ਸਵੇਰੇ 4 ਵਜ਼ੇ ਤੋਂ ਤਿੰਨ ਸਬ-ਡਵੀਜਨਾਂ ਦੇ ਕੁੱਲ 30 ਪਿੰਡਾਂ ਅਤੇ ਨਾਲ ਕਸਬਿਆਂ ਅੰਦਰ ਚਲਾਇਆ ਸਰਚ ਅਭਿਆਨ | Caso Operation
ਮਲੋਟ (ਮਨੋਜ)। ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਗੋਰਵ ਯਾਦਵ ਆਈ.ਪੀ.ਐਸ. ਡੀ.ਜੀ.ਪੀ. ਪੰਜਾਬ ਵੱਲੋਂ ‘ਕਾਸੋ ਅਪ੍ਰੇਸ਼ਨ’ ਤਹਿਤ ਨਸ਼ਿਆਂ ਖਿਲਾਫ ਮੁਹਿੰਮ ਵਿੱਢੀ ਗਈ ਜਿਸ ਤਹਿਤ ਸਰਚ ਅਪ੍ਰੈਸ਼ਨ ਚਲਾਇਆ ਗਿਆ। ਇਹ ਸਰਚ ਆਪ੍ਰੇਸ਼ਨ ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ. ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਕੁਲਵੰਤ ਰਾਏ ਐਸ.ਪੀ.(ਐੱਚ), ਰਮਨਦੀਪ ਸਿੰਘ ਭੁੱਲਰ ਐਸ.ਪੀ.(ਡੀ), ਰਵਿੰਦਰ ਸਿੰਘ ਡੀ.ਐਸ.ਪੀ (ਐੱਚ), ਜਸਪਾਲ ਸਿੰਘ ਡੀ.ਐਸ.ਪੀ (ਡੀ), ਫਹਿਤ ਸਿੰਘ ਬਰਾੜ ਡੀ.ਐਸ.ਪੀ (ਮਲੋਟ), ਜਸਬੀਰ ਸਿੰਘ ਡੀ.ਐਸ.ਪੀ (ਗਿੱਦੜਬਾਹਾ), ਸਤਨਾਮ ਸਿੰਘ ਡੀ.ਐਸ.ਪੀ (ਸ.ਡ) ਸ੍ਰੀ ਮੁਕਤਸਰ ਸਾਹਿਬ), ਸੰਜੀਵ ਗੋਇਲ ਡੀ.ਐਸ.ਪੀ (ਐਨ.ਡੀ.ਪੀ.ਐਸ), ਰਾਹੁਲ ਭਰਦਵਾਜ਼ ਡੀ.ਐਸ.ਪੀ (ਸੀਏਡਬਲਿਯੂ ਅਤੇ ਸੀ) ਤੋਂ ਇਲਾਵਾ ਇੰਸਪੈਕਟਰ ਰਮਨਦੀਪ ਸਿੰਘ ਸੀ.ਆਈ.ਏ ਇੰਚਾਰਜ ਅਤੇ ਸਮੂਹ ਮੁੱਖ ਅਫਸਰਾਨ ਥਾਣਾ ਅਤੇ 350 ਦੇ ਕਰੀਬ ਪੁਲਿਸ ਅਧਿਕਾਰੀਆ/ਕਰਚਾਰੀਆਂ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਡਵੀਜਨ ਸ੍ਰੀ ਮੁਕਤਸਰ ਸਾਹਿਬ, ਡਵੀਜਨ ਮਲੋਟ ਅਤੇ ਡਵੀਜਨ ਗਿੱਦੜਬਾਹਾ ਦੇ ਕਰੀਬ 30 ਪਿੰਡਾਂ ਅਤੇ ਕਸਬਿਆ ਅੰਦਰ ਚਲਾਇਆ ਗਿਆ।
ਨਸ਼ਿਆਂ ਖਿਲਾਫ ਲੋਕ ਪੁਲਿਸ ਨੂੰ ਕਰਨ ਸਹਿਯੋਗ : ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ
ਇਸ ਮÏਕੇ ਹਰਮਨਬੀਰ ਸਿੰਘ ਗਿੱਲ ਐਸ.ਐਸ.ਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ‘ਕਾਸੋ ਅਪ੍ਰੇਸ਼ਨ’ ਤਹਿਤ ਜਿਲ੍ਹਾ ਅੰਦਰ ਨਸ਼ੇ ਵਾਲੇ ਏਰੀਏ ਸ਼ੱਕੀ ਥਾਵਾਂ ਅਤੇ ਜਿਨਾਂ ਤੇ ਪਹਿਲਾਂ ਐਨ.ਡੀ.ਪੀ.ਐਸ. ਐਕਟ ਦੇ ਮਾਮਲੇ ਦਰਜ਼ ਹਨ ਉਨ੍ਹਾਂ ਘਰਾਂ/ਥਾਵਾਂ ਤੇ ਸਵੇਰੇ 4 ਵਜੇ ਪੁਲਿਸ ਵੱਲੋਂ ਰੇਡ ਕਰਕੇ ਸਰਚ ਅਪ੍ਰੇਸ਼ਨ ਚਲਾਇਆ ਗਿਆ, ਇਸ ਸਰਚ ਅਪ੍ਰੈਸ਼ਨ ਦÏਰਾਨ ਏਰੀਏ ਨੂੰ ਨਾਕਾਬੰਦੀ ਕਰ ਬਾਹਰ ਅਤੇ ਅੰਦਰ ਆਉਣ ਵਾਲੇ ਰਸਤਿਆਂ ਨੂੰ ਸੀਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਅੱਗੇ ਵੀ ਚਲਾਉਂਦੇ ਰਹਾਂਗੇ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਨੂੰ ਵੀ ਬਖਸ਼ਿਆ ਨਹੀ ਜਾਵੇਗਾ।
ਐਸ.ਐਸ.ਪੀ ਨੇ ਦੱਸਿਆ ਕਿ ਇਸ ਅਪ੍ਰੇਸ਼ਨ ਤਹਿਤ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ 36 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ 1465 ਨਸ਼ੀਲੀਆ ਗੋਲੀਆਂ, 1600 ਕਿੱਲੋ ਲਾਹਣ, 2.5 ਕਿਲੋ ਚੂਰਾ ਪੋਸਤ, 12 ਗ੍ਰਾਮ ਹੈਰੋਇਨ, 147-1/2 ਬੋਤਲਾ ਨਜ਼ਾਇਜ਼ ਸ਼ਰਾਬ ਅਤੇ ਮਾਨਯੋਗ ਅਦਾਲਤ ਵੱਲੋਂ ਭਗÏੜਾ (ਪੀ.ਓ) ਘੋਸ਼ਿਤ ਕੀਤੇ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਇਸ ਸਰਚ ਦÏਰਾਨ ਸ਼ੱਕੀ 50 ਵਹੀਕਲਾਂ ਨੂੰ ਰਾਉਂਡ ਅੱਪ ਕੀਤਾ ਗਿਆ ਹੈ¢ ਜਿਨ੍ਹਾ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ।
ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ. ਵੱਲੋਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆ ਕਿਹਾ ਕਿ ਲੋਕ ਖੁੱਦ ਅੱਗੇ ਆਉਣ ਅਤੇ ਇਸ ਨਸ਼ਿਆਂ ਖਿਲਾਫ ਮੁਹਿੰਮ ਨੂੰ ਸਹਿਯੋਗ ਕਰਨ। ਉਂਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਨਜ਼ਦੀਕ ਕੋਈ ਨਸ਼ੇ ਵੇਚਦਾ ਹੈ ਜਾਂ ਤੁਸੀ ਕੋਈ ਹੋਰ ਜਾਣਕਾਰੀ ਸਾਡੇ ਨਾਲ ਸ਼ਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀ ਸਾਡੇ ਹੈਲਪ ਲਾਇਨ ਨੰਬਰ ਤੇ 80549-42100 ਤੇ ਫÏਨ ਕਰਕੇ ਜਾਂ ਵੱਟਸ ਐਪ ਰਾਂਹੀ ਵੀ ਦੇ ਸਕਦੇ ਹੋ, ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।