ਨਵੀਂ ਦਿੱਲੀ। ਚਾਦੀ ਤੇ ਸੋਨੇ ਦੀਆਂ ਕੀਮਤਾਂ ’ਚ ਅੱਜ ਗਿਰਾਵਟ ਦੇਖੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸੋਨਾ 0.2 ਪ੍ਰਤੀਸ਼ਤ ਟੁੱਟ ਕੇ ਕਾਰੋਬਾਰ ਕਰ ਰਿਹਾ ਹੈ ਤੇ ਚਾਂਦੀ ’ਚ ਅੱਧਾ ਪ੍ਰਤੀਸ਼ਤ ਦੀ ਗਿਰਾਵਟ ਨਾਲ ਕਾਰੋਬਾਰ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸੋਨਾ ਅਤੇ ਚਾਂਦੀ ’ਚ ਇਹ ਗਿਰਾਵਟ ਗਲੋਬਲ ਡਿਮਾਂਡ ’ਤੇ ਅਸਰ ਆਉਣ ਕਾਰਨ ਹੋਈ ਹੈ। ਅੱਜ ਭਾਰਤ ’ਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਕੀ-ਕੀ ਬਦਲਾਅ ਨਜ਼ਰ ਆ ਰਹੇ ਹਨ ਆਓ ਜਾਣਦੇ ਹਾਂ ਇਸ ਖ਼ਬਰ ਵਿੱਚ…
ਸੋਨੇ ਦੀਆਂ ਅੱਜ ਦੀਆਂ ਕੀਮਤਾਂ | Gold Silver Rate
ਗੋਲਡੀ ਦੀਆਂ ਕੀਮਤਾਂ ’ਚ ਅੱਜ ਗਿਰਾਵਟ ਦਾ ਰੁਖ ਦੇਖਿਆ ਜਾ ਰਿਹਾ ਹੈ। ਸੋਨਾ ਮਲਟੀ ਕਮੋਡਿਟੀ ਐਂਕਸਚੇਂਜ ’ਤੇ 115 ਰੁਪਏ ਜਾਂ 0.19 ਪ੍ਰਤੀਸ਼ਤ ਦੀ ਗਿਰਾਵਟ ਨਾਲ 59412 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਿਹਾ ਹੈ। ਗੋਲਡ ਅੱਜ 59319 ਰੁਪਏ ਤੱਕ ਹੇਠਾਂ ਗਿਆ ਸੀ ਸਗੋਂ ਭੁੱਪਰ ’ਚ ਸੋਨੇ ਦੀਆਂ ਕੀਮਤਾਂ 59550 ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਪਹੰੁਚੀਆਂ ਸਨ। ਗੋਲਡ ਦੀਆਂ ਇਹ ਕੀਮਤਾਂ ਇਸ ਤੋਂ ਪਹਿਲਾਂ ਅਕਤੂਬਰ 2023 ਵਾਇਦਾ ਲਈ ਹਨ।
ਚਾਂਦੀ ਦੀਆਂ ਕੀਮਤਾਂ | Gold Silver Rate
ਚਾਂਦੀ ਦੀਆਂ ਕੀਮਤਾਂ ’ਤੇ ਨਜ਼ਰ ਪਾਈਏ ਤਾਂ ਇਸ ’ਚ ਵੀ ਗਿਰਾਵਟ ਦੇਖੀ ਜਾ ਰਹੀ ਹੈ। ਚਾਂਦੀ ਐੱਮਸੀਐਕਸ ’ਤੇ 339 ਰੁਪਏ ਦੀ ਗਿਰਾਵਟ ਹੈ। ਇਸ ’ਚ 0.55 ਪ੍ਰਤੀਸ਼ਤ ਦੀ ਗਿਰਾਵਟ ਬਣੀ ਹੋਈ ਹੈ। ਚਾਂਦੀ ਦੀਆਂ ਅੱਜ ਦੀਆਂ ਕੀਮਤਾਂ 72079 ਰੁਪਏ ਪ੍ਰਤੀ ਕਿੱਲੋ ਤੱਕ ਸਨ। ਉੱਥੇ ਹੀ ਹੇਠਾਂ ’ਚ ਚਾਂਦੀ ਦੀਆਂ ਕੀਮਤਾਂ 71985 ਰੁਪਏ ਪ੍ਰਤੀ ਕਿੱਲੋ ਤੱਕ ਡਿੱਗੀਆਂ ਸਨ ਤੇ ਉੱਪਰ ’ਚ ਚਾਂਦੀਆਂ ਕੀਮਤਾਂ ਕੀਮਤਾਂ 72300 ਰੁਪਏ ਪ੍ਰਤੀ ਕਿੱਲੋ ਤੱਕ ਗਈਆਂ ਸਨ।
ਜਾਣੋ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਕਿਉਂ ਆਈ ਹੈ ਗਿਰਾਵਟ
ਚਾਂਦੀ ਤੇ ਸੋਨੇ ਦੀਆਂ ਕੀਮਤਾਂ ’ਚ ਇਸ ਸਮੇਂ 2-3 ਕਾਰਨਾਂ ਕਰਕੇ ਗਿਰਾਵਟ ਆ ਰਹੀ ਹੈ। ਪਹਿਲਾਂ ਤਾਂ ਗਲੋਬਲ ਡਿਮਾਂਡ ’ਚ ਸੁਸਤੀ ਕਾਰਨ ਕੀਮਤੀ ਮੈਟਲਸ ਸਸਤੀਆਂ ਹੋ ਰਹੀਆਂ ਹਨ। ਉੱਧਰ ਡਾਲਰ ਦੀਆਂ ਕੀਮਤਾਂ ਚੜ੍ਹਨ ਦਾ ਵੀ ਇਨ੍ਹਾਂ ਧਾਤਾਂ ’ਤੇ ਅਸਰ ਦੇਖਿਆ ਜਾ ਰਿਹਾ ਹੈ। ਉਥੇ ਹੀ ਇੰਡਸਟ੍ਰੀਅਲ ਡਿਮਾਂਡ ਘਟਣ ਨਾਲ ਚਾਂਦੀ ਦੀਆਂ ਕੀਮਤਾਂ ’ਤੇ ਵੀ ਅਸਰ ਦੇਖਿਆ ਜਾ ਰਿਹਾ ਹੈ। ਇਸ ਕਾਰਨ ਚਾਂਦੀ ਦੀਆਂ ਕੀਮਤਾਂ ਵੀ ਹੇਠਾਂ ਆ ਰਹੀਆਂ ਹਨ।
ਆਓ ਜਾਣਦੇ ਹਾਂ ਦੇਸ਼ ਵਿੱਚ ਅੱਜ ਦਾ ਕੀ ਹੈ ਸੋਨੇ ਤੇ ਚਾਂਦੀ ਦਾ ਭਾਅ
- ਨਵੀਂ ਦਿੱਲੀ : 24 ਕੈਰੇਟ ਸੋਨੇ ਦੀ ਕੀਮਤ 60,310 ਰੁਪਏ ਪ੍ਰਤੀ 10 ਗ੍ਰਾਮ ’ਤੇ ਹੈ।
- ਮੁੰਬਈ : 24 ਕੈਰੇਟ ਸੋਨੇ ਦੀ ਕੀਮਤ 60,160 ਰੁਪਏ ਪ੍ਰਤੀ 10 ਗ੍ਰਾਮ ’ਤੇ ਹੈ।
- ਚੇਨੱਈ : 24 ਕੈਰੇਟ ਸੋਨੇ ਦੀ ਕੀਮਤ 60,600 ਰੁਪਏ ਪ੍ਰਤੀ 10 ਗ੍ਰਾਮ ’ਤੇ ਹੈ।
- ਕਲਕੱਤਾ : 24 ਕੈਰੇਟ ਸੋਨੇ ਦੀ ਕੀਮਤ 60,160 ਰੁਪਏ ਪ੍ਰਤੀ 10 ਗ੍ਰਾਮ ’ਤੇ ਹੈ।