ਮੰਦਬੁੱਧੀ ਨੌਜਵਾਨ ਦੇ ਪਿਤਾ ਨੇ ਡੇਰਾ ਸ਼ਰਧਾਲੂਆਂ ਦਾ ਤਹਿ ਦਿਲੋਂ ਕੀਤਾ ਧੰਨਵਾਦ | Welfare Work
- ਮਾਨਸਿਕ ਤੌਰ ’ਤੇ ਪਰੇਸ਼ਾਨ ਸੀ ਨੌਜਵਾਨ
ਸੰਗਰੂਰ (ਨਰੇਸ਼ ਕੁਮਾਰ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਪ੍ਰੇਰਨਾਵਾਂ ਸਦਕਾ ਬਲਾਕ ਸੰਗਰੂਰ ਦੇ ਡੇਰਾ ਸ਼ਰਧਾਲੂਆਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਨੌਜਵਾਨ ਨੂੰ ਪਰਿਵਾਰ ਨਾਲ ਮਿਲਾਇਆ (Welfare Work)। ਜਾਣਕਾਰੀ ਦਿੰਦਿਆਂ ਡੇਰਾ ਸ਼ਰਧਾਲੂ ਰਿਟਾ. ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਸਾਡੀ ਟੀਮ ਮੈਂਬਰਾਂ ਨੂੰ ਇੱਕ ਮੰਦਬੁੱਧੀ ਨੌਜਵਾਨ 10 ਮਾਰਚ 2023 ਨੂੰ ਨਾਭਾ ਗੇਟ ਸੰਗੂਰਰ ਵਿਖੇ ਲਾਵਾਰਿਸ ਹਾਲਤ ਵਿੱਚ ਮਿਲਿਆ ਸੀ, ਜਿਸ ਨੇ ਆਪਣਾ ਨਾਂਅ ਅਜੈ ਉਰਫ ਤੋਤਾ ਦੱਸਿਆ ਤੇ ਆਪਣੀ ਭਤੀਜੀ ਦਾ ਫੋਨ ਨੰਬਰ ਦਿੱਤਾ ਸੀ।
ਜਿਸ ’ਤੇ ਸੰਪਰਕ ਹੋਣ ਤੋਂ ਬਾਅਦ ਮੰਦਬੁੱਧੀ ਨੌਜਵਾਨ ਦਾ ਪਿਤਾ ਦਵਿੰਦਰ ਸਿੰਘ ਰਾਏਬਰੇਲੀ ਤੋਂ ਸੰਗਰੂਰ ਆ ਕੇ ਨੌਜਵਾਨ ਨੂੰ ਲੈ ਗਿਆ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਇਹ ਤਿੰਨ ਸਾਲਾਂ ਤੋਂ ਲਾਪਤਾ ਹੈ। ਪਰ ਅਚਨਚੇਤ ਮੰਦਬੁੱਧੀ ਨੌਜਵਾਨ ਫਿਰ ਇਹ ਕੁਝ ਸਮਾਂ ਘਰ ਰਹਿਣ ਤੋਂ ਬਾਅਦ ਦੁਬਾਰਾ ਮਾਨਸਿਕ ਪ੍ਰੇਸ਼ਾਨੀ ਕਾਰਨ ਲਾਪਤਾ ਹੋ ਗਿਆ ਸੀ, ਜੋ ਘੁੰਮਦਾ ਘੁੰਮਾਉਦਾ ਸੰਗਰੂਰ ਦੇ ਨੇੜਲੇ ਪਿੰਡ ਸਿਬੀਆ ਵਿਖੇ ਆ ਗਿਆ। ਜਿਸ ਦੀ ਹਾਲਤ ਬਹੁਤ ਤਰਸਯੋਗ ਸੀ। ਸਥਾਨਕ ਲੋਕਾਂ ਨੇ ਮੰਦਬੁੱਧੀ ਨੌਜਵਾਨ ਬਾਰੇ ਸਾਡੀ ਟੀਮ ਮੈਂਬਰਾਂ ਨਾਲ ਸੰਪਰਕ ਕੀਤਾ। ਜਗਰਾਜ ਸਿੰਘ ਨੇ ਦੱਸਿਆ ਕਿ ਮੈਂ ਇਸ ਮੰਦਬੁੱਧੀ ਨੌਜਵਾਨ ਨੂੰ ਪਹਿਚਾਣਦਾ ਹਾਂ।
ਇਹ ਵੀ ਪੜ੍ਹੋ: ਲਾਮਿਸਾਲ ਸੇਵਾ ਜਜ਼ਬਾ : ਰਵਿੰਦਰ ਨਾਥ ਗੁਪਤਾ ਬਣੇ ਸੰਗਰੂਰ ਬਲਾਕ ਦੇ 23ਵੇਂ ਸਰੀਰਦਾਨੀ
ਇਸ ਦੇ ਪਰਿਵਾਰਿਕ ਮੈਂਬਰ ਨੂੰ ਬੁਲਾ ਲੈਂਦੇ ਹਾਂ ਜੋ ਇਸ ਨੌਜਵਾਨ ਨੂੰ ਦੁਬਾਰਾ ਲੈ ਜਾਣਗੇ। ਇਸ ਤੋਂ ਬਾਅਦ ਸਾਡੀ ਟੀਮ ਮੈਂਬਰਾਂ ਨੇ ਮੰਦਬੁੱਧੀ ਨੌਜਵਾਨ ਦੇ ਪਿਤਾ ਦਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਸਦਾ ਪਿਤਾ ਆਪਣੇ ਲੜਕੇ ਨੂੰ ਲੈਣ ਲਈ ਸੰਗਰੂਰ ਵਿਖੇ ਆ ਗਿਆ ਤੇ ਆਪਣੇ ਵਿਛੜੇ ਹੋਏ ਲੜਕੇ ਨੂੰ ਨਾਲ ਲੈ ਗਿਆ। ਮੰਦਬੁੱਧੀ ਨੌਜਵਾਨ ਦੇ ਪਿਤਾ ਨੇ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਵੇਕ ਸ਼ੰਟੀ, ਦਿਕਸ਼ਾਂਤ ਇੰਸਾਂ, ਸਨੀ ਗੋਰੂ ਇੰਸਾਂ, ਸਾਹਿਲ ਇੰਸਾਂ ਤੇ ਹੋਰ ਪਿੰਡ ਸਿਬੀਆ ਦੇ ਸੇਵਾਦਾਰ ਵੀ ਮੌਜ਼ੂਦ ਸਨ।