ਪੰਜਾਬ ਰਾਜ ਖੁਰਾਕ ਕਮਿਸ਼ਨ ਮੈਂਬਰ ਵੱਲੋਂ ਰਾਸ਼ਨ ਡਿਪੂਆਂ, ਆਗਣਵਾੜੀ ਸੈਂਟਰਾਂ ਤੇ ਸਕੂਲਾਂ ਦਾ ਦੌਰਾ

Food Commission

ਕਣਕ ਦੀ ਵੰਡ,ਮਿਡ ਡੇ ਮੀਲ ਪ੍ਰਕਿਰਿਆ ਦਾ ਕੀਤਾ ਨਿਰੀਖਣ | Food Commission

ਫਾਜ਼ਿਲਕਾ (ਰਜਨੀਸ਼ ਰਵੀ)। ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਬਰ ਵਲੋ ਜਿਲੇ ਦੇ ਵੱਖ ਵੱਖ ਰਾਸ਼ਨ ਡਿਪੂਆ ਸਕੂਲਾ ਆਗਣਵਾੜੀ ਸੈਟਰਾ ਦੌਰਾ ਕਰਦਿਆ ਵੰਡ ਪ੍ਰਕਿਰਿਆ ਦਾ ਨਿਰੀਖਣ ਕੀਤਾ ਗਿਆ । ਇਸ ਸੰਬਧੀ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਦਾ ਦੌਰਾ ਕਰਦਿਆ ਲਾਭਪਾਤਰੀਆਂ ਨੂੰ ਕਣਕ ਦੀ ਕੀਤੀ ਜਾ ਰਹੀ ਵੰਡ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਨੈਸ਼ਨਲ ਫੂਡ ਸਿਕਿਓਰਟੀ ਐਕਟ 2013 ਅਧੀਨ ਯੋਗ ਲਾਭਪਾਤਰੀਆਂ ਨੂੰ ਹੀ ਕਣਕ ਦੀ ਵੰਡ ਹੋਵੇ ਅਤੇ ਸਹੀ ਮਾਤਰਾ ਅਨੁਸਾਰ ਹੋਵੇ, ਇਹ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਦਿੱਤੇ। (Food Commission)

ਲਾਭਪਾਤਰੀਆਂ ਨੂੰ ਪਾਰਦਰਸ਼ੀ ਢੰਗ ਨਾਲ ਕਣਕ ਦੀ ਕੀਤੀ ਜਾਵੇ ਵੰਡ-ਚੇਤਨ ਪ੍ਰਕਾਸ਼ ਧਾਲੀਵਾਲ

ਕਮਿਸ਼ਨ ਮੈਂਬਰ ਵੱਲੋਂ ਪਿੰਡ ਚੱਕ ਮੋਜਦੀਨਵਾਲਾ, ਚੱਕ ਦਮਨ, ਚੱਕ ਸੋਤਰੀਆ ਆਦਿ ਰਾਸ਼ਨ ਡਿਪੂਆਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਕਣਕ ਦੀ ਵੰਡ ਦੀ ਪ੍ਰਕਿਰਿਆ ਪੂਰੇ ਜ਼ਿਲ੍ਹੇ ਵਿੱਚ ਨਿਰਪੱਖ ਢੰਗ ਨਾਲ ਚਲਾਈ ਜਾਵੇ। ਉਨ੍ਹਾਂ ਕਿਹਾ ਕਿ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਸਰਕਾਰ ਦੇ ਮਾਪਢੰਡਾਂ ਅਨੁਸਾਰ ਕੀਤੀ ਜਾਵੇ ਅਤੇ ਇਹ ਵੀ ਨਿਸ਼ਚਿਤ ਕੀਤਾ ਜਾਵੇ ਕਿ ਇਹ ਸਮੁੱਚੀ ਪ੍ਰਕਿਰਿਆ ਪੂਰੀ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇ।

ਇਸੇ ਤਰ੍ਹਾਂ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਬਰ

Food Commission

ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਸਰਕਾਰੀ ਸਕੂਲ ਬੱਘੇ ਕੇ ਉਤਾੜ ਤੇ ਘੁਬਾਇਆ ਅਤੇ ਆਂਗਣਵਾੜੀ ਸੈਂਟਰ ਘੁਬਾਇਆ ਵਿਖੇ ਜਾ ਕੇ ਮਿਡ ਡੇਅ ਮੀਲ ਵਿੱਚ ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ ਖਾਣੇ ਦਾ ਵੀ ਨਿਰੀਖਣ ਕੀਤਾ ਅਤੇ ਹਦਾਇਤ ਕੀਤੀ ਕਿ ਵਿਦਿਆਰਥੀਆਂ ਨੂੰ ਉਚ ਗੁਣਵਤਾ ਦਾ ਖਾਣਾ ਹੀ ਦਿੱਤਾ ਜਾਣਾ ਯਕੀਨੀ ਬਣਾਇਆ ਜਾਵੇ। ਮੈਂਬਰ ਨੇ ਡੀਈਓ ਪ੍ਰਾਇਮਰੀ ਨੂੰ ਸਰਕਾਰੀ ਸਕੂਲ ਵਿੱਚ ਫੂਡ ਕਮਿਸ਼ਨ ਦੇ ਬੈਨਰ ਲਗਾਉਣ ਦੀ ਹਦਾਇਤ ਕੀਤੀ।

ਇਹ ਵੀ ਪੜ੍ਹੋ : ਜਲੰਧਰ ’ਚ ਗਊ ਮਾਸ ਫੈਕਟਰੀ ਦਾ ਪਰਦਾਫਾਸ਼, 12 ਰੋਹੰਗਿਆਂ ਸਮੇਤ 13 ਗਿ੍ਰਫ਼ਤਾਰ

ਉਨ੍ਹਾ ਡਿਪੂ ਹੋਲਡਰ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ। ਮੈਂਬਰ ਵੱਲੋਂ ਕਣਕ ਲੈਣ ਆਏ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ ਜਿਥੇ ਲੋਕਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ। ਇਸ ਤੋਂ ਇਲਾਵਾ ਵਿਦਿਆਰਥੀ ਵੀ ਮਿਡ ਡੇਅ ਮੀਲ ਵਿਚ ਦਿੱਤੇ ਜਾਂਦੇ ਖਾਣੇ ਤੋਂ ਖੁਸ਼ ਨਜਰ ਆਏ। ਇਸ ਮੌਕੇ ਉਨ੍ਹਾਂ ਨਾਲ ਫੂਡ ਸਪਲਾਈ ਇੰਸਪੈਕਟਰ ਸੁਨੀਲ ਗੁੰਬਰ ਅਤੇ ਰਾਜਵਿੰਦਰ ਪਾਲ ਮੌਜੂਦ ਸਨ

Food Commission