇ ਚੱਕਰ ਦਾ ਮਿਲਣਾ ਹੈ। ਇਹ ਜਲਵਾਯੂ ਬਦਲਾਅ ਦਾ ਸੰਕੇਤ ਹੈ ਕਿਉਂਕਿ ਇਸ ਖੇਤਰ ’ਚ ਜੁਲਾਈ-ਅਗਸਤ ’ਚ ਜਿਆਦਾ ਬਰਸਾਤ ਨਹੀਂ ਹੁੰਦੀ ਹੈ। ਜਦੋਂਕਿ ਭਾਰਤ ਦੇ ਇੱਕ ਤਿਹਾਈ ਤੋਂ ਵੱਡੇ ਭਾਗ ’ਚ ਮਾਨਸੂਨ ਦੇ ਸ਼ੁਰੂ ਹੋਣ ਤੋਂ ਹੁਣ ਤੱਕ ਆਮ ਤੋਂ ਘੱਟ ਬਰਸਾਤ ਹੋਈ ਹੈ। ਦੇਸ਼ ਦੇ 271 ਜ਼ਿਲ੍ਹਿਆਂ ਵਿਚ ਆਮ ਤੋਂ ਘੱਟ ਬਰਸਾਤ ਹੋਈ ਹੈ ਜਦੋਂਕਿ 134 ਜਿਲ੍ਹਿਆਂ ’ਚ ਵਧੇਰੇ ਬਰਸਾਤ ਹੋਈ ਹੈ।
22 ਤੋਂ 44 ਫ਼ੀਸਦੀ ਘੱਟ ਮੀਂਹ ਪਿਆ | Climate
ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਪੂਰੇ ਦੇਸ਼ ’ਚ 72 ਫੀਸਦੀ ਘੱਟ ਬਰਸਾਤ ਹੋਈ ਹੈ ਜਿਸ ’ਚ ਪੂਰਬੀ ਅਤੇ ਪੱਛਮੀ ਭਾਗ ਵੀ ਸ਼ਾਮਲ ਹਨ ਅਤੇ ਇਸ ਦਾ ਕਾਰਨ ਪੱਛਮੀ ਬੰਗਾਲ ’ਚ ਦਬਾਅ ਘੱਟ ਹੋਣਾ ਹੈ ਜਿਸ ਕਾਰਨ ਪੱਛਮੀ ਬੰਗਾਲ, ਬਿਹਾਰ, ਝਾਰਖੰਡ ਅਤੇ ਹੋਰ ਰਾਜ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਉੱਤਰ ਪੱਛਮ ’ਚ ਵੀ ਕੁਝ ਰਾਜਾਂ ’ਚ ਆਮ ਤੋਂ 22 ਤੋਂ 44 ਫੀਸਦੀ ਘੱਟ ਬਰਸਾਤ ਹੋਈ ਹੈ ਇਸ ਲਈ ਮਾਮਲੇ ਦੀ ਡੂੰਘਾਈ ’ਚ ਜਾਣ ’ਤੇ ਇਸ ਨਤੀਜੇ ’ਤੇ ਪਹੰੁਚਿਆ ਜਾ ਸਕਦਾ ਹੈ ਕਿ ਧਰਤੀ ਦੇ ਤਾਪਮਾਨ ’ਚ ਵਾਧੇ ਨਾਲ ਮਾਨਸੂਨ ਦੇ ਪੈਟਰਨ ’ਚ ਬਦਲਾਅ ਆਇਆ ਹੈ। ਧਰਤੀ ਅਤੇ ਸਮੁੰਦਰ ਦੋਵਾਂ ਦੇ ਤਾਪਮਾਨ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਾਰਨ ਹਵਾ ਦੁਆਰਾ ਜ਼ਮੀਨ ਨੂੰ ਸੋਖਣ ਦੀ ਸਮਰੱਥਾ ਵਧੀ ਹੈ ਅਤੇ ਇਸ ਦੇ ਚੱਲਦਿਆਂ ਭਾਰਤ ’ਚ ਬੇਹੱਦ ਉਤਾਰ-ਚੜ੍ਹਾਅ ਵਾਲੀਆਂ ਮੌਸਮੀ ਘਟਨਾਵਾਂ ’ਚ ਵਾਧਾ ਹੋ ਰਿਹਾ ਹੈ ਅਤੇ ਇਸ ਦਾ ਕਾਰਨ ਜਲਵਾਯੂ ਬਦਲਾਅ ਹੈ।
ਧਰਤੀ ਦਾ ਤਾਪਮਾਨ ਵਧਿਆ | Climate
ਅਲ ਨੀਨੋ ਕਾਰਨ ਧਰਤੀ ਦਾ ਤਾਪਮਾਨ ਵਧ ਰਿਹਾ ਹੈ। ਜੰਗਲਾਂ ਦੀ ਅੱਗ ਅੱਜ ਤਿੰੰਨ ਗੁਣਾ ਜ਼ਿਆਦਾ ਖੇਤਰ ਤੱਕ ਫੈਲ ਗਈ ਹੈ ਜਿਸ ਕਾਰਨ ਵਾਤਾਵਰਨ ’ਚ ਤਿੰਨ ਗੁਣਾ ਜ਼ਿਆਦਾ ਕਾਰਬਨ ਡਾਇਆਕਸਾਈਡ ਪਹੁੰਚ ਰਹੀ ਹੈ ਅਤੇ ਗ੍ਰੀਨ ਹਾਊਸ ਗੈਸਾਂ ਵਧ ਰਹੀਆਂ ਹਨ। ਉੱਤਰੀ ਅਟਲਾਂਟਿਕ ’ਚ ਤਾਪਮਾਨ ਵਧ ਰਿਹਾ ਹੈ ਜਦੋਂਕਿ ਅਰਬ ਸਾਗਰ ਦਾ ਤਾਪਮਾਨ ਜਨਵਰੀ ਤੋਂ ਬੇਹੱਦ ਵਧ ਰਿਹਾ ਹੈ ਜਿਸ ਦੇ ਚੱਲਦਿਆਂ ਉੱਤਰੀ ਅਤੇ ਪੱਛਮੀ ਭਾਰਤ ’ਚ ਗਰਮੀ ਵਧ ਰਹੀ ਹੈ। ਇਸ ਤੋਂ ਇਲਾਵਾ ਉੱਪਰੀ ਪੱਧਰ ’ਤੇ ਚੱਕਰ ਆਮ ਹੈ ਜਿਸ ਕਾਰਨ ਉੱਤਰ ਅਤੇ ਮੱਧ ਭਾਰਤ ’ਚ ਜਿਵੇਂ ਦੀ ਬਰਸਾਤ ਹੋਈ ਹੈ ਉਵੇਂ ਦੀਆਂ ਸਥਿਤੀਆਂ ਬਣ ਰਹੀਆਂ ਹਨ।
ਕਈ ਰਿਪੋਰਟਾਂ ਅਤੇ ਰਿਸਰਚਾਂ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਮਾਨਸੂਨ ਪੈਟਰਨ ’ਤੇ ਜਲਵਾਯੂ ਬਦਲਾਅ ਦਾ ਅਸਰ ਪੈ ਰਿਹਾ ਹੈ ਅਤੇ ਇਸ ਨਾਲ ਵਾਤਾਵਰਨ ਅਤੇ ਸਮੁੰਦਰੀ ਸਥਿਤੀਆਂ ’ਚ ਬਦਲਾਅ ਆ ਰਿਹਾ ਹੈ ਅਤੇ ਧਰਤੀ ਦੇ ਤਾਪਮਾਨ ’ਚ ਵਾਧੇ ਦੇ ਪ੍ਰਭਾਵ ਵਧ ਰਹੇ ਹਨ। ਜਰਮਨੀ ਦੇ ਪੋਟਸਡੈਮ ਇੰਸਟੀਚਿਊਟ ਫੋਰ ਕਲਾਈਮੇਟ ਇੰਪੈਕਟ ਰਿਸਰਚ ਦੇ ਇੱਕ ਅਧਿਐਨ ’ਚ ਕਿਹਾ ਗਿਆ ਹੈ ਕਿ ਤਾਪਮਾਨ ’ਚ ਹਰੇਕ 1 ਡਿਗਰੀ ਸੈਲਸੀਅਸ ਦੇ ਵਾਧੇ ਨਾਲ ਮਾਨਸੂਨ ਦੀ ਬਰਸਾਤ ’ਚ ਲਗਭਗ 5 ਫੀਸਦੀ ਦਾ ਵਾਧਾ ਹੋਵੇਗਾ। ਧਰਤੀ ਦੇ ਤਾਪਮਾਨ ’ਚ ਵਾਧੇ ਕਾਰਨ ਭਾਰਤ ’ਚ ਪਹਿਲਾਂ ਦੀ ਤੁਲਨਾ ’ਚ ਮਾਨਸੂਨ ’ਚ ਜ਼ਿਆਦਾ ਬਰਸਾਤ ਹੋ ਰਹੀ ਹੈ।
ਅਰਥਵਿਵਸਥਾ ਪ੍ਰਭਾਵਿਤ
ਉਜ ਜਲਵਾਯੂ ਬਦਲਾਅ ਕਾਰਨ ਭਾਰਤ ’ਚ ਮਾਨਸੂਨ ਦੇ ਮੌਸਮ ’ਚ ਬੇਹੱਦ ਉਤਾਰ-ਚੜ੍ਹਾਅ ਹੋ ਰਿਹਾ ਹੈ। ਇਸ ਅਧਿਐਨ ’ਚ ਇਹ ਵੀ ਕਿਹਾ ਗਿਆ ਹੈ ਕਿ 21ਵੀਂ ਸਦੀ ’ਚ ਮਾਨਸੂਨ ਦੀ ਗਤੀ ’ਚ ਇਸ ਦੀ ਹੋਂਦ ਰਹੇਗੀ ਅਤੇ ਜਲਵਾਯੂ ਬਦਲਾਅ ਦੇ ਕਾਰਨ ਮੌਸਮ ’ਚ ਵਧੇਰੇ ਉਤਾਰ-ਚੜ੍ਹਾਅ ਆ ਰਹੇ ਹਨ ਅਤੇ ਜਿਸ ਦਾ ਲੋਕਾਂ ਨੂੰ, ਖਾਸ ਕਰਕੇ ਸਮਾਜ ਦੇ ਕਮਜ਼ੋਰ ਵਰਗਾਂ ’ਤੇ ਬੇਹੱਦ ਗੰਭੀਰ ਅਸਰ ਪਵੇਗਾ। ਇਸ ਨਾਲ ਭਾਰਤੀ ਉਪ ਮਹਾਂਦੀਪ ਦੀ ਸਮਾਜਿਕ-ਆਰਥਿਕ ਸਥਿਤੀ ਪ੍ਰਭਾਵਿਤ ਹੋਵੇਗੀ।
ਮਾਨਸੂਨ ’ਚ ਉਤਾਰ-ਚੜ੍ਹਾਅ ਨਾਲ ਇਸ ਖੇਤਰ ’ਚ ਖੇਤੀ ਅਤੇ ਅਰਥਵਿਵਸਥਾ ਪ੍ਰਭਾਵਿਤ ਹੋਵੇਗੀ ਇਸ ਲਈ ਨੀਤੀ-ਨਿਰਮਾਤਾਵਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਅਤੇ ਵਿਸ਼ਵ ਭਰ ’ਚ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ’ਚ ਕਟੌਤੀ ਲਈ ਕਦਮ ਚੁੱਕਣੇ ਚਾਹੀਦੇ ਹਨ। ਮੌਸਮ ’ਚ ਅਜਿਹੇ ਵਧੇਰੇ ਉਤਾਰ-ਚੜ੍ਹਾਅ ਦੀਆਂ ਘਟਨਾਵਾਂ ਹੋ ਰਹੀਆਂ ਹਨ ਅਤੇ ਇਸ ਵਿਚਕਾਰ ਇੰਟਰ ਗਵਰਨਮੈਂਟਲ ਪੈਨਲ ਆਨ ਕਲਾਈਮੇਟ ਚੇਂਜ ਨੇ ਆਪਣੀ ਪੰਜਵੀਂ ਮੁਲਾਂਕਣ ਰਿਪੋਰਟ ’ਚ ਕਿਹਾ ਹੈ ਕਿ ਜਲਵਾਯੂ ਬਦਲਾਅ ’ਤੇ ਮਨੱੁਖ ਦਾ ਪ੍ਰਭਾਵ ਸਪੱਸ਼ਟ ਰੂਪ ਨਾਲ ਦਿਖਾਈ ਦੇ ਰਿਹਾ ਹੈ। ਮੁਲਾਂਕਣ ਰਿਪੋਰਟ -5 ’ਚ ਖੇਤਰੀ ਪ੍ਰਭਾਵਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ‘ਕਾਸੋ ਅਪ੍ਰੇਸ਼ਨ’ ਤਹਿਤ ਵੱਡੇ ਪੱਧਰ ‘ਤੇ ਕੀਤਾ ਗਿਆ ਸਰਚ ਅਪ੍ਰੈਸ਼ਨ
ਇਸ ’ਚ ਵਿਗਿਆਨੀ ਆਪਣੇ ਮਾਡਲਾਂ ’ਚ ਸੁਧਾਰ ਕਰ ਰਹੇ ਹਨ ਅਤੇ ਖੇਤਰੀ ਪੱਧਰ ’ਤੇ ਜਲਵਾਯੂ ਬਦਲਾਅ ਦੇ ਪ੍ਰਭਾਵਾਂ ਦਾ ਅਧਿਐਨ ਕਰ ਰਹੇ ਹਨ। ਵੱਖ-ਵੱਖ ਅਧਿਐਨਾਂ ’ਚ ਕਿਹਾ ਗਿਆ ਹੈ ਕਿ ਆਉਣ ਵਾਲੇ ਸਾਲਾਂ ’ਚ ਜ਼ਿਆਦਾ ਬਰਸਾਤ ਹੋਵੇਗੀ ਜਿਸ ਨਾਲ ਲੋਕਾਂ ਦੇ ਕਲਿਆਣ, ਅਰਥਵਿਵਸਥਾ, ਖੇਤੀ ਅਤੇ ਖੁਰਾਕ ਪ੍ਰਣਾਲੀ ’ਤੇ ਗੰਭੀਰ ਅਸਰ ਪਵੇਗਾ। ਮੌਸਮ ’ਚ ਇਹ ਵਧੇਰੇ ਉਤਾਰ-ਚੜ੍ਹਾਅ ਦੀਆਂ ਘਟਨਾਵਾਂ ਕੇਵਲ ਭਾਰਤ ਤੱਕ ਸੀਮਿਤ ਨਹੀਂ ਹਨ ਸਗੋਂ ਯੂਰਪ ਅਤੇ ਚੀਨ ’ਚ ਵੀ ਅਜਿਹਾ ਦੇਖਣ ਨੂੰ ਮਿਲਿਆ ਹੈ। ਇਹ ਹੁਣ ਕੇਵਲ ਵਿਕਾਸਸ਼ੀਲ ਦੇਸ਼ਾਂ ਦੀਆਂ ਸਮੱਸਿਆ ਨਹੀਂ ਹੈ ਸਗੋਂ ਇਸ ਨਾਲ ਜਰਮਨੀ, ਬੇੈਲਜ਼ੀਅਮ, ਨੀਦਰਲੈਂਡ ਵਰਗੇ ਉਦਯੋਗਿਕ ਦੇਸ਼ ਵੀ ਪ੍ਰਭਾਵਿਤ ਹੋ ਰਹੇ ਹਨ।
ਸਖ਼ਤ ਕਦਮ ਚੁੱਕਣ ਦੀ ਲੋੜ
ਆਈਟੀਸੀਸੀ ਦੀ ਖੇਤਰੀ ਖੋਜ ਰਿਪੋਰਟ ਦੇ ਮੁੱਖ ਰਿਸਰਚ ਡਾਇਰੈਕਟਰ ਅਤੇ ਐਡਜੰਕਟ ਐਸੋਸੀਏਟ ਪ੍ਰੋਫੈਸਰ, ਭਾਰਤੀ ਇੰਸਟੀਚਿਊਟ ਆਫ ਬਿਜ਼ਨਸ ਪਾਲਿਸੀ, ਭਾਰਤੀ ਇੰਸਟੀਚਿਊਟ ਆਫ਼ ਪਬਲਿਕ ਪਾਲਿਸੀ, ਇੰਡੀਅਨ ਸਕੂਲ ਆਫ਼ ਬਿਜਨਯ ਅਤੇ ਆਈਪੀਸੀ ਦੀ ਛੇਵੀਂ ਸਮੀਖਿਆ ਰਿਪੋਰਟ ਦੇ ਮੁੱਖ ਲੇਖਕ ਡਾ. ਅੰਜਲ ਪ੍ਰਕਾਸ਼ ਨੇ ਇਹ ਟਿੱਪਣੀ ਕੀਤੀ ਹੈ। ਭਾਰਤੀ ਉਪ ਮਹਾਂਦੀਪ ਦੀ ਮਾਨਸੂਨ ਪ੍ਰਣਾਲੀ ’ਚ ਮਾੜਾ-ਮੋਟਾ ਬਦਲਾਅ ਆਇਆ ਹੈ ਅਤੇ ਇਸ ਦਾ ਮੁੱਖ ਕਾਰਨ ਧਰਤੀ ਦੇ ਤਾਪਮਾਨ ’ਚ ਵਾਧਾ ਹੈ।
ਧਰਤੀ ਦੇ ਤਾਪਮਾਨ ’ਚ ਵਾਧੇ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇੇ ਜਾਣ ਦੀ ਜ਼ਰੂਰਤ ਹੈ ਤੇ ਇਸ ’ਚ ਸਭ ਤੋਂ ਮਹੱਤਵਪੂਰਨ ਜੰਗਲਾਂ ਦੀ ਕਟਾਈ ਨੂੰ ਰੋਕਣਾ, ਅਕਸ਼ੈ ਊਰਜਾ ਸਰੋਤਾਂ ’ਤੇ ਜ਼ੋਰ ਦੇਣਾ, ਤਾਪ ਬਿਜਲੀ ਏਅਰਕੰਡੀਸ਼ਨ ਦੇ ਵਿਸਥਾਰ ਨੂੰ ਰੋਕਣਾ, ਏਅਰਕੰਡੀਸ਼ਨ ਅਤੇ ਪਲਾਸਟਿਕ ਦੀ ਵਰਤੋਂ ਨੂੰ ਬੰਦ ਕਰਨਾ ਆਦਿ ਸ਼ਾਮਲ ਹੈ। ਇਸ ਤੋਂ ਇਲਾਵਾ ਹੜ੍ਹ ਦੀ ਸੰਭਾਵਨਾ ਵਾਲੇ ਖੇਤਰਾਂ ਵਿੋੇਸ਼ ਕਰਕੇ ਪਰਬਤੀ ਖੇਤਰਾਂ ਅਤੇ ਸਮੁੰਦਰ ਅਤੇ ਨਦੀ ਦੇ ਕੰਢੇ ’ਤੇ ਰਹਿਣ ਵਾਲੇ ਲੋਕਾਂ ਨੂੰ ਕਿਤੇ ਹੋਰ ਵਸਾਇਆ ਜਾਣਾ ਚਾਹੀਦਾ ਹੈ। ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ’ਚ ਅਜਿਹੇ ਹੜ੍ਹ ਆਉਂਦੇ ਰਹਿੰਦੇ ਹਨ ਅਤੇ ੳੱੁਥੇ ਨਿਰਮਾਣ ਗਤੀਵਿਧੀਆਂ ’ਤੇ ਰੋਕ ਲਾਈ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਫਾਜਿਲਕਾ ਸਬ ਜੇਲ੍ਹ ਤੋਂ ਹੋ ਗਏ ਨਵੇਂ ਹੁਕਮ ਜਾਰੀ, ਹੁਣੇ ਪੜ੍ਹੋ
ਤੀਰਥ ਯਾਤਰਾ ਜਾਂ ਸੈਰ-ਸਪਾਟੇ ਲਈ ਜਾਣ ਵਾਲੇ ਲੋਕਾਂ ਦੀ ਸੁਵਿਧਾ ਲਈ ਸੜਕ ਨਿਰਮਾਣ ਦੀ ਬਜਾਇ ਮਹੱਤਵਪੂਰਨ ਵਾਤਾਵਰਣਕ ਚਿੰਤਾਵਾਂ ’ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਵਿਕਾਸ ਦੀ ਰਣਨੀਤੀ ’ਚ ਬਦਲਾਅ ਕੀਤਾ ਜਾਣਾ ਚਾਹੀਦਾ ਹੈ ਅਤੇ ਪੇਂਡੂ ਖੇਤਰਾਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਭਾਰਤੀ ਨਿਯੋਜਨ ’ਚ ਸ਼ਹਿਰੀ ਖੇਤਰਾਂ ਦੇ ਪੱਖ ਦੀ ਨੀਤੀ ਕਾਰਨ ਪੇਂਡੂ ਖੇਤਰਾਂ ਦੀ ਅਣਦੇਖੀ ਹੁੰਦੀ ਹੈ ਅਤੇ ਪੇਂਡੂ ਕੇਂਦਰਿਤ ਦਿ੍ਰਸ਼ਟੀਕੋਣ ਅਪਣਾਇਆ ਜਾਣਾ ਚਾਹੀਦਾ ਹੈ।
ਨਾਲ ਹੀ ਘੱਟ ਜਲ ਵਰਤੋਂ ਵਾਲੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਚਾਹੇ ਉਹ ਥਰਮਲ ਪਲਾਂਟ ਹੋਣ ਜਾਂ ਖੇਤੀ ਕਿਉਂਕਿ ਆਉਣ ਵਾਲੇ ਸਾਲਾਂ ’ਚ ਜਲ ਸੰਕਟ ਹੋਰ ਗੰਭੀਰ ਹੋਵੇਗਾ। ਕੁਦਰਤੀ ਆਫ਼ਤਾਂ ਨੂੰ ਰੋਕਣ ਦਾ ਹਰ ਸੰਭਵ ਯਤਨ ਕੀਤਾ ਜਾਣਾ ਚਾਹੀਦਾ ਹੈ। ਭਾਰਤ ’ਚ ਹਰ ਸਾਲ ਆਉਣ ਵਾਲੇ ਹੜ੍ਹਾਂ ਨਾਲ ਸਮਾਜ ਦੇ ਕਮਜ਼ੋਰ ਵਰਗ ਦੇ ਲੋਕਾਂ ਦੀ ਆਮਦਨੀ ਅਤੇ ਜੀਵਨ ਨੂੰ ਤਹਿਸ-ਨਹਿਸ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ ਅਤੇ ਅਜਿਹੀਆਂ ਆਫ਼ਤਾਂ ’ਤੇ ਕੰਟਰੋਲ ਲਈ ਜ਼ਿਆਦਾ ਵਸੀਲੇ ਅਤੇ ਧਿਆਨ ਦਿੱਤੇ ਜਾਣ ਦੀ ਲੋੜ ਹੈ।
ਧੁਰਜਤੀ ਮੁਖ਼ਰਜੀ
(ਇਹ ਲੇਖਕ ਦੇ ਆਪਣੇ ਵਿਚਾਰ ਹਨ)