ਪੀਐੱਮ ਮੋਦੀ ਵੱਲੋਂ ਪੰਜਾਬ ਨੂੰ ਵੱਡਾ ਤੋਹਫ਼ਾ, ਪੜ੍ਹੋ ਤੇ ਜਾਣੋ…

PM Modi

ਨਵੀਂ ਦਿੱਲੀ। ਪੰਜਾਬ ਨੂੰ ਕੇਂਦਰ ਵੱਲੋਂ ਇੱਕ ਸ਼ਾਨਦਾਰ ਤੋਹਫ਼ਾ ਮਿਲਣ ਜਾ ਰਿਹਾ ਹੈ। ਰੇਲਵੇ ਦੇਸ਼ ਭਰ ਦੇ 1300 ਰੇਲਵੇ ਸਟੇਸ਼ਨਾਂ ਨੂੰ ਅਗਲੇ ਕੁਝ ਸਾਲਾਂ ’ਚ ਏਅਰਪੋਰਟ ਦੀ ਤਰਜ ’ਤੇ ਵਿਕਸਿਤ ਕਰਨ ਜਾ ਰਿਹਾ ਹੈ। ਪੀਐੱਮ ਮੋਦੀ (PM Modi) ਐਤਵਾਰ ਨੂੰ 508 ਉਨ੍ਹਾਂ ਰੇਲਵੇ ਸਟੇਸ਼ਨਾਂ ਦਾ ਨੀਂਹ ਪੱਥਰ ਰੱਖਣਗੇ ਜਿਨ੍ਹਾਂ ਨੂੰ ਏਅਰਪੋਰਟ ਦੀ ਤਰਜ ’ਤੇ ਵਿਕਸਿਤ ਕੀਤਾ ਜਾਵੇਗਾ। ਇਸ ਦੀ ਲਾਗਤ 24470 ਕਰੋੜ ਰੁਪਏ ਆਵੇਗੀ। 27 ਸੂਬਿਆਂ ’ਚ 508 ਸਟੇਸ਼ਨ ਵਿਕਸਿਤ ਕੀਤੇ ਜਾ ਰਹੇ ਹਨ।

ਪੰਜਾਬ ਦੇ 22 ਸਟੇਸ਼ਨਾਂ ਨੂੰ ਆਧੁਨਿਕ ਬਣਾਇਆ ਜਾਣਾ ਪ੍ਰਸਤਾਵਿਤ ਹੈ। ਰੇਲਵੇ ਬੋਰਡ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਸਟੇਸ਼ਨਾਂ ਦਾ ਵਿਕਾਸ ਅਗਲੇ 50 ਸਾਲਾਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਕੀਤਾ ਜਾ ਰਿਹਾ ਹੈ। ਇਨ੍ਹਾਂ ’ਚ ਫਿਰੋਜ਼ਪੁਰ ਦੇ ਅਬੋਹਰ, ਫਾਜ਼ਿਲਕਾ ਅਤੇ ਫਿਰੋਜ਼ਪੁਰ ਕੈਂਟ ਸ਼ਾਮਲ ਹਨ। ਇਸ ਤੋਂ ਇਲਾਵਾ ਆਧੁਨਿਕ ਬਣਾਏ ਜਾਣ ਵਾਲੇ ਸਟੇਸ਼ਨਾਂ ’ਚ ਕੋਟਕਪੂਰਾ, ਸਰਹਿੰਦ, ਗੁਰਦਾਸਪੁਰ, ਪਠਾਨਕੋਟ ਸਿਟੀ, ਜਲੰਧਰ ਕੈਂਟ, ਫਿਲੌਰ, ਕਪੂਰਥਲਾ, ਢੰਡਾਰੀ ਕਲਾਂ, ਲੁਧਿਆਣਾ ਜੰਕਸ਼ਨ, ਮੋਹਾਲੀ, ਮਾਨਸਾ, ਪਟਿਆਲਾ, ਮਾਲੇਰਕੋਟਲਾ, ਆਨੰਦਪੁਰ ਸਾਹਿਬ, ਨੰਗਲ ਡੈਮ, ਰੋਪੜ, ਧੂਰੀ, ਸ੍ਰੀ ਮੁਕਤਸਰ ਸਾਹਿਬ ਸ਼ਾਮਲ ਹਨ।

ਇਹ ਵੀ ਪੜ੍ਹੋ : ਛੇਵੇਂ ਪੇ ਕਮਿਸ਼ਨ ਤੇ ਸੀਐਂਡਵੀ ਕੇਡਰ ਦੇ ਮਸਲੇ ਨੂੰ ਲੈ ਕੇ ਏਡਿਡ ਸਕੂਲ ਜਥੇਬੰਦੀ ਦਾ ਵਫਦ ਡੀਪੀਆਈ ਨੂੰ ਮਿਲਿਆ