4 ਮੁਲਜ਼ਮ ਗ੍ਰਿਫ਼ਤਾਰ, ਪਿਸਤੌਲ ਤੇ ਰੌਦ ਵੀ ਹੋਏ ਬਰਾਮਦ (Heroin)
(ਸਤਪਾਲ ਥਿੰਦ) ਫਿਰੋਜ਼ਪੁਰ। ਪੰਜਾਬ ਵਿੱਚ ਨਸ਼ਿਆ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਨੂੰ 77 ਕਿਲੋ 800 ਗ੍ਰਾਮ ਹੈਰੋਇਨ (Heroin) ਬਰਾਮਦ ਕਰਨ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਸਫਲਤਾ ਮਿਲੀ ਹੈ, ਜਿਸ ਦੌਰਾਨ ਸੀ.ਆਈ ਵੱਲੋਂ 4 ਮੁਲਜ਼ਮਾਂ ਨੂੰ ਵੀ ਕਾਬੂ ਕੀਤਾ ਗਿਆ ਜਿਹਨਾਂ ਤੋਂ 3 ਪਿਸਤੋਲ, 6 ਮੈਬਜ਼ੀਨ ਅਤੇ 115 ਰੌਂਦ ਬਰਾਮਦ ਹੋਏ ਹਨ। ਬਰਾਮਦ ਹੋਈ ਹੈਰੋਇਨ ਦੀ ਕੀਮਤ ਕੌਮਾਂਤਰੀ ਬਜ਼ਾਰ ਵਿੱਚ ਲਗਭਗ 389 ਕਰੋੜ ਦੱਸੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਲਖਬੀਰ ਸਿੰਘ, ਏਆਈਜੀ ਨੇ ਦੱਸਿਆ ਕਿ ਇੰਟੈਲੀਜੈਂਸ ਫਿਰੋਜਪੁਰ ਦੀ ਪੁਲਿਸ ਪਾਰਟੀ ਵੱਲੋਂ 2 ਵੱਖ-ਵੱਖ ਕੇਸਾਂ ਵਿੱਚ 04 ਸਮੱਗਲਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 77-800 ਕਿੱਲੋਗ੍ਰਾਮ ਹੈਰੋਇਨ, 03 ਪਿਸਟਲ ਸਮੇਤ 6 ਮੈਗਜੀਨ ਅਤੇ 115 ਰੋਂਦ ਬ੍ਰਾਮਦ ਕਰਕੇ ਭਾਰਤ ਪਾਕਿਸਤਾਨੀ ਸਮੱਗਲਰਾਂ ਦੇ ਸਮੱਗਲਿੰਗ ਨੈਟਵਰਕ ਨੂੰ ਤੋੜਣ ਵਿੱਚ ਬਹੁਤ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਇੰਸਪੈਕਟਰ ਬਲਦੇਵ ਸਿੰਘ ਪਤਲੀ, ਇੰਚਾਰਜ ਸੀਆਈ ਯੂਨਿਟ ਫਿਰੋਜਪੁਰ ਅਤੇ ਐਸ ਆਈ.ਜਤਿੰਦਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਕਾਊਂਟਰ ਇੰਟੈਲੀਜੈਂਸ ਫਿਰੋਜਪੁਰ ਵੱਲੋਂ ਗੁਪਤ ਸੂਚਨਾ ਪਰ ਕਾਰਵਾਈ ਕਰਦੇ ਹੋਏ ਸਪੈਸ਼ਲ ਅਪ੍ਰੈਸ਼ਨ ਦੌਰਾਨ ਗੱਗਾ ਗਿੱਲ ਉਰਫ ਗਗਨ ਉਰਫ ਕਾਲੀ ਪੁੱਤਰ ਟੇਕ ਚੰਦ ਵਾਸੀ ਬਾਰੇਕੇ, ਫਿਰੋਜਪੁਰ ਅਤੇ ਵੀਰ ਸਿੰਘ ਉਰਫ ਵੀਰੂ ਪੁੱਤਰ ਰੇਸਮ ਸਿੰਘ ਵਾਸੀ ਮੁਹਾਰ ਸੋਨਾ, (Heroin) ਫਾਜਿਲਕਾ ਨੂੰ ਸਮੇਤ ਮੋਟਰਸਾਇਕਲ ਸੁਪਰ ਸਪਲੈਂਡਰ, ਬਿਨ੍ਹਾਂ ਨੰਬਰੀ ਨੂੰ ਕਿਲ੍ਹਾ ਚੌਕ ਫਿਰੋਜ਼ਪੁਰ ਸ਼ਹਿਰ ਦੇ ਨਜ਼ਦੀਕ ਕਾਬੂ ਕਰਕੇ ਬਲਕਾਰ ਸਿੰਘ ਸੰਧੂ,
ਡੀ.ਐਸ.ਪੀ. (ਡੀ) ਫਿਰੋਜ਼ਪੁਰ ਦੀ ਹਾਜ਼ਰੀ ਵਿੱਚ ਇਨ੍ਹਾਂ ਦੇ ਕਬਜ਼ਾ ਵਿੱਚ ਬੋਰੀ ਵਿੱਚ ਪਾਈ ਹੋਈ 39 ਪੈਕੇਟ ਹੈਰੋਇਨ (ਕੁੱਲ ਵਜਨੀ 41-800 ਕਿੱਲੋ ਸਮੇਤ ਪੈਕਿੰਗ ਮਟੀਰੀਅਲ), 02 ਪਿਸਟਲ (9) ਸਮੇਤ 04 ਮੈਗਜੀਨ, 100 ਰੌਦ ਅਤੇ 01 ਪਿਸਟਲ ( 30 ਬੋਰ) ਸਮੇਤ 2 ਮੈਗਜੀਨ, 15 ਰੌਂਦ ਬਰਾਮਦ ਕੀਤੇ ਗਏ । ਜਿਸ ਸਬੰਧੀ ਉਕਤ ਮੁਲਜ਼ਮਾਂ ਦੇ ਖਿਲਾਫ਼ ਮੁਕੱਦਮਾ ਨੰਬਰ 26, ਐਨਡੀਪੀਐਸ ਐਕਟ, ਆਰਮਜ ਐਕਟ, ਥਾਣਾ ਐਸ.ਐਸ.ਓ.ਸੀ ਫਾਜਿਲਕਾ ਵਿਖੇ ਦਰਜ ਰਜਿਸਟਰ ਕੀਤਾ ਗਿਆ।
ਪੁਲਿਸ ਪਾਰਟੀ ਨੂੰ ਮਿਲੀ ਸੀ ਗੁਪਤ ਸੂਚਨਾ
ਇਸੇ ਤਰ੍ਹਾਂ ਹੀ ਦੂਜੇ ਕੇਸ ਵਿੱਚ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਪੁਲਿਸ ਪਾਰਟੀ ਵੱਲੋਂ ਗੁਪਤ ਸੂਚਨਾ ਪਰ ਕਾਰਵਾਈ ਕਰਦੇ ਹੋਏ ਸਪੈਸ਼ਲ ਅਪ੍ਰੇਸਨ ਦੌਰਾਨ ਜਸਭਿੰਦਰ ਸਿੰਘ ਉਰਫ ਭਿੰਦਾ ਪੁੱਤਰ ਲੇਟ ਜਗਰੂਪ ਸਿੰਘ ਅਤੇ ਜਗਦੀਪ ਸਿੰਘ ਉਰਫ ਭੁੱਚਰ ਪੁੱਤਰ ਰਾਜਾ ਸਿੰਘ ਵਾਸੀਆਨ ਪਿੰਡ ਦੀਪ ਸਿੰਘ ਵਾਲਾ, ਫਰੀਦਕੋਟ ਨੂੰ ਪਿੰਡ ਪੱਲਾ ਮੇਘਾ, ਫਿਰੋਜਪੁਰ ਦੇ ਨਜ਼ਦੀਕ ਕਾਬੂ ਕਰਕੇ ਭੁਪਿੰਦਰ ਸਿੰਘ, ਡੀ.ਐਸ.ਪੀ, ਸਥਾਨਕ, ਫਿਰੋਜ਼ਪੁਰ ਦੀ ਹਾਜ਼ਰੀ ਵਿੱਚ ਇਨ੍ਹਾਂ ਦੇ ਕਬਜਾ ਵਿੱਚੋਂ ਗੱਟਾ ਪਲਾਸਟਿਕ ਵਿੱਚ ਪਾਈ ਹੋਈ 36 ਪੈਕੇਟ ਹੈਰੋਇਨ (ਕੁੱਲ ਵਜਨੀ 36 ਕਿੱਲੋਗ੍ਰਾਮ) ਬਰਾਮਦ ਕੀਤੀ ਗਈ ਹੈ। ਜਿਸ ਸਬੰਧੀ ਉਕਤ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਨੰਬਰ 27 ਐਨਡੀਪੀਐਸ ਐਕਟ, ਥਾਣਾ ਐਸ.ਐਸ.ਓ.ਸੀ ਫਾਜ਼ਿਲਕਾ ਵਿਖੇ ਦਰਜ ਰਜਿਸਟਰ ਕੀਤਾ ਗਿਆ।
ਇਹ ਵੀ ਪੜ੍ਹੋ : ਪਾਕਿਸਤਾਨ ‘ਚ ਐਕਸਪ੍ਰੈੱਸ ਟਰੇਨ ਦੀਆਂ ਬੋਗੀਆਂ ਪਟੜੀ ਤੋਂ ਲੱਥੀਆਂ, 15 ਮੌਤਾਂ ਅਤੇ 50 ਜ਼ਖਮੀ
ਏ ਆਈ ਜੀ ਲਖਬੀਰ ਸਿੰਘ ਨੇ ਦੱਸਿਆ ਕਿ ਵੀਰ ਸਿੰਘ ਉਰਫ ਵੀਰੂ ਦੇ ਖਿਲਾਫ ਥਾਣਾ ਸਦਰ ਫਾਜ਼ਿਲਕਾ ਵਿਖੇ ਸਾਲ 2022 ਵਿੱਚ 200 ਗ੍ਰਾਮ ਹੈਰੋਇਨ ਦੀ ਬ੍ਰਾਮਦਗੀ ਅਧੀਨ ਐਨ.ਡੀ.ਪੀ.ਐਸ ਐਕਟ ਦਾ ਮੁੱਕਦਮਾ ਦਰਜ ਹੈ ਜਿਸ ਵਿਚ ਇਹ ਅਦਾਲਤੀ ਭਗੌੜਾ ਹੈ। ਇਸ ਤੋਂ ਇਲਾਵਾ ਗੱਗਾ ਗਿੱਲ ਉਰਫ ਗਗਨ ਉਰਫ ਕਾਲੀ ਅਤੇ ਇਸ ਦੇ ਭਰਾ ਰਵਿੰਦਰ ਸਿੰਘ ਦੇ ਖਿਲਾਫ ਪਹਿਲਾ ਵੀ ਐਨਡੀਪੀਐਸ ਐਕਟ ਤਹਿਤ ਥਾਣਾ ਸਦਰ ਫਿਰੋਜਪੁਰ ਵਿਖੇ ਮਾਮਲਾ ਦਰਜ ਰਜਿਸਟਰ ਹੋਇਆ ਸੀ, ਜਿਸ ਵਿੱਚ ਰਵਿੰਦਰ ਸਿੰਘ ਦੀ ਗਿ੍ਰਫਤਾਰੀ ਹੋ ਚੁੱਕੀ ਸੀ ਅਤੇ ਗੱਗਾ ਗਿੱਲ ਮੁਕੱਦਮੇ ਵਿੱਚ ਫਰਾਰ ਸੀ। ਇਸ ਇਲਾਵਾ ਗੱਗਾ ਗਿੱਲ ਦੇ ਦੂਜੇ ਭਰਾ ਵਿਕਰਮ ਅਤੇ ਇਸਦੇ ਪਿਤਾ ਟੇਕ ਚੰਦ ਖਿਲਾਫ ਐਨਡੀਪੀਐਸ ਐਕਟ ਅਤੇ ਆਈਪੀਸੀ, ਅਸਲਾ ਐਕਟ ਤਹਿਤ ਥਾਣਾ ਸਦਰ ਫਿਰੋਜਪੁਰ ਵਿਖੇ ਦਰਜ ਰਜਿਸਟਰ ਹੋਇਆ ਸੀ, ਜਿਸ ਵਿੱਚ ਗੱਗਾ ਗਿੱਲ ਦੇ ਪਿਤਾ ਟੇਕ ਚੰਦ ਅਤੇ ਭਰਾ ਵਿਕਰਮ ਫਰਾਰ ਚੱਲ ਰਹੇ ਹਨ ।
ਇਸ ਤੋਂ ਇਲਾਵਾ ਜਗਦੀਪ ਸਿੰਘ ਉਰਫ ਭੁੱਚਰ ਖਿਲਾਫ ਆਈ ਪੀ ਸੀ ਤਹਿਤ ਥਾਣਾ ਸਾਦਿਕ, ਜਿਲ੍ਹਾ ਫਰੀਦਕੋਟ ਵਿਖੇ ਦਰਜ ਰਜਿਸਟਰ ਹੈ। ਉਹਨਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਵੇਗੀ, ਜਿਹਨਾਂ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।