ਭਰੇ ਬਾਜ਼ਾਰ ‘ਚ ਗੰਡਾਸੇ ਨਾਲ ਪਤਨੀ ‘ਤੇ ਜਾਨਲੇਵਾ ਹਮਲਾ, ਗੰਭੀਰ ਜਖਮੀ

Crime News

ਹਮਲੇ ਤੋਂ ਬਾਅਦ ਪਤੀ ਨੇ ਜ਼ਹਿਰੀਲਾ ਪਦਾਰਥ ਖਾਧਾ, ਦੋਵਾਂ ਨੂੰ ਪਟਿਆਲਾ ਰੈਫਰ ਕੀਤਾ ਗਿਆ

  • ਖੂਨ ਨਾਲ ਭਿੱਜੀ ਸੜਕ, ਬੇਰਹਿਮੀ ਨਾਲ ਹਮਲਾ ਕੀਤਾ, ਆਲੇ-ਦੁਆਲੇ ਦੇ ਲੋਕਾਂ ਨੇ ਇੱਟਾਂ ਦੀ ਵਰਖਾ ਕਰਕੇ ਮੁਲਜ਼ਮ ਨੂੰ ਕੀਤਾ ਕਾਬੂ | Crime News

ਸੁਨਾਮ ਊਧਮ ਸਿੰਘ ਵਾਲਾ (ਕਰਮ)। ਅੱਜ ਸੋਮਵਾਰ ਸਵੇਰੇ ਕੰਮ ‘ਤੇ ਜਾ ਰਹੀ ਪਤਨੀ ‘ਤੇ ਉਸ ਦੇ ਪਤੀ ਨੇ ਗੰਢਾਸੇ ਨਾਲ ਭਰੇ ਬਾਜਾਰ ਵਿਚ ਹਮਲਾ ਕਰ ਦਿੱਤਾ। ਇਸ ਭੀੜ-ਭੜੱਕੇ ਵਾਲੇ ਬਾਜ਼ਾਰ ਵਿਚ ਔਰਤ ਤੇ ਗਲੇ ਅਤੇ ਚਿਹਰੇ ‘ਤੇ ਹੋਏ ਬੇਰਹਿਮ ਹਮਲੇ ਨੂੰ ਦੇਖ ਕੇ ਚਸ਼ਮਦੀਦ ਵੀ ਘਬਰਾ ਗਏ। ਜਦੋਂ ਚਸ਼ਮਦੀਦਾਂ ਨੇ ਹਮਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰ ਨੇ ਲੋਕਾਂ ‘ਤੇ ਵੀ ਗੰਡਾਸਾ ਲਹਿਰਾਉਣਾ ਸ਼ੁਰੂ ਕਰ ਦਿੱਤਾ। (Crime News)

ਮੌਕੇ ‘ਤੇ ਬੜੀ ਹੀ ਮੁਸ਼ਕਲ ਨਾਲ ਕੁਝ ਨੌਜਵਾਨਾਂ ਨੇ ਹਿੰਮਤ ਜੁਟਾ ਕੇ ਹਮਲਾਵਰ ’ਤੇ ਇੱਟਾਂ ਰੋੜੇ ਮਾਰ ਕੇ ਉਸ ਨੂੰ ਕਾਬੂ ਕਰ ਲਿਆ। ਇਸ ਤੋ ਬਾਅਦ ‘ਚ ਭੀੜ ਨੇ ਹਮਲਾਵਰ ਦੀ ਕੁੱਟਮਾਰ ਕੀਤੀ ਪਰ ਇਸ ਦੌਰਾਨ ਹਮਲਾਵਰ ਨੇ ਸ਼ਰਾਬ ਪੀਣ ਦੇ ਬਹਾਨੇ ਮੌਕੇ ‘ਤੇ ਹੀ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਇਸ ਮੌਕੇ ‘ਤੇ ਐਸਐਚਓ ਦੀਪਇੰਦਰ ਸਿੰਘ ਜੇਜੀ ਨੇ ਦੱਸਿਆ ਕਿ ਸੁਨਾਮ ਵਾਸੀ ਗੁਰਦਿਆਲ ਸਿੰਘ ਦਾ ਆਪਣੀ ਪਤਨੀ ਰਾਜਵਿੰਦਰ ਕੌਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਅਤੇ ਰਾਜਵਿੰਦਰ ਕੌਰ ਆਪਣੀ ਮਾਂ ਨਾਲ ਆਪਣੇ ਨਾਨਕੇ ਘਰ ਰਹਿਣ ਲੱਗੀ ਅਤੇ ਪ੍ਰਾਈਵੇਟ ਨੌਕਰੀ ਕਰ ਰਹੀ ਸੀ।

ਇਹ ਵੀ ਪੜ੍ਹੋ : ਔਰਤਾਂ ਘਰ ਬੈਠੇ ਕਰ ਸਕਦੀਆਂ ਨੇ ਚੰਗੀ ਕਮਾਈ, ਬੱਸ ਸ਼ੁਰੂ ਕਰੋ ਇਹ ਸੌਖੇ ਜਿਹੇ ਬਿਜ਼ਨਸ, ਜਾਣੋ ਕਿਵੇ?

ਅੱਜ ਸੋਮਵਾਰ ਸਵੇਰੇ ਜਦੋਂ ਉਹ ਕੰਮ ‘ਤੇ ਜਾ ਰਹੀ ਸੀ ਤਾਂ ਰਸਤੇ ‘ਚ ਉਸ ਦੇ ਪਤੀ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਬਾਅਦ ‘ਚ ਪਤੀ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here