ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਦੀ ਸਾਂਭ ਸੰਭਾਲ ਕਰਨ ਤੋਂ ਬਾਅਦ ਪਿੰਗਲਵਾੜੇ ਦਾਖਲ ਕਰਵਾਇਆ
(ਨਰੇਸ਼ ਕੁਮਾਰ) ਸੰਗਰੂਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਬਲਾਕ ਸੰਗਰੂਰ ਦੇ ਡੇਰਾ ਸ਼ਰਧਾਲੂਆਂ ਨੇ ਮਾਨਸਿਕ ਤੌਰ ’ਤੇ ਪੇ੍ਰਸ਼ਾਨ ਵਿਅਕਤੀ ਨੂੰ ਸਾਂਭ ਸੰਭਾਲ ਕਰਨ ਉਪਰੰਤ ਪਿੰਗਲਵਾੜਾ ਆਸ਼ਰਮ ਵਿਖੇ ਦਾਖਲ ਕਰਵਾਇਆ। (Missing Person)
ਜਾਣਕਾਰੀ ਦਿੰਦਿਆਂ ਡੇਰਾ ਪ੍ਰੇਮੀ ਰਿਟਾ. ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਸਾਡੀ ਟੀਮ ਮੈਂਬਰਾਂ ਨੂੰ ਇੱਕ ਮੰਦਬੁੱਧੀ ਵਿਅਕਤੀ ਪਟਿਆਲਾ ਗੇਟ, ਸੰਗਰੂਰ ਕੋਲ ਲਾਵਰਿਸ ਹਾਲਤ ਵਿੱਚ ਮਿਲਿਆ। ਜਿਸਦੀ ਹਾਲਤ ਤਰਸਯੋਗ ਸੀ। ਸਾਡੀ ਟੀਮ ਨੇ ਮੰਦਬੁੱਧੀ ਵਿਅਕਤੀ ਦੀ ਸਾਂਭ ਸੰਭਾਲ ਕੀਤੀ ਤੇ ਉਸਨੂੰ ਨਵਾਇਆ ਧਵਾਇਆ ਤੇ ਖਾਣਾ ਖਵਾਇਆ। ਜਦੋਂ ਮੰਦਬੁੱਧੀ ਵਿਅਕਤੀ ਤੋਂ ਉਸਦਾ ਨਾਂਅ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਮਹਿੰਦਰ ਕਾਮਲਾਂ ਵਾਸੀ ਕਰਨਾਟਕਾ ਸਟੇਟ ਦੱਸਦਾ ਹੈ। (Missing Person)
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿੰਡ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭੇਜੀ ਸਹਾਇਤਾ ਰਾਸ਼ੀ
ਜਿਸ ਦੀ ਰਿਹਾਇਸ ਬਾਰੇ ਕੁੱਝ ਪਤਾ ਨਹੀਂ ਲੱਗਿਆ। ਜਿਸਤੋਂ ਬਾਅਦ ਮੰਦਬੁੱਧੀ ਵਿਅਕਤੀ ਸਬੰਧੀ ਸਥਾਨਕ ਥਾਣਾ ’ਚ ਰਿਪੋਰਟ ਦਰਜ ਕਰਵਾ ਦਿੱਤੀ ਤੇ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ। ਇਸ ਤੋਂ ਬਾਅਦ ਮੰਦਬੁੱਧੀ ਵਿਅਕਤੀ ਨੂੰ ਸਾਂਭ ਸੰਭਾਲ ਲਈ ਪਿੰਗਲਵਾੜਾ ਆਸ਼ਰਮ ਵਿਖੇ ਦਾਖਲ ਕਰਵਾ ਦਿੱਤਾ ਹੈ। ਇਸ ਮੌਕੇ ਪ੍ਰੇਮੀ ਨਾਹਰ ਸਿੰਘ ਕਾਲਾ, ਵਿਵੇਕ ਸੰਟੀ, ਦਿਕਸ਼ਾਂਤ ਇੰਸਾਂ, ਸਨੀ ਗੋਰੂ ਇੰਸਾਂ, ਹਰਵਿੰਦਰ ਬੱਬੀ ਇੰਸਾਂ ਆਦਿ ਮੌਜ਼ੂਦ ਸਨ।